ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਾਬਕਾ ਕੈਬਨਿਟ ਮੰਤਰੀ Azam Khan ਲਗਪਗ 2 ਸਾਲਾਂ ਬਾਅਦ ਰਿਹਾਅ, ਜੇਲ੍ਹ ਬਾਹਰ ਸਮਰਥਕਾਂ ਦੀ ਭੀੜ

  ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਕੈਬਨਿਟ ਮੰਤਰੀ ਆਜ਼ਮ ਖਾਨ ਨੂੰ ਮੰਗਲਵਾਰ ਨੂੰ ਸੀਤਾਪੁਰ ਜੇਲ੍ਹ ਤੋਂ ਲਗਭਗ ਦੋ ਸਾਲਾਂ ਦੀ ਕੈਦ ਤੋਂ ਬਾਅਦ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਆਪਣੇ ਟ੍ਰੇਡਮਾਰਕ ਚਿੱਟੇ ਕੁੜਤਾ-ਪਜਾਮੇ ਅਤੇ ਕਾਲੇ...
Advertisement

 

ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਕੈਬਨਿਟ ਮੰਤਰੀ ਆਜ਼ਮ ਖਾਨ ਨੂੰ ਮੰਗਲਵਾਰ ਨੂੰ ਸੀਤਾਪੁਰ ਜੇਲ੍ਹ ਤੋਂ ਲਗਭਗ ਦੋ ਸਾਲਾਂ ਦੀ ਕੈਦ ਤੋਂ ਬਾਅਦ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।

Advertisement

ਆਪਣੇ ਟ੍ਰੇਡਮਾਰਕ ਚਿੱਟੇ ਕੁੜਤਾ-ਪਜਾਮੇ ਅਤੇ ਕਾਲੇ ਵਾਸਕੋਟ ਵਿੱਚ ਸਜ ਕੇ, ਖਾਨ ਇੱਕ ਨਿੱਜੀ ਵਾਹਨ ਵਿੱਚ ਜੇਲ੍ਹ ਦੇ ਅਹਾਤੇ ਵਿੱਚੋਂ ਲੰਘੇ, ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਨਹੀਂ ਕੀਤੀ।

ਖਾਨ ਦਾ ਵੱਡਾ ਪੁੱਤਰ ਅਦੀਬ ਸੈਂਕੜੇ ਪਾਰਟੀ ਵਰਕਰਾਂ ਦੇ ਨਾਲ ਸਵੇਰ ਤੋਂ ਹੀ ਸੀਤਾਪੁਰ ਜ਼ਿਲ੍ਹਾ ਜੇਲ੍ਹ ਦੇ ਬਾਹਰ ਉਨ੍ਹਾਂ ਦਾ ਸਵਾਗਤ ਕਰਨ ਲਈ ਪਹੁੰਚਿਆ ਹੋਇਆ ਸੀ। ਕੌਮੀ ਸਕੱਤਰ ਅਤੇ ਸਾਬਕਾ ਵਿਧਾਇਕ ਅਨੂਪ ਗੁਪਤਾ, ਮੁਰਾਦਾਬਾਦ ਦੇ ਸੰਸਦ ਮੈਂਬਰ ਰੁਚੀ ਵੀਰਾ ਅਤੇ ਜ਼ਿਲ੍ਹਾ ਪ੍ਰਧਾਨ ਛਤਰਪਤੀ ਯਾਦਵ ਸਮੇਤ ਕਈ ਸਮਾਜਵਾਦੀ ਨੇਤਾ ਵੀ ਖਾਨ ਦਾ ਸਵਾਗਤ ਕਰਨ ਲਈ ਜੇਲ੍ਹ ਦੇ ਬਾਹਰ ਮੌਜੂਦ ਸਨ।

ਪਹਿਲਾਂ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਅਦੀਬ ਨੇ ਕਿਹਾ, "ਆਜ਼ਮ ਖਾਨ ਅੱਜ ਦੇ ਨਾਇਕ ਹਨ। ਮੈਂ ਉਨ੍ਹਾਂ ਦੇ ਸਾਰੇ ਸਮਰਥਕਾਂ ਨਾਲ ਉਨ੍ਹਾਂ ਦਾ ਸਵਾਗਤ ਕਰਨ ਲਈ ਇੱਥੇ ਹਾਂ। ਮੇਰੇ ਕੋਲ ਹੋਰ ਕੁਝ ਕਹਿਣ ਲਈ ਨਹੀਂ ਹੈ। ਜੋ ਵੀ ਕਹਿਣਾ ਹੈ, ਮੇਰੇ ਪਿਤਾ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਕਹਿਣਗੇ।" ਸਪਾ ਨੇਤਾ ਰੁਚੀ ਵੀਰਾ ਨੇ ਕਿਹਾ ਕਿ ਪਾਰਟੀ ਇਸ ਦਿਨ ਨੂੰ "ਨਿਆਂ ਦੀ ਜਿੱਤ ਦੇ ਦਿਨ" ਵਜੋਂ ਮਨਾਏਗੀ।

ਇਸ ਦੌਰਾਨ, ਜ਼ਿਲ੍ਹਾ ਪ੍ਰਸ਼ਾਸਨ ਨੇ ਸੀਤਾਪੁਰ ਵਿੱਚ "ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ" ਲਈ ਧਾਰਾ 163 ਦੇ ਤਹਿਤ ਮਨਾਹੀ ਦੇ ਹੁਕਮ ਲਾਗੂ ਕਰ ਦਿੱਤੇ। ਅਧਿਕਾਰੀਆਂ ਨੇ ਕਿਹਾ ਵੱਡੀ ਗਿਣਤੀ ਵਿੱਚ ਸਮਰਥਕ ਆਪਣੇ ਵਾਹਨਾਂ ਨਾਲ ਜੇਲ੍ਹ ਦੇ ਨੇੜੇ ਪਹੁੰਚਣ ਵਿੱਚ ਕਾਮਯਾਬ ਹੋ ਗਏ, ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪਿਆ।

ਸੀਤਾਪੁਰ ਟ੍ਰੈਫਿਕ ਪੁਲੀਸ ਨੇ ਪਾਬੰਦੀਆਂ ਦੀ ਉਲੰਘਣਾ ਕਰਕੇ ਇਕੱਠੇ ਹੋਏ ਕਈ ਵਾਹਨਾਂ ਦੇ ਚਲਾਨ ਜਾਰੀ ਕੀਤੇ।- PTI

Advertisement
Show comments