ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੱਟਡ਼ਪੰਥੀ ਤੇ ਖਾਲਿਸਤਾਨੀ ਵਿਚਾਰਧਾਰਾ ਕਿਸੇ ਲਈ ਵੀ ਠੀਕ ਨਹੀਂ: ਜੈਸ਼ੰਕਰ

ਨਵੀਂ ਦਿੱਲੀ, 3 ਜੁਲਾੲੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ ਕੱਟਡ਼ਪੰਥੀ, ਅਤਿਵਾਦ ਤੇ ਖਾਲਿਸਤਾਨ ਪੱਖੀ ਸੋਚ ਭਾਰਤ ਜਾਂ ਇਸਦੇ ਸਹਿਯੋਗੀ ਅਮਰੀਕਾ, ਬਰਤਾਨੀਆ, ਕੈਨੇਡਾ ਤੇ ਆਸਟਰੇਲੀਆ ਵਰਗੇ ਦੇਸ਼ਾਂ ਲਈ ਠੀਕ ਨਹੀਂ ਹੈ। ਭਾਰਤੀ ਜਨਤਾ ਪਾਰਟੀ ਦੀ ਲੋਕ ਸੰਪਰਕ ਮੁਹਿੰਮ...
Advertisement

ਨਵੀਂ ਦਿੱਲੀ, 3 ਜੁਲਾੲੀ

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ ਕੱਟਡ਼ਪੰਥੀ, ਅਤਿਵਾਦ ਤੇ ਖਾਲਿਸਤਾਨ ਪੱਖੀ ਸੋਚ ਭਾਰਤ ਜਾਂ ਇਸਦੇ ਸਹਿਯੋਗੀ ਅਮਰੀਕਾ, ਬਰਤਾਨੀਆ, ਕੈਨੇਡਾ ਤੇ ਆਸਟਰੇਲੀਆ ਵਰਗੇ ਦੇਸ਼ਾਂ ਲਈ ਠੀਕ ਨਹੀਂ ਹੈ। ਭਾਰਤੀ ਜਨਤਾ ਪਾਰਟੀ ਦੀ ਲੋਕ ਸੰਪਰਕ ਮੁਹਿੰਮ ਸਬੰਧੀ ਸਮਾਗਮ ਦੌਰਾਨ ਜੈਸ਼ੰਕਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਕੈਨੇਡਾ ’ਚ ਹਾਲ ਹੀ ’ਚ ਹੋਈ ਇੱਕ ਰੈਲੀ ਦੌਰਾਨ ਖਾਲਿਸਤਾਨ ਹਮਾਇਤੀ ਪੋਸਟਰਾਂ ਦਾ ਪ੍ਰਦਰਸ਼ਨ ਕੀਤੇ ਜਾਣ ਦਾ ਮੁੱਦਾ ਉਸ ਦੇਸ਼ ਦੀ ਸਰਕਾਰ ਸਾਹਮਣੇ ਚੁੱਕੇਗੀ। ਵਿਦੇਸ਼ ਮੰਤਰੀ ਨੇ ਕਿਹਾ, ‘ਅਸੀਂ ਕੈਨੇਡਾ, ਬਰਤਾਨੀਆ, ਅਮਰੀਕਾ, ਆਸਟਰੇਲੀਆ ਵਰਗੇ ਆਪਣੇ ਸਹਿਯੋਗੀ ਮੁਲਕਾਂ, ਜਿੱਥੇ ਖਾਲਿਸਤਾਨੀ ਗਤੀਵਿਧੀਆਂ ਹੋਈਆਂ ਹਨ, ਉਨ੍ਹਾਂ ਨੂੰ ਅਪੀਲ ਕਰਦੇ ਕਿ ਉਹ ਖਾਲਿਸਤਾਨੀਆਂ ਨੂੰ ਅਹਿਮੀਅਤ ਨਾ ਦੇਣ ਕਿਉਂਕਿ ਉਨ੍ਹਾਂ ਦੀ (ਖਾਲਿਸਤਾਨੀਆਂ ਦੀ) ਕੱਟਡ਼ਪੰਥੀ ਤੇ ਅਤਿਵਾਦੀ ਸੋਚ ਨਾ ਸਾਡੇ ਲਈ, ਨਾ ਹੀ ਉਨ੍ਹਾਂ ਲਈ ਅਤੇ ਨਾ ਹੀ ਉਨ੍ਹਾਂ ਤੇ ਸਾਡੇ ਦੇਸ਼ ਦੇ ਸਬੰਧਾਂ ਲਈ ਠੀਕ ਹੈ।’ ਉਨ੍ਹਾਂ ਕਿਹਾ, ‘ਅਸੀਂ ਪੋਸਟਰ ਦਾ ਮੁੱਦਾ ਉੱਥੋਂ ਦੀ (ਕੈਨੇਡਾ ਦੀ) ਸਰਕਾਰ ਕੋਲ ਚੁੱਕਾਂਗੇ। -ਪੀਟੀਆਈ

Advertisement

Advertisement
Tags :
ਕੱਟਡ਼ਪੰਥੀਕਿਸੇਖਾਲਿਸਤਾਨੀਜੈਸ਼ੰਕਰਨਹੀਂਵਿਚਾਰਧਾਰਾ