Flash Flood: ਜੰਮੂ ਕਸ਼ਮੀਰ ਦੇ ਰਾਮਬਨ ’ਚ ਦੋ ਅਧਿਆਪਕਾਂ ਦੀ ਮੌਤ
ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਆਏ ਹੜ੍ਹ ਦੀ ਲਪੇਟ ’ਚ ਆਉਣ ਕਾਰਨ ਦੋ ਅਧਿਆਪਕਾਂ ਦੀ ਮੌਤ ਹੋ ਗਈ। ਪੁਲੀਸ ਮੁਤਾਬਕ ਮ੍ਰਿਤਕਾਂ ਦੀ ਪਛਾਣ ਊਧਮਪੁਰ ਦੇ ਰਾਮਨਗਰ ਸਥਿਤ ਪਿੰਡ ਘੋਰੜੀ ਜਗਦੇਵ ਸਿੰਘ (37) ਅਤੇ ਸੰਜੈ ਕੁਮਾਰ (39) ਵਜੋਂ ਹੋਈ ਹੈ।...
Advertisement
ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਆਏ ਹੜ੍ਹ ਦੀ ਲਪੇਟ ’ਚ ਆਉਣ ਕਾਰਨ ਦੋ ਅਧਿਆਪਕਾਂ ਦੀ ਮੌਤ ਹੋ ਗਈ।
ਪੁਲੀਸ ਮੁਤਾਬਕ ਮ੍ਰਿਤਕਾਂ ਦੀ ਪਛਾਣ ਊਧਮਪੁਰ ਦੇ ਰਾਮਨਗਰ ਸਥਿਤ ਪਿੰਡ ਘੋਰੜੀ ਜਗਦੇਵ ਸਿੰਘ (37) ਅਤੇ ਸੰਜੈ ਕੁਮਾਰ (39) ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਦੋਵੇਂ ਅਧਿਆਪਕ ਮੰਗਲਵਾਰ ਨੂੰ ਮੋਟਰਸਾਈਕਲ ’ਤੇ ਸਵਾਰ ਸਨ ਅਤੇ ਨਾਥਾਟੌਪ ਨੇੜੇ ਪਹਾੜ ਤੋਂ ਨਿਕਲਣ ਵਾਲੇ ਪਾਣੀ ਦੇ ਤੇਜ਼ ਵਹਾਅ ’ਚ ਰੁੜ ਗਏ। ਦੋਵਾਂ ਦੀ ਲਾਸ਼ਾਂ ਅੱਜ ਘਟਨਾ ਸਥਾਨ ਤੋਂ 300 ਮੀਟਰ ਥੱਲਿਓਂ ਲਿੰਕ ਸੜਕ ਨੇੜਿਓਂ ਮਿਲੀਆਂ ਹਨ।
Advertisement
ਪੁਲੀਸ ਅਨੁਸਾਰ ਮੁੱਢਲੀ ਜਾਂਚ ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਦੋਵੇਂ ਅਧਿਆਪਕ ਮੰਗਲਵਾਰ ਸਵੇਰੇ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਕੁੰਡ ਵਿੱਚ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ’ਚ ਹਿੱਸਾ ਲੈਣ ਪਹੁੰਚੇ ਸੀ। ਪਹਿਲੇ ਦਿਨ ਦੇ ਕੋਰਸ ਤੋਂ ਬਾਅਦ ਦੋਵੇਂ ਸ਼ਾਮ ਨੂੰ ਭਾਰੀ ਮੀਂਹ ਦੌਰਾਨ ਮੋਟਰਸਾਈਕਲ ’ਤੇ ਰਵਾਨਾ ਹੋਏ ਪਰ ਨਾਥਾਟੌਪ ਸਨਾਸਰ ਮਾਰਗ ’ਤੇ ਅਚਾਨਕ ਆਏ ਹੜ੍ਹ ਦੀ ਲਪੇਟ ’ਚ ਆ ਗਏ।
ਇੱਕ ਪਿੰਡ ਵਾਸੀ ਨੇ ਅੱਜ ਸਵੇਰੇ ਜਲੇਬੀ ਮੋੜ ’ਤੇ ਮੋਟਰਸਾਈਕਲ ਡਿੱਗਿਆ ਦੇਖਿਆ, ਜਿਸ ਮਗਰੋਂ ਤਲਾਸ਼ੀ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ ਸੀ।
Advertisement