ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਫ਼ਰਜ਼ੀ ਪੋਸਟ: ਮਹਾਂਰਾਸ਼ਟਰ ਪੁਲੀਸ ਵੱਲੋਂ ਧਰੁਵ ਰਾਠੀ ਵਿਰੁੱਧ ਐੱਫ਼ਆਈਆਰ ਦਰਜ

ਮੁੰਬਈ, 13 ਜੁਲਾਈ ਇਥੋਂ ਦੀ ਸਾਈਬਰ ਪੁਲੀਸ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਦੀ ਧੀ ਬਾਰੇ ਫ਼ਰਜ਼ੀ ਪੋਸਟ ਸਾਂਝੀ ਕਰਨ 'ਤੇ ਮਸ਼ਹੂਰ ਯੂਟਿਊਬਰ ਧਰੁਵ ਰਾਠੀ ਵਿਰੁੱਧ ਐਫ਼ਆਈਆਰ ਦਰਜ ਕੀਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਧਰੁਵ ਰਾਠੀ(ਪੇਰੋਡੀ) ਨਾਮ ਦੇ 'ਐਕਸ'...
Advertisement

ਮੁੰਬਈ, 13 ਜੁਲਾਈ

ਇਥੋਂ ਦੀ ਸਾਈਬਰ ਪੁਲੀਸ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਦੀ ਧੀ ਬਾਰੇ ਫ਼ਰਜ਼ੀ ਪੋਸਟ ਸਾਂਝੀ ਕਰਨ 'ਤੇ ਮਸ਼ਹੂਰ ਯੂਟਿਊਬਰ ਧਰੁਵ ਰਾਠੀ ਵਿਰੁੱਧ ਐਫ਼ਆਈਆਰ ਦਰਜ ਕੀਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਧਰੁਵ ਰਾਠੀ(ਪੇਰੋਡੀ) ਨਾਮ ਦੇ 'ਐਕਸ' ਖਾਤੇ 'ਤੇ ਦਾਅਵਾ ਕੀਤਾ ਗਿਆ ਸੀ ਕਿ ਓਮ ਬਿਰਲਾ ਦੀ ਧੀ ਨੇ ਯੂਪੀਐੱਸਸੀ ਦਾ ਪੇਪਰ ਬਿਨਾਂ ਪ੍ਰੀਖਿਆ ਵਿਚ ਬੈਠੇ ਹੀ ਪਾਸ ਕਰ ਲਿਆ ਹੈ। ਦਾਅਵਾ ਕਰਨ ਵਾਲੇ ਖਾਤੇ ਦੀ ਪ੍ਰੋਫਾਈਲ ਵਿਚ ਲਿਖਿਆ ਹੈ ਕਿ ਇਹ ਪੈਰੋਡੀ ਖਾਤਾ ਹੈ ਅਤੇ ਇਹ ਧਰੁਵ ਰਾਠੀ ਦੇ ਅਸਲ ਖਾਤੇ ਨਾਲ ਸਬੰਧਤ ਨਹੀਂ ਹੈ।

Advertisement

ਸ੍ਰੀ ਬਿਰਲਾ ਦੇ ਇਕ ਰਿਸ਼ਤੇਦਾਰ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਪੁਲੀਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਕਥਿਤ ਫਰਜ਼ੀ ਸੰਦੇਸ਼ ਇੱਕ ਪ੍ਰਸ਼ੰਸਕ ਵੱਲੋਂ ਬਣਾਏ (ਪੈਰੋਡੀ) ਖਾਤੇ ਦੁਆਰਾ ਪੋਸਟ ਕੀਤੇ ਜਾਣ ਬਾਰੇ ਪੁੱਛੇ ਸਵਾਲ ਦੇ ਸਬੰਧ ਵਿਚ ਅਧਿਕਾਰੀ ਨੇ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਉਧਰ ਇਸੇ ਖਾਤੇ 'ਤੇ ਸ਼ਨੀਵਾਰ ਨੂੰ ਇੱਕ ਹੋਰ ਟਵੀਟ ਪੋਸਟ ਕੀਤਾ ਗਿਆ ਜਿਸ ਵਿਚ ਲਿਖਿਆ ਸੀ ਕਿ ਅੰਜਲੀ ਬਿਰਲਾ ਨਾਲ ਸਬੰਧਤ ਆਪਣੀਆਂ ਸਾਰੀਆਂ ਪੋਸਟਾਂ ਅਤੇ ਟਿੱਪਣੀਆਂ ਨੂੰ ਡੀਲੀਟ ਕਰ ਦਿੱਤਾ ਹੈ, ਮੈਂ ਮੁਆਫੀ ਮੰਗਦਾ ਹਾਂ ਕਿਉਂਕਿ ਮੈਂ ਤੱਥਾਂ ਬਾਰੇ ਅਣਜਾਣ ਸੀ ਅਤੇ ਕਿਸੇ ਹੋਰ ਦੇ ਟਵੀਟ ਦੀ ਨਕਲ ਕੀਤੀ ਅਤੇ ਇਸਨੂੰ ਸਾਂਝਾ ਕੀਤਾ। -ਪੀਟੀਆਈ

Advertisement
Tags :
MumbaMumbai MpoliceOm Birla