ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮਸ਼ਹੂਰ ਅਦਾਕਾਰਾ ਸ਼ੇਫਾਲੀ ਜਰੀਵਾਲਾ(42) ਦਾ ਦੇਹਾਂਤ

Shefali Jariwala of 'Kaanta Laga', 'Bigg Boss' fame dies
Advertisement

ਮੁੰਬਈ, 28 ਜੂਨ

'ਕਾਂਟਾ ਲੱਗਾ' ਗੀਤ ਨਾਲ ਮਸ਼ਹੂਰ ਹੋਈ ਅਦਾਕਾਰਾ ਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ ਵਿੱਚ ਸ਼ੁੱਕਰਵਾਰ ਰਾਤ ਨੂੰ ਦੇਹਾਂਤ ਹੋ ਗਿਆ। ਹਸਪਤਾਲ ਦੇ ਇੱਕ ਸੂਤਰ ਨੇ ਦੱਸਿਆ ਜਰੀਵਾਲਾ ਨੂੰ ਉਨ੍ਹਾਂ ਦੇ ਪਤੀ ਅਦਾਕਾਰ ਪਰਾਗ ਤਿਆਗੀ ਵੱਲੋਂ ਮੁੰਬਈ ਦੇ ਉਪਨਗਰ ਵਿੱਚ ਸਥਿਤ ਬੇਲੇਵਿਊ ਮਲਟੀਸਪੈਸ਼ਲਿਟੀ ਹਸਪਤਾਲ ਲਿਆਂਦਾ ਗਿਆ ਸੀ।

Advertisement

ਉਨ੍ਹਾਂ ਦੱਸਿਆ, “ਉਨ੍ਹਾਂ ਨੂੰ ਰਾਤ ਕਰੀਬ 11:15 ਵਜੇ ਹਸਪਤਾਲ ਲਿਆਂਦਾ ਗਿਆ ਸੀ। ਡਿਊਟੀ 'ਤੇ ਮੌਜੂਦ ਡਾਕਟਰ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।’’ ਮੀਡੀਆ ਰਿਪੋਰਟਾਂ ਅਨੁਸਾਰ ਜਰੀਵਾਲਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ, ਹਾਲਾਂਕਿ ਪਰਿਵਾਰ ਜਾਂ ਉਨ੍ਹਾਂ ਦੇ ਨੁਮਾਇੰਦਿਆਂ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।

ਜਰੀਵਾਲਾ ਨੇ ਆਪਣੇ ਪਤੀ ਨਾਲ ਡਾਂਸ-ਅਧਾਰਿਤ ਸ਼ੋਅ ‘ਨੱਚ ਬੱਲੀਏ’ ਅਤੇ ਬਾਅਦ ਵਿੱਚ ਸਲਮਾਨ ਖਾਨ ਦੁਆਰਾ ਹੋਸਟ ਕੀਤੇ ਗਏ ‘ਬਿੱਗ ਬੌਸ 13’ ਵਰਗੇ  ਸ਼ੋਅਜ਼ ਵਿੱਚ ਭਾਗ ਲੈ ਕੇ ਪ੍ਰਸਿੱਧੀ ਹਾਸਲ ਕੀਤੀ ਸੀ। ਜਰੀਵਾਲਾ ਦੀ ਅਚਾਨਕ ਮੌਤ ਨੇ ਦੋਸਤਾਂ ਅਤੇ ਸਹਿਕਰਮੀਆਂ ਨੂੰ ਹੈਰਾਨ ਕਰ ਦਿੱਤਾ ਹੈ।

ਜਰੀਵਾਲਾ 2002 ਵਿੱਚ "ਕਾਂਟਾ ਲੱਗਾ" ਦੀ ਵੱਡੀ ਪ੍ਰਸਿੱਧੀ ਨਾਲ ਪ੍ਰਮੁੱਖਤਾ ਵਿੱਚ ਆਈ ਸੀ, ਜੋ ਕਿ 1972 ਦੀ ਫ਼ਿਲਮ "ਸਮਾਧੀ" ਤੋਂ ਲਤਾ ਮੰਗੇਸ਼ਕਰ ਦੇ ਇੱਕ ਪੁਰਾਣੇ ਗੀਤ ਦਾ ਰੀਮਿਕਸ ਸੀ। -ਪੀਟੀਆਈ

Advertisement
Tags :
Shefali JariwalaShefali Jariwala dies