ਮੁੰਬਈ ਹਵਾਈ ਅੱਡੇ ’ਤੇ 20 ਨਵੰਬਰ ਨੂੰ ਉਡਾਣਾਂ 6 ਘੰਟਿਆਂ ਲਈ ਬੰਦ ਰਹਿਣਗੀਆਂ
Flight ops at Mumbai Int'l Airport to remain closed for 6 hours on Nov 20 ਅਡਾਨੀ ਗਰੁੱਪ ਦੀ ਮਲਕੀਅਤ ਵਾਲਾ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡਾ 20 ਨਵੰਬਰ ਨੂੰ ਛੇ ਘੰਟਿਆਂ ਲਈ ਉਡਾਣਾਂ ਲਈ ਬੰਦ ਰਹੇਗਾ। ਅਧਿਕਾਰੀਆਂ ਨੇ ਦੱਸਿਆ ਕਿ ਮੌਨਸੂਨ ਤੋਂ...
Advertisement
Flight ops at Mumbai Int'l Airport to remain closed for 6 hours on Nov 20 ਅਡਾਨੀ ਗਰੁੱਪ ਦੀ ਮਲਕੀਅਤ ਵਾਲਾ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡਾ 20 ਨਵੰਬਰ ਨੂੰ ਛੇ ਘੰਟਿਆਂ ਲਈ ਉਡਾਣਾਂ ਲਈ ਬੰਦ ਰਹੇਗਾ। ਅਧਿਕਾਰੀਆਂ ਨੇ ਦੱਸਿਆ ਕਿ ਮੌਨਸੂਨ ਤੋਂ ਬਾਅਦ ਤੇ ਸਾਲਾਨਾ ਰਨਵੇਅ ਦੇ ਰੱਖ-ਰਖਾਅ ਦੀ ਮੁਰੰਮਤ ਕਾਰਨ ਇਸ ਸਮੇਂ ਦੌਰਾਨ ਉਡਾਣਾਂ ਪ੍ਰਭਾਵਿਤ ਰਹਿਣਗੀਆਂ।
ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡਾ ਦੇ ਦੋਵੇਂ ਕਰਾਸ ਰਨਵੇਅ 09/27 ਅਤੇ 14/32 ਵੀਹ ਨਵੰਬਰ ਨੂੰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਅਸਥਾਈ ਤੌਰ ’ਤੇ ਗੈਰ-ਕਾਰਜਸ਼ੀਲ ਰਹਿਣਗੇ। ਇਨ੍ਹਾਂ ਰਨ ਵੇਅ ਤੋਂ ਇੱਕ ਦਿਨ ਵਿੱਚ 950 ਤੋਂ ਵੱਧ ਉਡਾਣਾਂ ਚਲਦੀਆਂ ਹਨ ਤੇ ਇਸ ਹਵਾਈ ਅੱਡੇ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬਾਅਦ ਦੂਜਾ ਸਭ ਤੋਂ ਰੁਝੇਂਵਿਆਂ ਵਾਲਾ ਹਵਾਈ ਅੱਡਾ ਕਿਹਾ ਜਾਂਦਾ ਹੈ। -ਪੀਟੀਆਈ
Advertisement
Advertisement
