ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨੈਨੀਤਾਲ ਦੇ ਪੁਰਾਣੇ ਲੰਡਨ ਹਾਊਸ ਦੀ ਇਮਾਰਤ ਵਿੱਚ ਅੱਗ ਲੱਗੀ, ਬਜ਼ੁਰਗ ਔਰਤ ਦੀ ਮੌਤ

  ਇੱਥੇ ਇੱਕ ਵਿਰਾਸਤੀ ਇਮਾਰਤ ਵਿੱਚ ਅੱਗ ਲੱਗਣ ਕਾਰਨ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ 82 ਸਾਲਾ ਸ਼ਾਂਤਾ ਬਿਸ਼ਟ ਵਜੋਂ ਹੋਈ ਹੈ, ਜੋ ਕਿ ਪ੍ਰਸਿੱਧ ਇਤਿਹਾਸਕਾਰ ਅਤੇ ਵਾਤਾਵਰਨ ਪ੍ਰੇਮੀ ਡਾ. ਅਜੈ ਰਾਵਤ ਦੀ ਭੈਣ ਹੈ। ਅੱਗ...
Advertisement

 

ਇੱਥੇ ਇੱਕ ਵਿਰਾਸਤੀ ਇਮਾਰਤ ਵਿੱਚ ਅੱਗ ਲੱਗਣ ਕਾਰਨ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ 82 ਸਾਲਾ ਸ਼ਾਂਤਾ ਬਿਸ਼ਟ ਵਜੋਂ ਹੋਈ ਹੈ, ਜੋ ਕਿ ਪ੍ਰਸਿੱਧ ਇਤਿਹਾਸਕਾਰ ਅਤੇ ਵਾਤਾਵਰਨ ਪ੍ਰੇਮੀ ਡਾ. ਅਜੈ ਰਾਵਤ ਦੀ ਭੈਣ ਹੈ। ਅੱਗ ਬੁੱਧਵਾਰ ਰਾਤ ਕਰੀਬ 10 ਵਜੇ ਲੱਗੀ ਅਤੇ ਰਾਤ 2 ਵਜੇ ਤੱਕ ਕਾਬੂ ਪਾ ਲਿਆ ਗਿਆ।

Advertisement

ਇਸ ਦੌਰਾਨਬਚਾਅ ਕਾਰਜ ਵਿੱਚ ਤਿੰਨ ਵਿਭਾਗਾਂ ਦੇ 40 ਤੋਂ ਵੱਧ ਕਰਮਚਾਰੀ ਲੱਗੇ ਹੋਏ ਸਨ। ਡਾ. ਰਾਵਤ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਸ਼ਾਂਤਾ ਬਿਸ਼ਟ ਦੀ ਮੌਤ ਅੱਗ ਲੱਗਣ ਨਾਲ ਹੋਏ ਜ਼ਖ਼ਮਾਂ ਕਾਰਨ ਹੋਈ ਹੈ। ਸ਼ਾਂਤਾ ਬਿਸ਼ਟ ਦਾ ਪੁੱਤਰ ਨਿਖਿਲ ਬਿਸ਼ਟ, ਜੋ ਕਿਸੇ ਤਰ੍ਹਾਂ ਇਮਾਰਤ ਤੋਂ ਬਾਹਰ ਨਿਕਲਣ ਵਿੱਚ ਕਾਮਯਾਬ ਰਿਹਾ ਬਾਹਰ ਆਉਂਦੇ ਹੀ ਬੇਹੋਸ਼ ਹੋ ਗਿਆ।

ਇਮਾਰਤ ਦੇ ਨੇੜੇ ਮੋਬਾਈਲ ਫ਼ੋਨ ਦੀ ਦੁਕਾਨ ਚਲਾਉਣ ਵਾਲੇ ਵਿਨੋਦ ਕੁਮਾਰ ਵਰਮਾ ਅਨੁਸਾਰ ਇਮਾਰਤ 'ਚੋਂ ਰਾਤ ਕਰੀਬ 10 ਵਜੇ ਧੂੰਆਂ ਨਿਕਲਣਾ ਸ਼ੁਰੂ ਹੋਇਆ ਅਤੇ ਉਨ੍ਹਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਫਾਇਰ ਕਰਮੀ ਮੌਕੇ 'ਤੇ ਪਹੁੰਚੇ। ਹਾਲਾਂਕਿ, ਇਸ ਦੇ ਟੈਂਕ ਵਿੱਚ ਪਾਣੀ ਜਲਦੀ ਹੀ ਖਤਮ ਹੋ ਗਿਆ ਜਿਸ ਤੋਂ ਬਾਅਦ ਇਸਨੂੰ ਦੁਬਾਰਾ ਭਰਨ ਲਈ ਵਾਪਸ ਭੇਜਿਆ ਗਿਆ।

1863 ਵਿੱਚ ਬਣੀ ਸੀ ਵਿਰਾਸਤੀ ਇਮਾਰਤ

ਪੁਰਾਣੀ ਲੰਡਨ ਹਾਊਸ ਦੀ ਇਮਾਰਤ 1863 ਵਿੱਚ ਬਣਾਈ ਗਈ ਸੀ ਜਦੋਂ ਨੈਨੀਤਾਲ ਨੂੰ ਬ੍ਰਿਟਿਸ਼ ਭਾਰਤ ਦੇ ਇੱਕ ਪ੍ਰਬੰਧਕੀ ਹਿੱਸੇ, ਸੰਯੁਕਤ ਪ੍ਰਾਂਤਾਂ ਦੀ ਗਰਮੀਆਂ ਦੀ ਰਾਜਧਾਨੀ ਵਜੋਂ ਵਿਕਸਤ ਕੀਤਾ ਗਿਆ ਸੀ। ਇਹ ਇਮਾਰਤ ਡਾ. ਰਾਵਤ ਦੀ ਭੈਣ ਦੀ ਰਿਹਾਇਸ਼ ਸੀ। ਸ਼ਾਂਤਾ ਬਿਸ਼ਟ ਦੀ ਭੈਣ ਕਰਣਲਤਾ ਰਾਵਤ ਦੀ ਵੀ 2020 ਵਿੱਚ ਅੱਗ ਲੱਗਣ ਕਾਰਨ ਮੌਤ ਹੋ ਗਈ ਸੀ।

ਨਿਖਿਲ ਬਿਸ਼ਟ ਇੱਕ ਕਲਾ ਨਿਰਦੇਸ਼ਕ ਹੈ, ਜਿਸ ਨੇ "ਬਰਫ਼ੀ" ਸਮੇਤ ਕਈ ਹਿੰਦੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ।

Advertisement
Show comments