ਪ੍ਰਧਾਨ ਮੰਤਰੀ ਮੋਦੀ ਦੇ ਬਚਪਨ ਦੀ ਘਟਨਾ ਤੋਂ ਪ੍ਰੇਰਿਤ ਫਿਲਮ ਸਕੂਲਾਂ ਵਿੱਚ ਦਿਖਾਈ ਜਾਵੇਗੀ
ਸਵਾਮੀ ਵਿਵੇਕਾਨੰਦ ਦੁਆਰਾ ਅਪਣਾਏ ਗਏ ਸਿਧਾਂਤਾਂ ’ਤੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ ਦੀ ਇੱਕ ਬਚਪਨ ਦੀ ਘਟਨਾ ਤੋਂ ਪ੍ਰੇਰਿਤ ਇੱਕ ਕੌਮੀਂ ਪੁਰਸਕਾਰ ਜੇਤੂ ਫਿਲਮ ਲੱਖਾਂ ਸਕੂਲਾਂ ਅਤੇ ਕਈ ਸਿਨੇਮਾ ਹਾਲਾਂ ਵਿੱਚ ਦਿਖਾਈ ਜਾਵੇਗੀ।
ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਫਿਲਮ ‘ਚਲੋ ਜੀਤੇ ਹੈ’ 2018 ਵਿੱਚ ਰਿਲੀਜ਼ ਹੋਈ ਸੀ ਅਤੇ ਹੁਣ 17 ਸਤੰਬਰ ਤੋਂ 2 ਅਕਤੂਬਰ ਦੇ ਵਿਚਕਾਰ ਸਕੂਲਾਂ ਵਿੱਚ ਦਿਖਾਈ ਜਾਵੇਗੀ, ਜਿੱਥੇ ਵਿਦਿਆਰਥੀ ਇਸਨੂੰ ‘ਚੁੱਪ ਨਾਇਕਾਂ’ ਯਾਨੀ ਚੌਕੀਦਾਰ, ਸਫਾਈ ਕਰਮਚਾਰੀ, ਡਰਾਈਵਰ, ਚਪੜਾਸੀ ਅਤੇ ਹੋਰ ਲੋਕਾਂ ਦੇ ਨਾਲ ਦੇਖਣਗੇ ਜੋ ਸਮਾਜ ਦੇ ਰੋਜ਼ਾਨਾ ਜੀਵਨ ਦੇ ਸੁਚਾਰੂ ਕੰਮਕਾਜ ਵਿੱਚ ਚੁੱਪ-ਚਾਪ ਯੋਗਦਾਨ ਪਾਉਂਦੇ ਹਨ।
ਪ੍ਰਧਾਨ ਮੰਤਰੀ ਮੋਦੀ ਭਲਕੇ 75 ਸਾਲ ਦੇ ਹੋ ਜਾਣਗੇ,ਅਤੇ ਸਕ੍ਰੀਨਿੰਗ ਦੀ ਸ਼ੁਰੂਆਤ ਜਨਮਦਿਨ ਦੇ ਮੌਕੇ ’ਤੇ ਕੀਤੀ ਜਾਵੇਗੀ।
ਇਹ ਫਿਲਮ ‘ਚਲੋ ਜੀਤੇ ਹੈ’ ਸੇਵਾ ਦਾ ਸਨਮਾਨ ਪਹਿਲਕਦਮੀ ਤਹਿਤ ਦਿਖਾਈ ਜਾਵੇਗੀ, ਜਿਸ ਵਿੱਚ ਵਿਦਿਆਰਥੀਆਂ ਦੁਆਰਾ ਫਿਲਮ ਦੇਖਣ ਤੋਂ ਬਾਅਦ ‘ਚੁੱਪ ਨਾਇਕਾਂ’ ਦਾ ਸਨਮਾਨ ਕਰਨ ਲਈ ਸਮਾਰੋਹ ਵੀ ਹੋਣਗੇ।
ਇੱਕ ਅਧਿਕਾਰਤ ਰਿਲੀਜ਼ ਵਿੱਚ ਕਿਹਾ ਗਿਆ, “ਇਹ ਫਿਲਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ ਦੀ ਇੱਕ ਬਚਪਨ ਦੀ ਘਟਨਾ ਤੋਂ ਪ੍ਰੇਰਿਤ ਹੈ। ਇਹ ਨੌਜਵਾਨ ਨਾਰੂ ਦੀ ਕਹਾਣੀ ਦੱਸਦੀ ਹੈ, ਜੋ ਸਵਾਮੀ ਵਿਵੇਕਾਨੰਦ ਦੇ ਦਰਸ਼ਨ ਤੋਂ ਡੂੰਘਾ ਪ੍ਰਭਾਵਿਤ ਹੋ ਕੇ ਇਸਦੇ ਅਰਥ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਅਤੇ ਆਪਣੀ ਛੋਟੀ ਜਿਹੀ ਦੁਨੀਆਂ ਵਿੱਚ ਇੱਕ ਫਰਕ ਲਿਆਉਣ ਦੀ ਕੋਸ਼ਿਸ਼ ਕਰਦਾ ਹੈ।”
ਫ਼ਿਲਮ ‘ਚਲੋ ਜੀਤੇ ਹੈਂ’ ਸਵਾਮੀ ਵਿਵੇਕਾਨੰਦ ਦੇ ਫ਼ਲਸਫ਼ੇ ‘ਬਸ ਵਹੀ ਜੀਤੇ ਹੈਂ, ਜੋ ਦੂਸਰੋ ਕੇ ਲੀਏ ਜੀਤੇ ਹੈਂ’ ਨੂੰ ਸਿਨੇਮਿਕ ਸ਼ਰਧਾਂਜਲੀ ਹੈ।ਇਸ ਨੂੰ 17 ਸਤੰਬਰ ਤੋਂ 2 ਅਕਤੂਬਰ ਤੱਕ ਭਾਰਤ ਭਰ ਵਿੱਚ ਮੁੜ ਰਿਲੀਜ਼ ਕੀਤਾ ਜਾ ਰਿਹਾ ਹੈ।