ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਦੇਸ਼ ਮੰਤਰੀ Jai Shankar ਇਕ ਹਫ਼ਤੇ ਦੇ ਯੂਰੋੋਪ ਦੌਰੇ ਲਈ ਰਵਾਨਾ

EAM Jaishankar embarks on week-long trip to Europe; ਫਰਾਂਸ, ਯੂਰੋਪੀ ਯੂਨੀਅਨ ਅਤੇ ਬੈਲਜੀਅਮ ਦੇ ਆਗੂਆਂ ਨਾਲ ਕਰਨਗੇ ਮੁਲਾਕਾਤ
Advertisement

ਨਵੀਂ ਦਿੱਲੀ, 8 ਜੂਨ

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਭਾਰਤ ਦੀ ਅਤਿਵਾਦ ਸਹਿਣ ਨਾ ਕਰਨ ਦੀ ਨੀਤੀ ਬਾਰੇ ਜਾਣਕਾਰੀ ਅਤੇ ਦੁਵੱਲੇ ਸਬੰਧਾਂ ਨੂੰ ਹੱਲਾਸ਼ੇਰੀ ਦੇਣ ਲਈ ਇਕ ਹਫ਼ਤੇ ਦੇ ਯੂਰੋਪ ਦੌਰੇ ਲਈ ਅੱਜ ਰਵਾਨਾ ਹੋ ਗਏ ਹਨ। ਇਸ ਦੌਰਾਨ ਉਹ ਫਰਾਂਸ, European Union ਅਤੇ ਬੈਲਜੀਅਮ ਦੇ ਆਗੂਆਂ ਨਾਲ ਮੁਲਾਕਾਤ ਕਰਨਗੇ।

Advertisement

ਭਾਰਤ ਵੱਲੋਂ ‘ਅਪਰੇਸ਼ਨ ਸਿੰਧੂਰ’ ਦੇ ਇਕ ਮਹੀਨੇ ਮਗਰੋਂ ਜੈਸ਼ੰਕਰ ਯੂਰੋਪ ਦੌਰੇ ’ਤੇ ਗਏ ਹਨ ਅਤੇ ਆਸ ਕੀਤੀ ਜਾ ਰਹੀ ਹੈ ਕਿ ਉਹ ਯੂਰੋਪੀ ਆਗੂਆਂ ਨੂੰ ਸਰਹੱਦ ਪਾਰ ਅਤਿਵਾਦ ਨਾਲ ਸਿੱਝਣ ’ਚ ਨਵੀਂ ਦਿੱਲੀ ਦੀ ਪੁਖ਼ਤਾ ਨੀਤੀ ਬਾਰੇ ਜਾਣਕਾਰੀ ਦੇਣਗੇ। ਪਹਿਲੇ ਪੜਾਅ ਦੌਰਾਨ ਉਹ ਪੈਰਿਸ ਅਤੇ ਮਾਰਸਿਲੇ ਜਾਣਗੇ ਜਿਥੇ ਉਹ ਫਰਾਂਸੀਸੀ ਵਿਦੇਸ਼ ਮੰਤਰੀ ਜਯਾਂ ਨੋਇਲ ਬੈਰੋ ਨਾਲ ਦੁਵੱਲੀ ਗੱਲਬਾਤ ਕਰਨਗੇ।

Ministry of External Affairs (MEA) ਨੇ ਕਿਹਾ ਕਿ ਜੈਸ਼ੰਕਰ ਮਾਰਸਿਲੇ ’ਚ ਮੈਡੀਟੇਰੇਨੀਅਨ ਰਾਇਸੀਨਾ ਡਾਇਲਾਗ ਦੇ ਉਦਘਾਟਨੀ ਸਮਾਗਮ ’ਚ ਵੀ ਹਿੱਸਾ ਲੈਣਗੇ। ਬ੍ਰਸੱਲਜ਼ ’ਚ ਉਹ ਯੂਰੋਪੀ ਯੂਨੀਅਨ ਦੇ ਨੁਮਾਇੰਦੇ ਕਾਜਾ ਕੈਲਾਸ ਨਾਲ ਰਣਨੀਤਕ ਮੁੱਦਿਆਂ ’ਤੇ ਵਾਰਤਾ ਕਰਨਗੇ। ਉਹ ਯੂਰੋਪੀ ਕਮਿਸ਼ਨ ਅਤੇ ਯੂਰੋਪੀ ਸੰਸਦ ਦੀ ਸੀਨੀਅਰ ਲੀਡਰਸ਼ਿਪ ਨਾਲ ਵੀ ਵਾਰਤਾ ਕਰਨਗੇ। ਆਪਣੇ ਦੌਰੇ ਦੇ ਤੀਜੇ ਪੜਾਅ ਦੌਰਾਨ ਵਿਦੇਸ਼ ਮੰਤਰੀ ਬੈਲਜੀਅਮ ਦੇ ਆਗੂਆਂ ਨਾਲ ਵੱਖ ਵੱਖ ਮੁੱਦਿਆਂ ’ਤੇ ਗੱਲਬਾਤ ਕਰਨਗੇ। ਉਹ ਬੈਲੀਜਅਮ ਦੇ ਉਪ ਪ੍ਰਧਾਨ ਮੰਤਰੀ ਤੋਂ ਇਲਾਵਾ ਵਿਦੇਸ਼ ਮੰਤਰੀ ਮੈਕਿਸਮ ਪ੍ਰੀਵੋਟ ਨਾਲ ਦੁਵੱਲੇ ਸਬੰਧਾਂ ਬਾਰੇ ਵਿਚਾਰ ਵਟਾਂਦਰਾ ਕਰਨਗੇ। ਇਸ ਤੋਂ ਇਲਾਵਾ ਉਹ ਪਰਵਾਸੀ ਭਾਰਤੀਆਂ ਨਾਲ ਵੀ ਮੁਲਾਕਾਤ ਕਰਨਗੇ। -ਪੀਟੀਆਈ

Advertisement