ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੇਲੇ ਦਾ ਪ੍ਰਬੰਧਕ ਤੇ ਜ਼ੁਬੀਨ ਗਰਗ ਦਾ ਮੈਨੇਜਰ ਦਿੱਲੀ ਤੋਂ ਗ੍ਰਿਫ਼ਤਾਰ, 14 ਦਿਨਾ ਪੁਲੀਸ ਹਿਰਾਸਤ ’ਚ ਭੇਜਿਆ

ਪੁਲੀਸ ਦੋਵਾਂ ਨੂੰ ਲੈ ਕੇ ਬੁੱਧਵਾਰ ਸਵੇਰੇ ਗੁਹਾਟੀ ਪੁੱਜੀ
ਗਾਇਕ ਜ਼ੁਬੀਨ ਗਰਗ ਦੀ ਫਾਈਲ ਫੋਟੋ।
Advertisement

ਨੌਰਥ ਈਸਟ ਇੰਡੀਆ ਫੈਸਟੀਵਲ (NEIF) ਦੇ ਮੁੱਖ ਪ੍ਰਬੰਧਕ ਸ਼ਿਆਮਕਾਨੂ ਮਹੰਤਾ ਤੇ ਜ਼ੁਬੀਨ ਗਰਗ ਦੇ ਮੈਨੇਜਰ ਸਿਧਾਰਥ ਸ਼ਰਮਾ ਨੂੰ ਗਾਇਕ ਦੀ ਸਿੰਗਾਪੁਰ ਵਿਚ ਹੋਈ ਮੌਤ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮਹੰਤਾ ਨੂੰ ਨਵੀਂ ਦਿੱਲੀ ਵਿਚ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਆਮਦ ਮੌਕੇ ਗ੍ਰਿਫਤਾਰ ਕੀਤਾ ਗਿਆ ਜਦੋਂਕਿ ਸ਼ਰਮਾ ਨੂੰ ਗੁਰੂਗ੍ਰਾਮ ਦੇ ਇਕ ਅਪਾਰਟਮੈਂਟ ’ਚੋਂ ਕਾਬੂ ਕੀਤਾ ਹੈ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਇਨ੍ਹਾਂ ਦੋਵਾਂ ਨੂੰ ਬੁੱਧਵਾਰ ਸਵੇਰੇ ਗੁਹਾਟੀ ਲਿਆਂਦਾ ਗਿਆ ਹੈ। ਦੋਵਾਂ ਨੂੰ 14 ਦਿਨਾਂ ਦੀ ਪੁਲੀਸ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਗਾਇਕ ਜ਼ੁਬੀਨ ਗਰਗ ਦੀ 19 ਸਤੰਬਰ ਨੂੰ ਸਿੰਗਾਪੁਰ ਵਿਚ ਸਮੁੰਦਰ ’ਚ ਡੁੱਬਣ ਕਰਕੇ ਮੌਤ ਹੋ ਗਈ ਸੀ।

ਇਸ ਦੌਰਾਨ ਜ਼ੁਬੀਨ ਦੀ ਪਤਨੀ ਗਰਿਮਾ ਸੈਕੀਆ ਗਰਗ, ਜੋ ਗਾਇਕ ਦੇ 13ਵੇਂ ਦੀ ਰਸਮ ਲਈ ਜੋਰਹਾਟ ਵਿੱਚ ਹੈ, ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਇਸ ਗੱਲੋਂ ਸੰਤੁਸ਼ਟ ਹੈ ਕਿ ਦੋਵਾਂ ਨੂੰ ਅਸਾਮ ਲਿਆਂਦਾ ਗਿਆ ਹੈ ਕਿਉਂਕਿ ‘ਅਸੀਂ ਸਾਰੇ ਇਹ ਜਾਣਨ ਦੀ ਉਡੀਕ ਕਰ ਰਹੇ ਹਾਂ ਕਿ ਜ਼ੁਬੀਨ ਗਰਗ ਨਾਲ ਆਖਰੀ ਪਲਾਂ ਵਿੱਚ ਕੀ ਹੋਇਆ ਸੀ।’ ਗਰਿਮਾ ਨੇ ਕਿਹਾ ਕਿ ਉਸ ਨੂੰ ਜਾਂਚ ਟੀਮ ’ਤੇ ਪੂਰਾ ਭਰੋਸਾ ਹੈ ਅਤੇ ਉਮੀਦ ਹੈ ਕਿ ਹੁਣ ਉਨ੍ਹਾਂ ਨੂੰ ਜਲਦੀ ਹੀ ਪਤਾ ਲੱਗ ਜਾਵੇਗਾ ਕਿ ਸਿੰਗਾਪੁਰ ਵਿੱਚ ਅਸਲ ਵਿੱਚ ਕੀ ਹੋਇਆ ਸੀ।

Advertisement

ਅਸਾਮ ਸਰਕਾਰ ਨੇ ਇਸ ਪੂਰੇ ਮਾਮਲੇ ਦੀ ਜਾਂਚ ਲਈ ਸਪੈਸ਼ਲ ਡੀਜੀਪੀ ਐੱਮਪੀ ਗੁਪਤਾ ਦੀ ਅਗਵਾਈ ਹੇਠ 10 ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿਟ) ਬਣਾਈ ਹੈ। ਸਿਟ ਨੇ ਮਹੰਤਾ, ਸ਼ਰਮਾ, ਸਿੰਗਾਪੁਰ ਅਸਾਮ ਐਸੋਸੀਏਸ਼ਨ ਦੇ ਮੈਂਬਰਾਂ ਤੇ ਫੈਸਟੀਵਲ ਲਈ ਸਿੰਗਾਪੁਰ ਗਏ ਹੋਰਨਾਂ ਨੂੰ ਨੋਟਿਸ ਜਾਰੀ ਕਰਕੇ ਉਸ ਅੱਗੇ ਪੇਸ਼ ਹੋਣ ਤੇ ਬਿਆਨ ਦਰਜ ਕਰਵਾਉਣ ਲਈ ਕਿਹਾ ਸੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਕਿਹਾ ਸੀ ਕਿ ਮਹੰਤਾ ਤੇ ਸ਼ਰਮਾ ਖਿਲਾਫ਼ ਇੰਟਰਪੋਲ ਜ਼ਰੀਏ ‘ਲੁੁਕਆਊਟ ਨੋਟਿਸ’ ਜਾਰੀ ਕਰਕੇ ਉਨ੍ਹਾਂ ਨੂੰ 6 ਅਕੂਤਬਰ ਤੱਕ ਸੀਆਈਡੀ ਕੋਲ ਪੇਸ਼ ਹੋਣ ਲਈ ਕਿਹਾ ਹੈ।

Advertisement
Tags :
#ZubeenGargFestival organiserZubeen Garg's manager arrestedਅਸਾਮਸਿੰਗਾਪੁਰਗਾਇਕ ਜ਼ੁਬੀਨ ਗਰਗਗੁਹਾਟੀਜ਼ੁਬੀਨ ਗਰਗ ਦਾ ਮੈਨੇਜਰ ਗ੍ਰਿਫ਼ਤਾਰਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ
Show comments