ਏਸ਼ੀਆ ਤੇ ਪ੍ਰਸ਼ਾਂਤ ਖੇਤਰ ਲਈ ਸਮਾਜਿਕ ਸੁਰੱਖਿਆ ਫੋਰਮ ’ਚ ਈਐੱਸਆਈਸੀ ਨੇ ਚਾਰ ਪੁਰਸਕਾਰ ਜਿੱਤੇ
ਨਵੀਂ ਦਿੱਲੀ, 4 ਦਸੰਬਰ ਐਂਪਲਾਈਜ਼ ਸਟੇਟ ਇੰਸ਼ੋਰੈਂਸ ਕਾਰਪੋਰੇਸ਼ਨ (ਈਐੱਸਆਈਸੀ) ਨੇ ਸਾਊਦੀ ਅਰਬ ਦੇ ਰਿਆਧ ਵਿੱਚ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਲਈ ਸਮਾਜਿਕ ਸੁਰੱਖਿਆ ਫੋਰਮ (ਆਰਐੱਸਐੱਸਐੱਫ ਏਸ਼ੀਆ-ਪੈਸੀਫਿਕ) ਵਿੱਚ ਚਾਰ ਪੁਰਸਕਾਰ ਜਿੱਤੇ ਹਨ। ਈਐੱਸਆਈਸੀ ਨੂੰ ਸਮਾਜਿਕ ਸੁਰੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਦੇਣ...
Advertisement
ਨਵੀਂ ਦਿੱਲੀ, 4 ਦਸੰਬਰ
ਐਂਪਲਾਈਜ਼ ਸਟੇਟ ਇੰਸ਼ੋਰੈਂਸ ਕਾਰਪੋਰੇਸ਼ਨ (ਈਐੱਸਆਈਸੀ) ਨੇ ਸਾਊਦੀ ਅਰਬ ਦੇ ਰਿਆਧ ਵਿੱਚ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਲਈ ਸਮਾਜਿਕ ਸੁਰੱਖਿਆ ਫੋਰਮ (ਆਰਐੱਸਐੱਸਐੱਫ ਏਸ਼ੀਆ-ਪੈਸੀਫਿਕ) ਵਿੱਚ ਚਾਰ ਪੁਰਸਕਾਰ ਜਿੱਤੇ ਹਨ। ਈਐੱਸਆਈਸੀ ਨੂੰ ਸਮਾਜਿਕ ਸੁਰੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਲਈ ਇਹ ਪੁਰਸਕਾਰ ਦਿੱਤੇ ਗਏ ਹਨ। ਕਿਰਤ ਮੰਤਰਾਲੇ ਨੇ ਬਿਆਨ ਵਿਚ ਕਿਹਾ ਕਿ ਈਐੱਸਆਈਸੀ ਦੇ ਡਾਇਰੈਕਟਰ ਜਨਰਲ ਅਸ਼ੋਕ ਕੁਮਾਰ ਸਿੰਘ ਨੇ ਮੰਗਲਵਾਰ ਨੂੰ ਇਹ ਪੁਰਸਕਾਰ ਹਾਸਲ ਕੀਤੇ। ਆਰਐੱਸਐੱਸਐੱਫ ਏਸ਼ੀਆ-ਪੈਸੀਫਿਕ ਦਾ ਇਕੱਠ ਹਰ ਸਾਲ ਆਈਐੱਸਐੱਸਏ (ਇੰਟਰਨੈਸ਼ਨਲ ਸੋਸ਼ਲ ਸਕਿਓਰਿਟੀ ਐਸੋਸੀਏਸ਼ਨ) ਵੱਲੋਂ ਕਰਵਾਇਆ ਜਾਂਦਾ ਹੈ, ਜਿਸ ਦਾ ਮਕਸਦ ਖੇਤਰ ਵਿੱਚ ਸਮਾਜਿਕ ਸੁਰੱਖਿਆ ਸੰਗਠਨਾਂ ਵਿਚਾਲੇ ਸਹਿਯੋਗ ਵਧਾਉਣਾ ਹੈ। -ਪੀਟੀਆਈ
Advertisement
Advertisement