ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਫਿਰੋਜ਼ਪੁਰ ਰੇਲ ਮੰਡਲ: ਸੰਧਿਆ ਸ਼ਾਹ ਬਣੀ ਪਹਿਲੀ ਮਾਲ ਗੱਡੀ ਲੋਕੋ ਪਾਇਲਟ!

ਸੰਧਿਆ ਨੇ ਸੁਤੰਤਰ ਰੂਪ ਵਿੱਚ ਮਾਲ ਗੱਡੀ ਦਾ ਸਫ਼ਲ ਸੰਚਾਲਨ ਕੀਤਾ
Advertisement

ਸੰਜੀਵ ਹਾਂਡਾ

ਫ਼ਿਰੋਜ਼ਪੁਰ, 28 ਜੂਨ

Advertisement

ਭਾਰਤੀ ਰੇਲਵੇ ਵਿੱਚ ਔਰਤਾਂ ਦੀ ਭਾਗੀਦਾਰੀ ਦੇ ਨਵੇਂ ਦੌਰ ਦੀ ਸ਼ੁਰੂਆਤ ਕਰਦਿਆਂ ਫਿਰੋਜ਼ਪੁਰ ਮੰਡਲ ਨੇ ਅੱਜ ਇੱਕ ਹੋਰ ਅਹਿਮ ਪ੍ਰਾਪਤੀ ਦਰਜ ਕੀਤੀ ਹੈ। ਸ਼੍ਰੀਮਤੀ ਸੰਧਿਆ ਸ਼ਾਹ ਨੇ ਮੰਡਲ ਦੀ ਪਹਿਲੀ ਮਹਿਲਾ ਲੋਕੋ ਪਾਇਲਟ (ਮਾਲ ਗੱਡੀ) ਵਜੋਂ ਇਤਿਹਾਸ ਸਿਰਜਿਆ ਹੈ। ਸ਼ਾਹ ਨੇ ਸੁਤੰਤਰ ਰੂਪ ਵਿੱਚ ਇੱਕ ਮਾਲ ਗੱਡੀ ਦਾ ਸਫਲਤਾਪੂਰਵਕ ਸੰਚਾਲਨ ਕੀਤਾ। ਉਹ ਰੇਲਵੇ ਭਰਤੀ ਬੋਰਡ ਤੋਂ ਸਹਾਇਕ ਲੋਕੋ ਪਾਇਲਟ ਵਜੋਂ ਚੁਣੇ ਜਾਣ ਤੋਂ ਬਾਅਦ, ਫਿਰੋਜ਼ਪੁਰ ਮੰਡਲ ਵਿੱਚ ਲੋਕੋ ਪਾਇਲਟ (ਮਾਲ ਗੱਡੀ) ਦੇ ਅਹੁਦੇ ’ਤੇ ਤਰੱਕੀ ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ ਰੇਲ ਕਰਮਚਾਰੀ ਬਣ ਗਈ ਹੈ।

ਸੰਧਿਆ ਸ਼ਾਹ, ਜਿਸ ਦੀ ਚੋਣ ਰੇਲਵੇ ਭਰਤੀ ਬੋਰਡ ਜੰਮੂ ਵੱਲੋਂ 2016 ਵਿੱਚ ਸਹਾਇਕ ਲੋਕੋ ਪਾਇਲਟ ਦੇ ਅਹੁਦੇ ਲਈ ਹੋਈ ਸੀ, ਕੋਲ ਇਲੈਕਟ੍ਰੋਨਿਕਸ ਇੰਜਨੀਅਰਿੰਗ ਵਿੱਚ ਡਿਪਲੋਮਾ ਹੈ। ਟਰੇਨਿੰਗ ਮੁਕੰਮਲ ਕਰਨ ਤੋਂ ਬਾਅਦ, ਉਸ ਨੂੰ ਉੱਤਰੀ ਰੇਲਵੇ ਦੇ ਫਿਰੋਜ਼ਪੁਰ ਮੰਡਲ ਦੇ ਲੁਧਿਆਣਾ ਮੁੱਖ ਦਫ਼ਤਰ ਵਿਖੇ ਨਿਯੁਕਤ ਕੀਤਾ ਗਿਆ ਸੀ। ਭਾਵੇਂ ਫਿਰੋਜ਼ਪੁਰ ਮੰਡਲ ਵਿੱਚ ਸੰਧਿਆ ਸ਼ਾਹ ਦੂਜੀ ਮਹਿਲਾ ਲੋਕੋ ਪਾਇਲਟ ਹੈ, ਪਰ ਮਾਲ ਗੱਡੀ ਦਾ ਸੁਤੰਤਰ ਤੌਰ ’ਤੇ ਸੰਚਾਲਨ ਕਰਨ ਵਾਲੀ ਉਹ ਪਹਿਲੀ ਔਰਤ ਹੈ। ਅੱਜ ਉਸ ਦੀ ਡਿਊਟੀ ਦੌਰਾਨ ਉਨ੍ਹਾਂ ਨਾਲ ਇੱਕ ਹੋਰ ਮਹਿਲਾ ਸਹਾਇਕ ਲੋਕੋ ਪਾਇਲਟ ਆਰਤੀ ਅਤੇ ਮੁੱਖ ਲੋਕੋ ਇੰਸਪੈਕਟਰ ਹਰਮਿੰਦਰ ਸਿੰਘ ਵੀ ਮੌਜੂਦ ਸਨ। ਫਿਰੋਜ਼ਪੁਰ ਮੰਡਲ ਦੀ ਇਸ ਪ੍ਰਾਪਤੀ ’ਤੇ ਰੇਲਵੇ ਅਧਿਕਾਰੀਆਂ ਨੇ ਖੁਸ਼ੀ ਜ਼ਾਹਰ ਕੀਤੀ ਹੈ ਅਤੇ ਸੰਧਿਆ ਸ਼ਾਹ ਨੂੰ ਉਨ੍ਹਾਂ ਦੀ ਇਸ ਇਤਿਹਾਸਕ ਸਫਲਤਾ ਲਈ ਵਧਾਈ ਦਿੱਤੀ।

Advertisement
Show comments