ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਾਸਕੋ ਸ਼ਾਪਿੰਗ ਸੈਂਟਰ ’ਚ ਧਮਾਕਾ, ਇਕ ਹਲਾਕ

ਰੂਸ ਦੀ ਰਾਜਧਾਨੀ ਮਾਸਕੋ ਦੇ ਸ਼ਾਪਿੰਗ ਸੈਂਟਰ ’ਚ ਹੋਏ ਧਮਾਕੇ ਕਾਰਨ ਇਕ ਵਿਅਕਤੀ ਮਾਰਿਆ ਗਿਆ ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਐਮਰਜੈਂਸੀ ਸੇਵਾਵਾਂ ਦੇ ਅਧਿਕਾਰੀਆਂ ਨੇ ਕਿਹਾ ਕਿ ਧਮਾਕਾ ਲੁਬਯਾਂਕਾ ਸਕੁਏਅਰ ’ਚ ਸੈਂਟਰਲ ਚਿਲਡਰਨਜ਼ ਸਟੋਰ ਸ਼ਾਪਿੰਗ ਮਾਲ ਦੀ ਤੀਜੀ ਮੰਜ਼ਿਲ...
Advertisement

ਰੂਸ ਦੀ ਰਾਜਧਾਨੀ ਮਾਸਕੋ ਦੇ ਸ਼ਾਪਿੰਗ ਸੈਂਟਰ ’ਚ ਹੋਏ ਧਮਾਕੇ ਕਾਰਨ ਇਕ ਵਿਅਕਤੀ ਮਾਰਿਆ ਗਿਆ ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਐਮਰਜੈਂਸੀ ਸੇਵਾਵਾਂ ਦੇ ਅਧਿਕਾਰੀਆਂ ਨੇ ਕਿਹਾ ਕਿ ਧਮਾਕਾ ਲੁਬਯਾਂਕਾ ਸਕੁਏਅਰ ’ਚ ਸੈਂਟਰਲ ਚਿਲਡਰਨਜ਼ ਸਟੋਰ ਸ਼ਾਪਿੰਗ ਮਾਲ ਦੀ ਤੀਜੀ ਮੰਜ਼ਿਲ ’ਤੇ ਹੋਇਆ। ਖ਼ਬਰ ਏਜੰਸੀ ਆਰਆਈਏ ਨੋਵੋਸਤੀ ਮੁਤਾਬਕ ਅਧਿਕਾਰੀਆਂ ਨੇ ਕਿਹਾ ਕਿ ਧਮਾਕਾ ਗੈਸ ਸਿਲੰਡਰ ਫਟਣ ਕਾਰਨ ਹੋਇਆ। ਮਾਸਕੋ ਦੇ ਸਿਹਤ ਵਿਭਾਗ ਨੇ ਕਿਹਾ ਕਿ ਜ਼ਖ਼ਮੀ ਹੋਏ ਦੋ ਵਿਅਕਤੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸ਼ਹਿਰ ਦੇ ਮੇਅਰ ਸਰਗੇਈ ਸੋਬਯਾਨਿਨ ਨੇ ਕਿਹਾ ਕਿ ਤਕਨੀਕੀ ਨੁਕਸ ਕਾਰਨ ਧਮਾਕਾ ਹੋਣ ਦਾ ਖ਼ਦਸ਼ਾ ਹੈ। ਧਮਾਕੇ ਮਗਰੋਂ ਹਫ਼ੜਾ-ਦਫ਼ੜੀ ਮਚ ਗਈ ਅਤੇ ਲੋਕਾਂ ਨੂੰ ਤੁਰੰਤ ਇਮਾਰਤ ’ਚੋਂ ਬਾਹਰ ਕੱਢਿਆ ਗਿਆ। ਰੂਸੀ ਜਾਂਚ ਕਮੇਟੀ ਵੱਲੋਂ ਧਮਾਕੇ ਦੀ ਪੜਤਾਲ ਕੀਤੀ ਜਾ ਰਹੀ ਹੈ। -ਏਪੀ

 

Advertisement

Advertisement