ਦੇਸ਼ ’ਚ ਅਧਿਕਾਰਾਂ ਤੇ ਨਿਆਂ ਲਈ ਲੜਨਾ ਦੇਸ਼ਧ੍ਰੋਹ ਬਣਿਆ: ਊਧਵ ਠਾਕਰੇ
ਸ਼ਿਵ ਸੈਨਾ (ਯੂ ਬੀ ਟੀ) ਮੁਖੀ ਊਧਵ ਠਾਕਰੇ ਨੇ ਪਿਛਲੇ ਮਹੀਨੇ ਲੱਦਾਖ ’ਚ ਹੋਈ ਹਿੰਸਾ ਦੇ ਸਬੰਧ ’ਚ ਜਲਵਾਯੂ ਕਾਰਕੁਨ ਸੋਨਮ ਵਾਂਗਚੁਕ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਅੱਜ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਆਖਿਆ ਕਿ ਦੇਸ਼ ’ਚ ਅਧਿਕਾਰਾਂ ਤੇ ਨਿਆਂ ਲਈ...
Advertisement
ਸ਼ਿਵ ਸੈਨਾ (ਯੂ ਬੀ ਟੀ) ਮੁਖੀ ਊਧਵ ਠਾਕਰੇ ਨੇ ਪਿਛਲੇ ਮਹੀਨੇ ਲੱਦਾਖ ’ਚ ਹੋਈ ਹਿੰਸਾ ਦੇ ਸਬੰਧ ’ਚ ਜਲਵਾਯੂ ਕਾਰਕੁਨ ਸੋਨਮ ਵਾਂਗਚੁਕ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਅੱਜ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਆਖਿਆ ਕਿ ਦੇਸ਼ ’ਚ ਅਧਿਕਾਰਾਂ ਤੇ ਨਿਆਂ ਲਈ ਲੜਨਾ ਦੇਸ਼ਧ੍ਰੋਹ ਵਾਲਾ ਕੰਮ ਬਣਦਾ ਜਾ ਰਿਹਾ ਹੈ।
ਇੱਥੇ ਸਾਲਾਨਾ ਦਸਹਿਰਾ ਰੈਲੀ ਮੌਕੇ ਬੋਲਦਿਆਂ ਠਾਕਰੇ ਨੇ ਭਾਜਪਾ ਦੀ ਤੁਲਨਾ ‘ਅਮੀਬਾ’ ਨਾਲ ਕੀਤੀ ਜੋ ਸਰੀਰ ’ਚ ਦਾਖਲ ਹੋਣ ’ਤੇ ਪੇਟ ਦਰਦ ਦਾ ਕਾਰਨ ਬਣਦਾ ਹੈ ਅਤੇ ਸਮਾਜ ’ਚ ਦਾਖਲ ਹੋਣ ’ਤੇ ਸ਼ਾਂਤੀ ਭੰਗ ਕਰਦਾ ਹੈ।
Advertisement
ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਮੁੰਬਈ ’ਚ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਭਾਜਪਾ ਫਿਰ ਹਿੰਦੂਆਂ ਤੇ ਮੁਸਲਮਾਨਾਂ ਵਿਚਾਲੇ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਤੇ ਚੰਗੇ ਸ਼ਾਸਨ ਵਿਚਾਲੇ ਕੋਈ ਸਬੰਧ ਨਹੀਂ ਹੈ। ਠਾਕਰੇ ਨੇ ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਨੂੰ ਸਵਾਲ ਕੀਤਾ, ‘‘ਕੀ ਤੁਸੀਂ ਆਰ ਐੱਸ ਐੱਸ ਦੀਆਂ 100 ਸਾਲਾਂ ਦੀਆਂ ਕੋਸ਼ਿਸ਼ਾਂ ਤੋਂ ਪੈਦਾ ਹੋਏ ਜ਼ਹਿਰੀਲੇ ਫਲਾਂ (ਭਾਜਪਾ ਵੱਲ ਇਸ਼ਾਰਾ) ਤੋਂ ਸੰਤੁਸ਼ਟ ਹੋ?’’ ਵਾਂਗਚੁਕ ਦੀ ਗ੍ਰਿਫ਼ਤਾਰੀ ਤੇ ਮਹਾਰਾਸ਼ਟਰ ’ਚ ਵਿਸ਼ੇਸ਼ ਜਨ ਸੁਰੱਖਿਆ ਕਾਨੂੰਨ ਬਾਰੇ ਬੋਲਦਿਆਂ ਊਧਵ ਠਾਕਰੇ ਨੇ ਕਿਹਾ, ‘‘ਦੇਸ਼ ’ਚ ਅਧਿਕਾਰਾਂ ਤੇ ਨਿਆਂ ਲਈ ਲੜਨਾ ਦੇਸ਼ਧ੍ਰੋਹ ਵਾਲਾ ਕੰਮ ਬਣਦਾ ਜਾ ਰਿਹਾ ਹੈ।’’
Advertisement