ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਹੇਠ ਇਕ ਵਿਦੇਸ਼ੀ ਗ੍ਰਿਫ਼ਤਾਰ, 4 ਕਰੋੜ ਰੁਪਏ ਦਾ MDMA ਜ਼ਬਤ

ਬੰਗਲੁਰੂ, 17 ਮਈ ਕਾਲਜ ਦੇ ਵਿਦਿਆਰਥੀਆਂ ਅਤੇ ਆਈਟੀ ਕਰਮਚਾਰੀਆਂ ਨੂੰ ਸਿੰਥੈਟਿਕ ਡਰੱਗਜ਼ ਦੀ ਤਸਕਰੀ ਦੇ ਦੋਸ਼ ਵਿਚ ਇਕ 40 ਸਾਲਾ ਵਿਦੇਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੇਂਦਰੀ ਅਪਰਾਧ ਸ਼ਾਖਾ ਦੇ ਅਧਿਕਾਰੀਆਂ ਨੇ ਡੈਨੀਅਲ ਅਰਿੰਜ਼ੇ ਓਕਵੋਸ਼ਾ ਤੋਂ 4 ਕਰੋੜ ਰੁਪਏ ਦਾ...
Advertisement

ਬੰਗਲੁਰੂ, 17 ਮਈ

ਕਾਲਜ ਦੇ ਵਿਦਿਆਰਥੀਆਂ ਅਤੇ ਆਈਟੀ ਕਰਮਚਾਰੀਆਂ ਨੂੰ ਸਿੰਥੈਟਿਕ ਡਰੱਗਜ਼ ਦੀ ਤਸਕਰੀ ਦੇ ਦੋਸ਼ ਵਿਚ ਇਕ 40 ਸਾਲਾ ਵਿਦੇਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੇਂਦਰੀ ਅਪਰਾਧ ਸ਼ਾਖਾ ਦੇ ਅਧਿਕਾਰੀਆਂ ਨੇ ਡੈਨੀਅਲ ਅਰਿੰਜ਼ੇ ਓਕਵੋਸ਼ਾ ਤੋਂ 4 ਕਰੋੜ ਰੁਪਏ ਦਾ MDMA ਜ਼ਬਤ ਕੀਤਾ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਓਕਵੋਸ਼ਾ ਇਕ ਅਫਰੀਕੀ ਦੇਸ਼ ਦਾ ਰਹਿਣ ਵਾਲਾ ਹੈ। ਪੁਲੀਸ ਨੇ ਕਿਹਾ ਕਿ ਦੋਸ਼ੀ ਦਸੰਬਰ 2023 ਵਿਚ ਵਪਾਰਕ ਵੀਜ਼ੇ ’ਤੇ ਬੰਗਲੁਰੂ ਆਇਆ ਸੀ ਅਤੇ ਇੱਥੇ ਸੋਲਾਦੇਵਨਹੱਲੀ ਵਿਚ ਆਪਣੇ ਦੋਸਤ ਨਾਲ ਕਿਰਾਏ ਦੇ ਫਲੈਟ ਵਿਚ ਰਹਿ ਰਿਹਾ ਸੀ।

Advertisement

ਉਨ੍ਹਾਂ ਦੱਸਿਆ ਕਿ ਇਕ ਮੁਖਬਰ ਦੀ ਸੂਚਨਾ ਤੋਂ ਬਾਅਦ ਓਕਵੋਸ਼ਾ ਦੇ ਘਰ ਛਾਪਾ ਮਾਰਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਪਰ ਉਸ ਦਾ ਦੋਸਤ ਜੋ ਕਥਿਤ ਤੌਰ ’ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਸ਼ਾਮਲ ਹੈ, ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਿਆ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਦੋਸ਼ੀ ਕਥਿਤ ਤੌਰ ’ਤੇ ਦੂਜੇ ਰਾਜਾਂ ਵਿਚ ਆਪਣੇ ਹਮਰੁਤਬਾ ਅਤੇ ਬੰਗਲੁਰੂ ਦੇ ਆਲੇ-ਦੁਆਲੇ ਦੇ ਸਥਾਨਕ ਸੰਪਰਕਾਂ ਤੋਂ ਨਸ਼ੀਲੇ ਪਦਾਰਥ ਪ੍ਰਾਪਤ ਕਰ ਰਿਹਾ ਸੀ। ਉਨ੍ਹਾਂ ਨੇ ਕਾਲਜ ਦੇ ਵਿਦਿਆਰਥੀਆਂ ਅਤੇ ਆਈਟੀ ਪੇਸ਼ੇਵਰਾਂ ਨੂੰ ਨਿਸ਼ਾਨਾ ਬਣਾਇਆ ਸੀ। ਪੁਲੀਸ ਨੇ ਉਸ ਕੋਲੋਂ 1.48 ਕਿਲੋਗ੍ਰਾਮ ਚਿੱਟੇ MDMA ਕ੍ਰਿਸਟਲ ਅਤੇ 1.1 ਕਿਲੋਗ੍ਰਾਮ ਭੂਰੇ MDMA ਕ੍ਰਿਸਟਲ ਜ਼ਬਤ ਕੀਤੇ ਹਨ, ਜਿਸਦੀ ਕੀਮਤ 4 ਕਰੋੜ ਰੁਪਏ ਦੱਸੀ ਜਾ ਰਹੀ ਹੈ। -ਪੀਟੀਆਈ

Advertisement