ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤੀ ਗਰਿੱਡ ਰਾਹੀਂ ਨੇਪਾਲ ਤੋਂ ਬੰਗਲਾਦੇਸ਼ ਨੂੰ ਬਿਜਲੀ ਦੀ ਬਰਾਮਦ ਸ਼ੁਰੂ

ਨਵੀਂ ਦਿੱਲੀ: ਨੇਪਾਲ ਤੋਂ ਭਾਰਤੀ ਗਰਿੱਡ ਰਾਹੀਂ ਬੰਗਲਾਦੇਸ਼ ਨੂੰ ਬਿਜਲੀ ਟਰਾਂਸਮਿਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਹ ਪਹਿਲਾ ਮੌਕਾ ਹੈ, ਜਦੋਂ ਭਾਰਤੀ ਗਰਿੱਡ ਰਾਹੀਂ ਤਿੰਨ ਧਿਰੀ ਬਿਜਲੀ ਸੌਦਾ ਹੋਇਆ ਹੈ। ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਨੇ ਵਰਚੁਅਲੀ ਇਸ...
Advertisement

ਨਵੀਂ ਦਿੱਲੀ:

ਨੇਪਾਲ ਤੋਂ ਭਾਰਤੀ ਗਰਿੱਡ ਰਾਹੀਂ ਬੰਗਲਾਦੇਸ਼ ਨੂੰ ਬਿਜਲੀ ਟਰਾਂਸਮਿਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਹ ਪਹਿਲਾ ਮੌਕਾ ਹੈ, ਜਦੋਂ ਭਾਰਤੀ ਗਰਿੱਡ ਰਾਹੀਂ ਤਿੰਨ ਧਿਰੀ ਬਿਜਲੀ ਸੌਦਾ ਹੋਇਆ ਹੈ। ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਨੇ ਵਰਚੁਅਲੀ ਇਸ ਦਾ ਉਦਘਾਟਨ ਕੀਤਾ। ਇਸ ਪ੍ਰੋਗਰਾਮ ਦਾ ਪ੍ਰਬੰਧ ਨੇਪਾਲ ਦੇ ਊਰਜਾ, ਜਲ ਸਰੋਤ ਅਤੇ ਸਿੰਜਾਈ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਕੀਤਾ ਗਿਆ ਸੀ। ਤਿੰਨ ਪੱਧਰੀ ਬਿਜਲੀ ਲੈਣ-ਦੇਣ ਦਾ ਇਹ ਪਹਿਲਾ ਮੌਕਾ ਹੈ ਜਿਸ ਨੂੰ ਭਾਰਤੀ ਗਰਿੱਡ ਰਾਹੀਂ ਯਕੀਨੀ ਬਣਾਇਆ ਗਿਆ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਭਾਰਤੀ ਗਰਿੱਡ ਰਾਹੀਂ ਨੇਪਾਲ ਤੋਂ ਬੰਗਲਾਦੇਸ਼ ਤੱਕ ਬਿਜਲੀ ਪ੍ਰਵਾਹ ਦੀ ਸ਼ੁਰੂਆਤ ਨਾਲ ਬਿਜਲੀ ਸੈਕਟਰ ’ਚ ਉਪ-ਖੇਤਰੀ ਸੰਪਰਕ ਨੂੰ ਹੁਲਾਰਾ ਮਿਲੇਗਾ। -ਪੀਟੀਆਈ

Advertisement

Advertisement