ਮਹਿਲਾ ਵਕੀਲ ਵੱਲੋਂ ਅਦਾਲਤ ’ਚ ਹੰਗਾਮਾ
ਸੁਪਰੀਮ ਕੋਰਟ ’ਚ ਅੱਜ ਮਹਿਲਾ ਵਕੀਲ ਨੇ ਚੀਫ਼ ਜਸਟਿਸ ਦੀ ਅਦਾਲਤ ’ਚ ਹੰਗਾਮਾ ਕੀਤਾ। ਅਦਾਲਤ ਦੀ ਕਾਰਵਾਈ ’ਚ ਵਿਘਨ ਪੈਣ ਮਗਰੋਂ ਉਸ ਨੂੰ ਜਬਰੀ ਬਾਹਰ ਕੱਢਿਆ ਗਿਆ।ਵਕੀਲ ਨੇ ਦੋਸ਼ ਲਾਇਆ ਕਿ ਉਸ ਦੇ ਦੋਸਤ ਦੀ ਦਿੱਲੀ ਦੇ ਗੈਸਟ ਹਾਊਸ ’ਚ...
Advertisement
ਸੁਪਰੀਮ ਕੋਰਟ ’ਚ ਅੱਜ ਮਹਿਲਾ ਵਕੀਲ ਨੇ ਚੀਫ਼ ਜਸਟਿਸ ਦੀ ਅਦਾਲਤ ’ਚ ਹੰਗਾਮਾ ਕੀਤਾ। ਅਦਾਲਤ ਦੀ ਕਾਰਵਾਈ ’ਚ ਵਿਘਨ ਪੈਣ ਮਗਰੋਂ ਉਸ ਨੂੰ ਜਬਰੀ ਬਾਹਰ ਕੱਢਿਆ ਗਿਆ।ਵਕੀਲ ਨੇ ਦੋਸ਼ ਲਾਇਆ ਕਿ ਉਸ ਦੇ ਦੋਸਤ ਦੀ ਦਿੱਲੀ ਦੇ ਗੈਸਟ ਹਾਊਸ ’ਚ ਹੱਤਿਆ ਹੋ ਗਈ ਸੀ ਅਤੇ ਜਿਸ ਪੁਲੀਸ ਅਧਿਕਾਰੀ ਨੇ ਐੱਫ ਆਈ ਆਰ ਦਰਜ ਕਰਨ ਤੋਂ ਇਨਕਾਰ ਕੀਤਾ ਸੀ, ਉਸ ਨੂੰ ਹੁਣ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਜਦੋਂ ਚੀਫ਼ ਜਸਟਿਸ ਸੂਰਿਆਕਾਂਤ ਨੇ ਉਸ ਨੂੰ ਪ੍ਰਕਿਰਿਆ ਦੀ ਪਾਲਣਾ ਕਰਦਿਆਂ ਢੁੱਕਵੀਂ ਪਟੀਸ਼ਨ ਦਾਖ਼ਲ ਕਰਨ ਦੀ ਸਲਾਹ ਦਿੱਤੀ ਤਾਂ ਉਸ ਨੇ ਕਿਹਾ ਕਿ ਉਹ ਮਾਨਸਿਕ ਤਣਾਅ ਹੇਠ ਹੈ ਅਤੇ ਅਦਾਲਤ ’ਚੋਂ ਜਾਣ ਤੋਂ ਇਨਕਾਰ ਕਰ ਦਿੱਤਾ।
Advertisement
Advertisement
