ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹੈਦਰਾਬਾਦ ਵਿਚ ਰੱਥ ਯਾਤਰਾ ਕੱਢਣ ਮੌਕੇ ਕਰੰਟ ਲੱਗਣ ਨਾਲ ਪੰਜ ਮੌਤਾਂ, 4 ਜ਼ਖ਼ਮੀ

ਰੱਥ ਹਾਈ ਟੈਨਸ਼ਨ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿਚ ਆਇਆ
Advertisement

ਇਥੇ ਰਾਮੰਥਾਪੁਰ ਇਲਾਕੇ ਵਿਚ ਕ੍ਰਿਸ਼ਨ ਜਨਮ ਅਸ਼ਟਮੀ ਦੇ ਜਸ਼ਨਾਂ ਦੌਰਾਨ ਇਕ ਰੱਥ ਦੇ ਬਿਜਲੀ ਦੀਆਂ ਹਾਈ ਟੈਨਸ਼ਨ ਤਾਰਾਂ ਦੇ ਸੰਪਰਕ ਵਿਚ ਆਉਣ ਨਾਲ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਐਤਵਾਰ ਰਾਤ ਦਾ ਦੱਸਿਆ ਜਾਂਦਾ ਹੈ। ਪੁਲੀਸ ਮੁਤਾਬਕ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਜਦੋਂਕਿ ਲਾਸ਼ਾਂ ਪੋਸਟ ਮਾਰਟਮ ਲਈ ਭੇਜ ਦਿੱਤੀਆਂ ਹਨ।

ਪੁਲੀਸ ਇੰਸਪੈਕਟਰ ਨੇ ਕਿਹਾ, ‘‘ਲੰਘੀ ਰਾਤ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਕੱਢੀ ਰੱਥ ਯਾਤਰਾ ਦੌਰਾਨ ਬਿਜਲੀ ਦਾ ਕਰੰਟ ਲੱਗਣ ਕਰਕੇ ਪੰਜ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋਗਈ ਤੇ ਚਾਰ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਤਬਦੀਲ ਕੀਤਾ ਗਿਆ ਹੈ ਤੇ ਪੀੜਤਾਂ ਦੀਆਂ ਲਾਸ਼ਾਂ ਪੋਸਟ ਮਾਰਟਮ ਲਈ ਭੇਜ ਦਿੱਤੀਆਂ ਹਨ।’’ ਹਾਦਸੇ ਬਾਰੇ ਹੋਰ ਵੇਰਵਿਆਂ ਦੀ ਉਡੀਕ ਹੈ।

Advertisement

ਭਾਰਤ ਰਾਸ਼ਟਰ ਸਮਿਤੀ ਦੇ ਕਾਰਜਕਾਰੀ ਪ੍ਰਧਾਨ ਕੇਟੀ ਰਾਮਾਰਾਓ ਨੇ ਹਾਦਸੇ ਵਿਚ ਗਈਆਂ ਜਾਨਾਂ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਕੇਟੀਆਰ ਨੇ ਕਿਹਾ, ‘‘ਰਾਮੰਥਾਪੁਰ ਦੇ ਗੋਖਲੇ ਨਗਰ ਵਿੱਚ ਵਾਪਰੇ ਹਾਦਸੇ ਬਾਰੇ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਦੁੱਖ ਦੀ ਗੱਲ ਹੈ ਕਿ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਜਸ਼ਨਾਂ ਦੇ ਹਿੱਸੇ ਵਜੋਂ ਕੱਢੀ ਗਈ ਯਾਤਰਾ ਦੌਰਾਨ ਬਿਜਲੀ ਦਾ ਕਰੰਟ ਲੱਗਣ ਕਾਰਨ ਪੰਜ ਲੋਕਾਂ ਦੀ ਜਾਨ ਚਲੀ ਗਈ। ਇਹ ਦਿਲ ਦਹਿਲਾ ਦੇਣ ਵਾਲਾ ਹੈ ਕਿ ਇਸ ਦੁਖਾਂਤ ਵਿੱਚ ਕ੍ਰਿਸ਼ਨ ਯਾਦਵ, ਸ਼੍ਰੀਕਾਂਤ ਰੈਡੀ, ਸੁਰੇਸ਼ ਯਾਦਵ, ਰੁਦਰ ਵਿਕਾਸ ਅਤੇ ਰਾਜੇਂਦਰ ਰੈਡੀ ਦੀ ਮੌਤ ਹੋ ਗਈ।’’

Advertisement
Tags :
#HighTensionWires#PrayForFamiliesBRS_KTRChariotAccidentGokhaleNagarHyderabadAccidentHyderabadNewsJanmashtamiAccidentRamanthapurTragedyUppalPoliceਹਾਈ ਟੈਨਸ਼ਨ ਵਾਇਰਹੈਦਰਾਬਾਦ ਹਾਦਸਾਹੈਦਰਾਬਾਦ ਖ਼ਬਰਹੈਦਰਾਬਾਦ:ਕੇਟੀਆਰਗੋਖਲੇਨਗਰਪੰਜਾਬੀ ਖ਼ਬਰਾਂਬਿਜਲੀ ਦਾ ਕਰੰਟਬੀਆਰਐੱਸਰੱਥ ਨੂੰ ਹਾਦਸਾ