ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੈਨੂੰ ਵਜ਼ਾਰਤ ’ਚ ਸ਼ਾਮਲ ਕਰਨ ਦੇ ਪੱਖ ’ਚ ਸਨ ਫੜਨਵੀਸ: ਭੁਜਬਲ

ਮੁੰਬਈ, 17 ਦਸੰਬਰ ਐੱਨਸੀਪੀ ਦੇ ਸੀਨੀਅਰ ਆਗੂ ਛਗਨ ਭੁਜਬਲ ਨੇ ਮਹਾਰਾਸ਼ਟਰ ਦੇ ਨਵੇਂ ਮੰਤਰੀ ਮੰਡਲ ਵਿੱਚ ਉਨ੍ਹਾਂ ਨੂੰ ਸ਼ਾਮਲ ਨਾ ਕਰਨ ਨੂੰ ਲੈ ਕੇ ਪਾਰਟੀ ਪ੍ਰਧਾਨ ਅਜੀਤ ਪਵਾਰ ’ਤੇ ਅਸਿੱਧਾ ਨਿਸ਼ਾਨਾ ਸੇਧਿਆ ਅਤੇ ਦਾਅਵਾ ਕੀਤਾ ਕਿ ਸੂਬੇ ਦੇ ਮੁੱਖ ਮੰਤਰੀ...
Advertisement

ਮੁੰਬਈ, 17 ਦਸੰਬਰ

ਐੱਨਸੀਪੀ ਦੇ ਸੀਨੀਅਰ ਆਗੂ ਛਗਨ ਭੁਜਬਲ ਨੇ ਮਹਾਰਾਸ਼ਟਰ ਦੇ ਨਵੇਂ ਮੰਤਰੀ ਮੰਡਲ ਵਿੱਚ ਉਨ੍ਹਾਂ ਨੂੰ ਸ਼ਾਮਲ ਨਾ ਕਰਨ ਨੂੰ ਲੈ ਕੇ ਪਾਰਟੀ ਪ੍ਰਧਾਨ ਅਜੀਤ ਪਵਾਰ ’ਤੇ ਅਸਿੱਧਾ ਨਿਸ਼ਾਨਾ ਸੇਧਿਆ ਅਤੇ ਦਾਅਵਾ ਕੀਤਾ ਕਿ ਸੂਬੇ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਉਨ੍ਹਾਂ ਨੂੰ ਵਜ਼ਾਰਤ ’ਚ ਸ਼ਾਮਲ ਕਰਨ ਦੇ ਪੱਖ ਵਿੱਚ ਸਨ। ਇਸ ਗੱਲ ਦੀ ਪੁਸ਼ਟੀ ਕਰਦਿਆਂ ਉਨ੍ਹਾਂ ਆਖਿਆ ਕਿ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਮੁਖੀ ਅਜੀਤ ਪਵਾਰ ਪਾਰਟੀ ਲਈ ਉਸੇ ਤਰ੍ਹਾਂ ਫ਼ੈਸਲੇ ਲੈਂਦੇ ਹਨ, ਜਿਵੇਂ ਭਾਜਪਾ ਲਈ ਫੜਨਵੀਸ ਅਤੇ ਸ਼ਿਵਸੈਨਾ ਲਈ ਏਕਨਾਥ ਸ਼ਿੰਦੇ ਕਰਦੇ ਹਨ। ਇੱਕ ਦਿਨ ਪਹਿਲਾਂ ਕੀਤੀ ਗਈ ‘ਜਹਾਂ ਨਹੀਂ ਚੈਨਾ, ਵਹਾਂ ਨਹੀਂ ਰਹਿਣਾ’ ਟਿੱਪਣੀ ਬਾਰੇ ਕਿਆਸਅਰਾਈਆਂ ਦੌਰਾਨ ਭੁਜਬਲ ਨੇ ਕਿਹਾ ਕਿ ਉਹ ਬੁੱਧਵਾਰ ਨੂੰ ਐੱਨਸੀਪੀ ਵਰਕਰਾਂ ਤੇ ਯੇਵਲਾ ਚੋਣ ਹਲਕੇ ਦੇ ਲੋਕਾਂ ਨਾਲ ਚਰਚਾ ਕਰਨ ਮਗਰੋਂ ਹੀ ਕੁਝ ਕਹਿਣਗੇ। ਓਬੀਸੀ ਵਰਗ ਦੇ ਮੁੱਖ ਆਗੂ ਛਗਨ ਭੁਜਬਲ ਨੇ ਕਿਹਾ ਕਿ ਉਹ ਮੰਤਰੀ ਨਾ ਬਣਾਏ ਜਾਣ ਤੋਂ ਨਿਰਾਸ਼ ਨਹੀਂ ਹਨ ਪਰ ਆਪਣੇ ਨੇ ਕੀਤੇ ਗਏ ਸਲੂਕ ਤੋਂ ਬੇਇੱਜ਼ਤੀ ਮਹਿਸੂਸ ਕਰ ਰਹੇ ਹਨ। ਭੁਜਬਲ ਨੇ ਨਾਸਿਕ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਮਈ ’ਚ ਲੋਕ ਸਭਾ ਚੋਣਾਂ ਲੜਨ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਦਾ ਨਾਮ ਕਦੇ ਵੀ ਤੈਅ ਨਹੀਂ ਹੋਇਆ। ਯੇਵਲਾ ਹਲਕੇ ਤੋਂ ਵਿਧਾਇਕ ਛਗਨ ਭੁਜਬਲ ਨੇ ਕਿਹਾ ਕਿ ਹਾਲ ਹੀ ’ਚ ਉਨ੍ਹਾਂ ਨੂੰ ਰਾਜ ਸਭਾ ਸੀਟ ਦੀ ਪੇਸ਼ਕਸ਼ ਕੀਤੀ ਗਈ ਸੀ।’’ -ਪੀਟੀਆਈ

