ਪੁਣੇ ਵਿੱਚ 7.63 ਕਰੋੜ ਦੇ ਨਸ਼ੀਲੇ ਪਦਾਰਥ ਸਮੇਤ ਵਿਦੇਸ਼ੀ ਔਰਤ ਗ੍ਰਿਫ਼ਤਾਰ
ਬੱਸ ਰਾਹੀਂ ਦਿੱਲੀ ਤੋਂ ਬੰਗਲੁਰੂ ਲਿਜਾ ਰਹੀ ਸੀ ਨਸ਼ੀਲਾ ਪਦਾਰਥ
Advertisement
ਰੈਵਨਿਊ ਇੰਟੈਲੀਜੈਂਸ ਡਾਇਰੈਕਟੋਰੇਟ (DRI) ਪੁਣੇ ਨੇ ਇੱਕ ਵਿਦੇਸ਼ੀ ਔਰਤ ਨੂੰ 7.63 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਕ੍ਰਿਸਟਲ ਮੈਥਾਫੈਟਾਮਾਈਨ ਦੀ ਤਸਕਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਖ਼ੁਫੀਆ ਜਾਣਕਾਰੀ ਦੇ ਆਧਾਰ ’ਤੇ ਪੂਰੇ ਯੋਜਨਾਬੱਧ ਤਰੀਕੇ ਨਾਲ ਇਹ ਕਾਰਵਾਈ ਕੀਤੀ ਗਈ।
DRI ਪੁਣੇ ਨੂੰ ਮਿਲੀ ਸੂਚਨਾ ਅਨੁਸਾਰ ਇੱਕ ਔਰਤ ਵਿਦੇਸ਼ੀ ਕ੍ਰਿਸਟਲ ਮੈਥਾਫੈਟਾਮਾਈਨ ਨੁੂੰ ਆਪਣੇ ਸਾਮਾਨ ਵਿੱਚ ਲੁਕੋ ਕੇ ਬੱਸ ਰਾਹੀਂ ਦਿੱਲੀ ਤੋਂ ਬੰਗਲੁਰੂ ਲਿਜਾ ਰਹੀ ਸੀ। ਇਸਤੋਂ ਬਾਅਦ ਕਸਟਮਜ਼ ਨਾਲ ਮਿਲ ਕੇ ਮੁੰਬਈ-ਬੰਗਲੁਰੂ ਹਾਈਵੇਅ ’ਤੇ ਨਾਕੇਬੰਦੀ ਕਰਕੇ ਜਦੋਂ ਬੱਸ ਨੁੂੰ ਰੋਕਿਆ ਗਿਆ ਤਾਂ ਤਲਾਸ਼ੀ ਦੌਰਾਨ ਬੱਸ ਦੇ ਪਿੱਛੇ ਲੁਕੋਇਆ ਗਿਆ ਇੱਕ ਬੈਗ ਮਿਲਿਆ ਜਿਸ ਵਿੱਚ ਇਹ ਨਸ਼ੀਲਾ ਪਦਾਰਥ ਸੀ। ਔਰਤ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ ਗਿਆ। ਜ਼ਬਤ ਕੀਤੇ ਗਏ ਨਾਜਾਇਜ਼ ਸਮਾਨ ਦੀ ਅਨੁਮਾਨਤ ਕੀਮਤ 7.63 ਕਰੋੜ ਰੁਪਏ ਹੈ। ਜ਼ਬਤ ਕੀਤੇ ਨਸ਼ੀਲੇ ਪਦਾਰਥ ਦਾ ਕੁੱਲ ਭਾਰ 3.815 ਕਿਲੋਗ੍ਰਾਮ ਹੈ।
Advertisement
- ਏਐੱਨਆਈ
Advertisement