ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਰ ਜੋਖ਼ਿਮ ਨੂੰ ਸੁਧਾਰ ’ਚ ਬਦਲਿਆ: ਮੋਦੀ

ਅਤਿਵਾਦੀ ਹਮਲਿਆਂ ਦਾ ਜਵਾਬ ਹਵਾਈ ਹਮਲਿਆਂ ਨਾਲ ਦੇਣ ਦਾ ਕੀਤਾ ਦਾਅਵਾ
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਜਿੱਥੇ ਪਿਛਲੀਆਂ ਸਰਕਾਰਾਂ ਮਜਬੂਰੀਵੱਸ ਸੁਧਾਰ ਕਰਦੀਆਂ ਸਨ, ਉੱਥੇ ਉਨ੍ਹਾਂ ਦੀ ਸਰਕਾਰ ਪੂਰੀ ਦ੍ਰਿੜ੍ਹਤਾ ਨਾਲ ਸੁਧਾਰ ਕਰਦੀ ਹੈ ਅਤੇ ਹਰ ਜੋਖ਼ਿਮ ਨੂੰ ਸੁਧਾਰ ਵਿੱਚ ਬਦਲਿਆ ਗਿਆ ਹੈ। ਇੱਥੇ ਐੱਨ ਡੀ ਟੀ ਵੀ ਵਰਲਡ ਸਮਿਟ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਅਤਿਵਾਦੀ ਹਮਲਿਆਂ ਤੋਂ ਬਾਅਦ ਭਾਰਤ ਹੁਣ ਚੁੱਪ ਨਹੀਂ ਰਹਿੰਦਾ ਸਗੋਂ ਸਰਜੀਕਲ ਅਤੇ ਹਵਾਈ ਹਮਲਿਆਂ ਰਾਹੀਂ ਮੂੰਹ-ਤੋੜ ਜਵਾਬ ਦਿੰਦਾ ਹੈ।

ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ‘‘ਅਸੀਂ ਹਰੇਕ ਸੁਧਾਰ ਨੂੰ ਲਚਕੀਲੇਪਨ ਅਤੇ ਹਰੇਕ ਲਚਕੀਲੇਪਨ ਨੂੰ ਇਨਕਲਾਬ ਵਿੱਚ ਬਦਲ ਦਿੱਤਾ ਹੈ।’’ ਉਨ੍ਹਾਂ ਕਿਹਾ ਕਿ ਕਈ ਅੜਿੱਕੇ ਅਤੇ ਸਪੀਡ ਬਰੇਕਰ ਹਨ ਪਰ ਭਾਰਤ ਬਿਨਾ ਰੁਕੇ ਅੱਗੇ ਵਧ ਰਿਹਾ ਹੈ। ਜਦੋਂ ਜੰਗ ਵਿਸ਼ਵ ਪੱਧਰ ’ਤੇ ਸੁਰਖੀਆਂ ਬਣ ਗਈ ਤਾਂ ਭਾਰਤ ਨੇ ਸਭ ਤੋਂ ਤੇਜ਼ੀ ਨਾਲ ਵਧਦੇ ਅਰਥਚਾਰੇ ਦੇ ਰੂਪ ਵਿੱਚ ਅੱਗੇ ਵਧਦੇ ਹੋਏ ਆਲੋਚਕਾਂ ਨੂੰ ਗਲਤ ਸਾਬਿਤ ਕਰ ਦਿੱਤਾ। ਭਾਰਤ ਰੁਕਣ ਦੇ ਮੂਡ ’ਚ ਨਹੀਂ ਹੈ। ਅੱਜ ਜਦੋਂ ਦੁਨੀਆ ਵਿੱਚ ਤਰ੍ਹਾਂ-ਤਰ੍ਹਾਂ ਦੇ ਅੜਿੱਕੇ ਹਨ, ਸਪੀਡ ਬਰੇਕਰ ਹਨ ਤਾਂ ਨਾ ਰੋਕੇ ਜਾ ਸਕਣ ਵਾਲੇ ਭਾਰਤ ਦੀ ਚਰਚਾ ਸੁਭਾਵਿਕ ਹੈ।

