ਕਿਸਾਨ ਪਿਆਜ਼ਾਂ ਦਾ ‘ਸਸਕਾਰ’ ਕਰਨ ਲਈ ਮਜਬੂਰ ਹੋਏ
ਮੱਧ ਪ੍ਰਦੇਸ਼ ਦਾ ਮਾਲਵਾ-ਨਿਮਾਰ ਖੇਤਰ ਜੋ ਕਿ ਭਾਰਤ ਦੇ ਸਭ ਤੋਂ ਵੱਡੇ ਪਿਆਜ਼ ਉਤਪਾਦਕ ਖੇਤਰਾਂ ਵਿੱਚੋਂ ਇੱਕ ਹੈ, ਵਿੱਚ ਕਿਸਾਨ ਇੱਕ ਗੰਭੀਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇੱਥੇ ਪਿਆਜ਼ ਮੰਡੀਆਂ ਵਿੱਚ 1 ਤੋਂ 10 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ, ਜਦੋਂ ਕਿ ਇਸ ਦੇ ਉਤਪਾਦਨ ਦੀ ਲਾਗਤ 10-12 ਰੁਪਏ ਹੈ। ਇਸ ਤੋਂ ਨਿਰਾਸ਼ ਹੋ ਕੇ ਕਿਸਾਨਾਂ ਨੇ ਆਪਣੀ ਫ਼ਸਲ ਦਾ 'ਅੰਤਿਮ ਸਸਕਾਰ' ਕਰ ਦਿੱਤਾ।
ਪ੍ਰਤੱਖ ਤੌਰ ’ਤੇ ਨਾਰਾਜ਼ ਦੇਵੀ ਲਾਲ ਵਿਸ਼ਵਕਰਮਾ ਨੇ ਕਿਹਾ, ‘‘ਪਿਆਜ਼ ਸਾਡੇ ਬੱਚਿਆਂ ਵਾਂਗ ਹਨ ਸਰਕਾਰ ਸਾਡੀ ਲਾਗਤ ਵੀ ਨਹੀਂ ਦੇ ਰਹੀ।’’
ਇਹ ਸਭ 25 ਫੀਸਦੀ ਨਿਰਯਾਤ ਡਿਊਟੀ (export duty) ਕਾਰਨ ਪੈਦਾ ਹੋਇਆ ਹੈ, ਜੋ ਭਾਰਤੀ ਪਿਆਜ਼ਾਂ ਨੂੰ ਵਿਸ਼ਵ ਪੱਧਰ ’ਤੇ ਗੈਰ-ਪ੍ਰਤੀਯੋਗੀ ਬਣਾਉਂਦਾ ਹੈ। ਇਸ ਕਾਰਨ ਨਿਰਯਾਤ ਵਿੱਚ ਭਾਰੀ ਗਿਰਾਵਟ ਆਈ ਹੈ ਅਤੇ ਸਟਾਕ ਭਰ ਚੁੱਕੇ ਹਨ ਅਤੇ ਕੀਮਤਾਂ ਹੇਠਾਂ ਆ ਗਈਆਂ ਹਨ।
ਵਿਰੋਧ ਕਰ ਰਹੇ ਕਿਸਾਨ ਬਦਰੀ ਲਾਲ ਧਾਕੜ ਨੇ ਚੇਤਾਵਨੀ ਦਿੱਤੀ, ‘‘ਅਸੀਂ ਸਿਰਫ ਪੈਸਾ ਹੀ ਨਹੀਂ ਗੁਆ ਰਹੇ, ਅਸੀਂ ਆਪਣਾ ਭਵਿੱਖ ਗੁਆ ਰਹੇ ਹਾਂ।’’ ਉਨ੍ਹਾਂ ਦਾ ਦਾਅਵਾ ਹੈ ਕਿ ਵਾਰ-ਵਾਰ ਅਪੀਲਾਂ ਦੇ ਬਾਵਜੂਦ ਕੇਂਦਰ ਨੇ ਨਿਰਯਾਤ ਡਿਊਟੀ ਘੱਟ ਨਹੀਂ ਕੀਤੀ ਹੈ।
ਮੰਦਸੌਰ ਦੇ ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ 'ਅੰਤਿਮ ਯਾਤਰਾ' ਸਿਰਫ ਸ਼ੁਰੂਆਤ ਹੈ।
