ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਾਬਕਾ ਚੀਫ ਜਸਟਿਸ ਖੇਹਰ ਤੇ ਸ਼ੋਭਨਾ ਚੰਦਰਕੁਮਾਰ ਸਣੇ 68 ਨੂੰ ਪਦਮ ਪੁਰਸਕਾਰ

ਕੱਥਕ ਨ੍ਰਿਤਕੀ ਕੁਮੂਦਿਨੀ ਰਜਨੀਕਾਂਤ ਲਖੀਆ ਅਤੇ ਲੋਕ ਗਾਇਕਾ ਸ਼ਾਰਦਾ ਸਿਨਹਾ ਲਈ ਪੋਤੇ ਤੇ ਪੁੱਤਰ ਨੇ ਪ੍ਰਾਪਤ ਕੀਤਾ ਸਨਮਾਨ
ਰਾਸ਼ਟਰਪਤੀ ਦਰੋਪਦੀ ਮੁਰਮੂ ਪੈਰਾ-ਤੀਰਅੰਦਾਜ਼ ਹਰਵਿੰਦਰ ਸਿੰਘ ਨੂੰ ਪਦਮਸ੍ਰੀ ਤੇ ਭਾਰਤ ਦੇ ਸਾਬਕਾ ਚੀਫ ਜਸਟਿਸ ਜਗਦੀਸ਼ ਸਿੰਘ ਖੇਹਰ ਨੂੰ ਪਦਮ ਵਿਭੂਸ਼ਨ ਪੁਰਸਕਾਰ ਨਾਲ ਸਨਮਾਨਦੇ ਹੋਏ। -ਫੋਟੋ: ਪੀਟੀਆਈ/ਏਐੱਨਆਈ
Advertisement

ਨਵੀਂ ਦਿੱਲੀ, 27 ਮਈ

ਭਾਰਤ ਦੇ ਸਾਬਕਾ ਚੀਫ਼ ਜਸਟਿਸ ਜਗਦੀਸ਼ ਸਿੰਘ ਖੇਹਰ, ਨ੍ਰਿਤਕੀ ਸ਼ੋਭਨਾ ਚੰਦਰਕੁਮਾਰ, ਅਦਾਕਾਰ ਅਨੰਤ ਨਾਗ ਅਤੇ ਵੱਕਾਰੀ ਕਿੰਗ ਜੌਰਜ ਮੈਡੀਕਲ ਯੂਨੀਵਰਸਿਟੀ ਦੇ ਕੁਲਪਤੀ ਸੋਨੀਆ ਨਿੱਤਿਆਨੰਦ ਸਣੇ 68 ਵੱਕਾਰੀ ਸ਼ਖ਼ਸੀਅਤਾਂ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਰਾਸ਼ਟਰਪਤੀ ਨੇ ਅੱਜ ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਣੇ ਹੋਰਾਂ ਦੀ ਹਾਜ਼ਰੀ ਵਿੱਚ ਰਾਸ਼ਟਰਪਤੀ ਭਵਨ ’ਚ ਦੂਜੇ ਨਾਗਰਿਕ ਪੁਰਸਕਾਰ ਸਮਾਰੋਹ ਵਿੱਚ 68 ਚੋਣਵੀਆਂ ਸ਼ਖ਼ਸੀਅਤਾਂ ਨੂੰ ਪੁਰਸਕਾਰ ਪ੍ਰਦਾਨ ਕੀਤੇ। ਇਸ ਤੋਂ ਪਹਿਲਾਂ ਲੰਘੀ 28 ਅਪਰੈਲ ਨੂੰ ਪਹਿਲੇ ਸਨਮਾਨੇ ਸਮਾਰੋਹ ਵਿੱਚ ਰਾਸ਼ਟਰਪਤੀ ਮੁਰਮੂ ਨੇ 71 ਸ਼ਖ਼ਸੀਅਤਾਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਸੀ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਜਸਟਿਸ (ਸੇਵਾਮੁਕਤ) ਖੇਹਰ ਨੂੰ ਜਨਤਕ ਮਾਮਲਿਆਂ ਲਈ ਦੇਸ਼ ਦੇ ਦੂਜੇ ਸਭ ਤੋਂ ਚੋਟੀ ਦੇ ਨਾਗਰਿਕ ਸਨਮਾਨ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਜਦਕਿ ਮਰਹੂਮ ਕੱਥਕ ਨ੍ਰਿਤਕੀ ਕੁਮੂਦਿਨੀ ਰਜਨੀਕਾਂਤ ਲਖੀਆ ਅਤੇ ਮਰਹੂਮ ਪ੍ਰਸਿੱਧ ਲੋਕ ਗਾਇਕਾ ਸ਼ਾਰਦਾ ਸਿਨਹਾ ਲਈ ਇਹ ਸਨਮਾਨ ਕ੍ਰਮਵਾਰ ਲਖੀਆ ਦੇ ਪੋਤੇ ਅਤੇ ਸਿਨਹਾ ਦੇ ਪੁੱਤਰ ਨੇ ਪ੍ਰਾਪਤ ਕੀਤਾ। ਰਾਸ਼ਟਰਪਤੀ ਨੇ ਸਮਾਰੋਹ ਦੌਰਾਨ ਨੌਂ ਵੱਕਾਰੀ ਸ਼ਖ਼ਸੀਅਤਾਂ ਨੂੰ ਪਦਮ ਭੂਸ਼ਨ ਸਨਮਾਨ ਨਾਲ ਨਿਵਾਜਿਆ, ਜਿਨ੍ਹਾਂ ਵਿੱਚ ਨ੍ਰਿਤਕੀ ਤੇ ਅਦਾਕਾਰਾ ਸ਼ੋਭਨਾ ਚੰਦਰਕੁਮਾਰ ਤੇ ਕਾਰੋਬਾਰੀ ਨੱਲੀ ਕੁੱਪੂਸਵਾਮੀ ਚੈਟੀ ਆਦਿ ਸ਼ਖ਼ਸੀਅਤਾਂ ਸ਼ਾਮਲ ਸਨ। -ਪੀਟੀਆਈ

Advertisement

Advertisement
Show comments