SGPC ਦੇ ਨਾਂ ਵਾਲਾ ਫ਼ਰਜ਼ੀ ਖਾਤਾ ਬੰਦ ਹੋਵੇ: ਸਾਹਨੀ
ਨਵੀਂ ਦਿੱਲੀ/ਅੰਮਿ੍ਰਤਸਰ (ਪੱਤਰ ਪ੍ਰੇਰਕ/ਟਨਸ): ਸੰਸਦ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਕੇਂਦਰੀ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਕੋਲ ‘ਐਕਸ’ ਉੱਤੇ ਸ਼੍ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਰਜ਼ੀ ਖਾਤੇ (ਪੈਰੋਡੀ) ਦਾ ਮੁੱਦਾ ਉਠਾਇਆ ਹੈ। ਸ੍ਰੀ ਸਾਹਨੀ ਨੇ ਇਸ ਖਾਤੇ ਦੀ ਸਖ਼ਤ ਨਿਖੇਧੀ...
Advertisement
ਨਵੀਂ ਦਿੱਲੀ/ਅੰਮਿ੍ਰਤਸਰ (ਪੱਤਰ ਪ੍ਰੇਰਕ/ਟਨਸ):
ਸੰਸਦ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਕੇਂਦਰੀ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਕੋਲ ‘ਐਕਸ’ ਉੱਤੇ ਸ਼੍ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਰਜ਼ੀ ਖਾਤੇ (ਪੈਰੋਡੀ) ਦਾ ਮੁੱਦਾ ਉਠਾਇਆ ਹੈ। ਸ੍ਰੀ ਸਾਹਨੀ ਨੇ ਇਸ ਖਾਤੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਇਹ ਖਾਤਾ ਸਤੰਬਰ 2023 ਤੋਂ ਸਰਗਰਮ ਹੈ। ਸ੍ਰੀ ਸਾਹਨੀ ਨੇ ਕਿਹਾ ਕਿ ਇਸ ਖਾਤੇ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ ਤੇ ਪਲੈਟਫਾਰਮ ਅਥਾਰਿਟੀਆਂ ਦੇ ਸਹਿਯੋਗ ਨਾਲ ਖਾਤੇ ਦੀਆਂ ਗਤੀਵਿਧੀਆਂ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਧਾਰਮਿਕ ਜਾਂ ਸੰਸਥਾਗਤ ਸੰਸਥਾਵਾਂ ਦੇ ਖਾਤਿਆਂ ਦੇ ਆਧਾਰ ’ਤੇ ਬਣਾਏ ਫਰਜ਼ੀ ਖਾਤਿਆਂ ਨੂੰ ਬੰਦ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਸ ਖਾਤੇ ਦੀਆਂ ਗਤੀਵਿਧੀਆਂ ਪਵਿੱਤਰ ਸੰਸਥਾ ਦੀ ਸਾਖ਼ ਨੂੰ ਢਾਹ ਲਾ ਰਹੀਆਂ ਹਨ।
Advertisement
Advertisement