ਐੱਸ ਆਈ ਆਰ ਕਾਰਨ ਫ਼ੌਤ 39 ਲੋਕਾਂ ਦੇ ਵਾਰਸਾਂ ਲਈ ਵਿੱਤੀ ਸਹਾਇਤਾ ਐਲਾਨੀ
ਮਮਤਾ ਬੈਨਰਜੀ ਨੇ ਕਿਹਾ ਕਿ ਚਾਰ ਬੂਥ ਪੱਧਰੀ ਅਧਿਕਾਰੀਆਂ (ਬੀ ਐੱਲ ਓਜ਼) ਸਣੇ ਇਨ੍ਹਾਂ 39 ਪੀੜਤ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਐੱਸ ਆਈ ਆਰ ਦੌਰਾਨ ਬਿਮਾਰ ਹੋਏ 13 ਹੋਰ ਵਿਅਕਤੀਆਂ ਦੇ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਦਿੱਤੇ ਜਾਣਗੇ। ਇਨ੍ਹਾਂ 13 ਵਿੱਚ ਤਿੰਨ ਬੀ ਐੱਲ ਓਜ਼ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਕਥਿਤ ਤੌਰ ’ਤੇ ‘ਬਹੁਤ ਜ਼ਿਆਦਾ ਕੰਮ ਦਾ ਬੋਝ’ ਸਹਿਣਾ ਪਿਆ।
ਮੁੱਖ ਮੰਤਰੀ ਨੇ ਸਰਕਾਰੀ ਮੁਲਾਂਕਣ ਦਾ ਹਵਾਲਾ ਦਿੰਦਿਆਂ ਕਿਹਾ ਕਿ 4 ਨਵੰਬਰ ਨੂੰ ਐੱਸ ਆਈ ਆਰ ਦੀ ਸ਼ੁਰੂਆਤ ਤੋਂ ਲੋਕਾਂ ਦੇ ਇੱਕ ਵਰਗ ’ਚ ਵੱਡੇ ਪੱਧਰ ’ਤੇ ਖ਼ੌਫ਼ ਪੈਦਾ ਹੋਇਆ ਹੈ। ਗਿਣਤੀ ਸਬੰਧੀ ਡਿਊਟੀ ਦੌਰਾਨ ਬੋਹੋਸ਼ ਹੋਣ ਜਾਂ ਗੰਭੀਰ ਰੂਪ ’ਚ ਬਿਮਾਰ ਹੋਣ ਮਗਰੋਂ 13 ਹੋਰ ਵਿਅਕਤੀ ਜ਼ੇਰੇ-ਇਲਾਜ ਹਨ।
‘ਕੇਂਦਰੀ ਬਕਾਏ ਰੋਕਣ ਦੇ ਬਾਵਜੂਦ ਵਿਕਾਸ ਦਾ ਰਾਹ ਨਹੀਂ ਛੱਡਿਆ’
ਕੋਲਕਾਤਾ: ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਕੇੇਂਦਰ ਵੱਲੋਂ ਦਿਹਾਤੀ ਵਿਕਾਸ ਨਾਲ ਸਬੰਧਤ ਅਹਿਮ ਯੋਜਨਾਵਾਂ ’ਚ ਪੱਛਮੀ ਬੰਗਾਲ ਦੀ ਬਕਾਇਆ ਰਾਸ਼ੀ ਰੋਕੀ ਰੱਖਣ ਦੇ ਬਾਵਜੂਦ ਸੂਬਾ ਕਦੇ ਵੀ ਆਪਣੇ ਵਿਕਾਸ ਦੇ ਰਾਹ ਤੋਂ ਨਹੀਂ ਭਟਕਿਆ। ਉਨ੍ਹਾਂ ਦਾਅਵਾ ਕੀਤਾ ਕਿ ਤ੍ਰਿਣਮੂਲ ਕਾਂਗਰਸ ਦੇ 14 ਸਾਲਾਂ ਦੇ ਸ਼ਾਸਨ ਦੌਰਾਨ ਪੱਛਮੀ ਬੰਗਾਲ ਵਿੱਚ ਨੌਕਰੀਆਂ ਦੇ ਦੋ ਕਰੋੜ ਤੋਂ ਵੱਧ ਮੌਕੇ ਪੈਦਾ ਹੋਏ, ਭਵਿੱਖ ਵਿੱਚ ਇੱਕ ਕਰੋੜ ਹੋਰ ਨੌਕਰੀਆਂ ਦਿੱਤੀਆਂ ਜਾਣਗੀਆਂ।
