ਰਾਜਸਥਾਨ ਦੇ ਦੌਸਾ ਵਿਚ ਟਰੱਕ ਤੇ ਕਾਰ ਦੀ ਟੱਕਰ ’ਚ ਪੰਜ ਮੌਤਾਂ
ਮ੍ਰਿਤਕਾਂ ਵਿਚ ਦੋ ਭੈਣਾਂ ਵੀ ਸ਼ਾਮਲ
Advertisement
ਰਾਜਸਥਾਨ ਦੇ ਦੌਸਾ ਜ਼ਿਲ੍ਹੇ ਵਿਚ ਟਰੇਲਰ ਟਰੱਕ ਤੇ ਕਾਰ ਦੀ ਟੱਕਰ ਵਿਚ ਦੋ ਭੈਣਾਂ ਸਣੇ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸਾ ਜੈਪੁਰ-ਆਗਰਾ ਕੌਮੀ ਸ਼ਾਹਰਾਹ ’ਤੇ ਸ਼ੁੱਕਰਵਾਰ ਨੂੰ ਹੋਇਆ। ਕਾਰ ਸਵਾਰ ਪੰਜ ਵਿਅਕਤੀ ਜੈਪੁਰ ਦੇ ਬਸੀ ਤੋਂ ਪ੍ਰੀਖਿਆ ਦੇ ਕੇ ਆਪਣੇ ਪਿੰਡ ਪਰਤ ਰਹੇ ਸਨ। ਸਿਕੰਦਰਾ ਦੇ ਐੱਸਐੱਚਓ ਅਸ਼ੋਕ ਚੌਧਰੀ ਨੇ ਕਿਹਾ ਕਿ ਕਾਰ ਡਰਾਈਵਰ ਯਾਦਾਰਾਮ ਮੀਨਾ (36) ਤੇ ਮੋਨਿਕਾ ਮੀਨਾ (18) ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਵੇਦਿਕਾ ਮੀਨਾ(21), ਅਰਚਨਾ ਮੀਨਾ (20) ਤੇ ਮਹੇਸ਼ ਮਹਾਵਰ (27) ਨੇ ਇਲਾਜ ਲਈ ਜੈਪੁਰ ਲਿਜਾਂਦਿਆਂ ਰਾਹ ਵਿਚ ਹੀ ਦਮ ਤੋੜ ਦਿੱਤਾ। ਲਾਸ਼ਾਂ ਪੋਸਟਮਾਰਟਮ ਲਈ ਮੁਰਦਾਘਰ ਵਿਚ ਰਖਵਾ ਦਿੱਤੀਆਂ ਗਈਆਂ ਹਨ।
Advertisement
Advertisement