Advertisement

ਪ੍ਰਧਾਨ ਮੰਤਰੀ ਨੇ ਕਿਹਾ, ‘‘ਅਸੀਂ ਨਾ ਰੁਕਾਂਗੇ ਅਤੇ ਨਾ ਹੀ ਹੌਲੀ ਚੱਲਾਂਗੇ। 140 ਕਰੋੜ ਭਾਰਤੀ ਪੂਰੀ ਰਫ਼ਤਾਰ ਦੇ ਨਾਲ ਮਿਲ ਕੇ ਅੱਗੇ ਵਧਣਗੇ। ਅੱਜ ਭਾਰਤ ਪੰਜ ਕਮਜ਼ੋਰ ਅਰਥਚਾਰਿਆਂ ’ਚੋਂ ਨਿਕਲ ਕੇ ਦੁਨੀਆ ਦੇ ਸਿਖ਼ਰਲੇ ਪੰਜ ਅਰਥਚਾਰਿਆਂ ’ਚ ਸ਼ਾਮਲ ਹੋ ਗਿਆ ਹੈ। ਚਿਪ ਤੋਂ ਲੈ ਕੇ ਜਹਾਜ਼ਾਂ ਤੱਕ ਭਾਰਤ ਹਰੇਕ ਖੇਤਰ ਵਿੱਚ ਆਤਮ-ਨਿਰਭਰ ਅਤੇ ਆਤਮ-ਵਿਸ਼ਵਾਸ ਨਾਲ ਭਰਪੂਰ ਹੈ। ਕਾਂਗਰਸ ਦੇ ਰਾਜ ਦੌਰਾਨ ਬੈਂਕਾਂ ਦੇ ਕੌਮੀਕਰਨ ਕਾਰਨ ਬੈਂਕਾਂ ਲਈ ਡੁੱਬੇ ਹੋਏ ਕਰਜ਼ਿਆਂ ਦਾ ਪਹਾੜ ਖੜ੍ਹਾ ਹੋ ਗਿਆ ਸੀ ਪਰ ਹੁਣ ਵਿੱਤੀ ਅਤੇ ਹੋਰ ਸੰਸਥਾਵਾਂ ਦਾ ਲੋਕਤੰਤਰੀਕਰਨ ਅੱਗੇ ਵਧ ਰਹੇ ਭਾਰਤ ਦੇ ਪਿੱਛੇ ਮੁੱਖ ਚਾਲਕ ਸ਼ਕਤੀ ਹੈ।’’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਉਨ੍ਹਾਂ ਦੀ ਗਾਰੰਟੀ ਹੈ ਕਿ ਉਹ ਦਿਨ ਦੂਰ ਨਹੀਂ ਹੈ ਜਦੋਂ ਦੇਸ਼ ਨੂੰ ਮਾਓਵਾਦੀਆਂ ਤੋਂ ਛੁਟਕਾਰਾ ਮਿਲ ਜਾਵੇਗਾ। ਉਨ੍ਹਾਂ ਪਿਛਲੀ ਕਾਂਗਰਸ ਸਰਕਾਰ ’ਤੇ ‘ਸ਼ਹਿਰੀ ਨਕਸਲੀਆਂ’ ਨੂੰ ਪਾਲਣ ਅਤੇ ਉਨ੍ਹਾਂ ਵੱਲੋਂ ਕੀਤੀ ਗਈ ਹਿੰਸਾ ਤੋਂ ਅੱਖਾਂ ਮੀਟਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਪਿਛਲੇ 75 ਘੰਟਿਆਂ ਵਿੱਚ 303 ਨਕਸਲੀਆਂ ਨੇ ਆਤਮ-ਸਮਰਪਣ ਕੀਤਾ ਹੈ ਅਤੇ ਹੁਣ ਦੇਸ਼ ਦੇ ਸਿਰਫ਼ ਤਿੰਨ ਜ਼ਿਲ੍ਹੇ ਖੱਬੇ ਪੱਖੀ ਕੱਟੜਵਾਦ ਤੋਂ ਪ੍ਰਭਾਵਿਤ ਹਨ। 11 ਸਾਲ ਪਹਿਲਾਂ ਦੇਸ਼ ਭਰ ਵਿੱਚ ਲਗਪਗ 125 ਜ਼ਿਲ੍ਹੇ ਮਾਓਵਾਦੀਆਂ ਤੋਂ ਪ੍ਰਭਾਵਿਤ ਸਨ। ਅੱਜ, ਇਹ ਗਿਣਤੀ ਘਟ ਕੇ ਸਿਰਫ਼ 11 ਜ਼ਿਲ੍ਹਿਆਂ ਦੀ ਰਹਿ ਗਈ ਹੈ। ਇਨ੍ਹਾਂ ਵਿੱਚੋਂ ਸਿਰਫ਼ ਤਿੰਨ ਜ਼ਿਲ੍ਹੇ ਹੀ ਮਾਓਵਾਦ ਤੋਂ ਗੰਭੀਰ ਰੂਪ ਵਿੱਚ ਪ੍ਰਭਾਵਿਤ ਹਨ। ਉਨ੍ਹਾਂ ਪਿਛਲੇ ਦਹਾਕੇ ਦੌਰਾਨ ਹਜ਼ਾਰਾਂ ਨਕਸਲੀਆਂ ਨੇ ਹਿੰਸਕ ਰਾਹ ਛੱਡ ਕੇ ਆਤਮ-ਸਮਰਪਣ ਕੀਤਾ ਹੈ। -ਪੀਟੀਆਈ

Advertisement
Show comments