Advertisement

 

‘ਮੈਂ ਤੁਹਾਡੇ ਹੱਥਾਂ ਦਾ ਖਿਡੌਣਾ ਨਹੀਂ ਹਾਂ’’

ਛਗਨ ਭੁਜਬਲ ਨੇ ਪੁੱਛਿਆ, ‘‘ਉਨ੍ਹਾਂ ਨੇ ਉਦੋਂ ਮੇਰੀ ਗੱਲ ਨਹੀਂ ਸੁਣੀ, ਹੁਣ ਉਹ ਰਾਜ ਸਭਾ ਸੀਟ ਦੇ ਰਹੇ ਹਨ। ਕੀ ਮੈਂ ਤੁਹਾਡਾ ਹੱਥਾਂ ਦਾ ਖਿਡੌਣਾ ਹਾਂ।’’ ਉਨ੍ਹਾਂ ਸਵਾਲ ਕੀਤਾ, ‘‘ਕੀ ਤੁਹਾਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਮੈਨੂੰ ਆਖੋਗੇ ਮੈਂ ਖੜ੍ਹਾ ਹੋ ਜਾਵਾਂਗਾ, ਜਦੋਂ ਤੁਸੀਂ ਕਹੋਗੇ ਮੈਂ ਬੈਠ ਜਾਵਾਂਗਾ ਤੇ ਚੋਣ ਲੜਾਂਗਾ? ਜੇਕਰ ਮੈਂ ਅਸਤੀਫ਼ਾ ਦੇਵਾਂਗਾ ਤਾਂ ਮੇਰੇ ਚੋਣ ਹਲਕੇ ਦੇ ਲੋਕ ਕੀ ਮਹਿਸੂਸ ਕਰਨਗੇ?’’

ਊਧਵ ਠਾਕਰੇ ਵੱਲੋਂ ਫੜਨਵੀਸ ਨਾਲ ਮੁਲਾਕਾਤ

ਸ਼ਿਵ ਸੈਨਾ(ਯੂਬੀਟੀ) ਪ੍ਰਮੁੱਖ ਉੂਧਵ ਠਾਕਰੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਗੁਲਦਸਤਾ ਭੇਟ ਕਰਦੇ ਹੋਏ। -ਫੋਟੋ:ਪੀਟੀਆਈ

ਨਾਗਪੁਰ: ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ ਤੇ ਉਨ੍ਹਾਂ ਦੇ ਪੁੱਤਰ ਵਿਧਾਇਕ ਆਦਿੱਤਿਆ ਠਾਕਰੇ ਨੇ ਅੱਜ ਇੱਥੇ ਵਿਧਾਨ ਭਵਨ ਵਿੱਚ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਵਿਧਾਨ ਸਭਾ ਸਪੀਕਰ ਰਾਹੁਲ ਨਾਰਵੇਕਰ ਨਾਲ ਮੁਲਾਕਾਤ ਕੀਤੀ। ਮੁਲਾਕਾਤ ਮਗਰੋਂ ਆਦਿੱਤਿਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਤੇ ਉਨ੍ਹਾਂ ਦੇ ਪਿਤਾ ਨੇ ਫੜਨਵੀਸ ਤੇ ਨਾਰਵੇਕਰ ਨੂੰ ਸ਼ੁਭਕਾਮਾਨਾਵਾਂ ਦਿੱਤੀਆਂ। ਸਾਬਕਾ ਮੰਤਰੀ ਨੇ ਕਿਹਾ, ‘‘ਅਸੀਂ ਰਾਜਨੀਤਕ ਪਰਿਪੱਕਤਾ ਦਿਖਾਉਣ ਅਤੇ ਮਹਾਰਾਸ਼ਟਰ ਦੇ ਲੋਕਾਂ ਦੇ ਹਿੱਤਾਂ ਲਈ ਮਿਲ ਕੰਮ ਦੀ ਦਿਸ਼ਾ ’ਚ ਕਦਮ ਪੁੱਟਣ ’ਤੇ ਚਰਚਾ ਕੀਤੀ।’’ ਆਦਿੱਤਿਆ ਨੇ ਆਖਿਆ ਕਿ ਮੁਲਾਕਾਤ ਦੌਰਾਨ ਅਸੈਂਬਲੀ ’ਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਬਾਰੇ ਕੋਈ ਚਰਚਾ ਨਹੀਂ ਹੋਈ। ਇਸ ਮੌਕੇ ਊਧਵ ਠਾਕਰੇ ਨਾਲ ਸ਼ਿਵ ਸੈਨਾ (ਯੂਬੀਟੀ) ਵਿਧਾਇਕ ਅਨਿਲ ਪਰਬ ਅਤੇ ਵਰੁਣ ਸਰਦੇਸਾਈ ਵੀ ਮੌਜੂਦ ਸਨ। ਮੌਜੂਦਾ ਸਮੇਂ ਨਾਗਪੁਰ ’ਚ ਸੂਬਾ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਚੱਲ ਰਿਹਾ ਹੈ। -ਪੀਟੀਆਈ

 

Advertisement