ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

EPFO cautions members: EPFO ਨੇ ਮੈਂਬਰਾਂ ਨੂੰ ਔਨਲਾਈਨ ਸੇਵਾਵਾਂ ਲਈ ਏਜੰਟਾਂ ਦੀ ਮਦਦ ਲੈਣ ਤੋਂ ਬਚਣ ਦੀ ਦਿੱਤੀ ਸਲਾਹ

EPFO cautions members against taking help from agents for online services
Advertisement

ਨਵੀਂ ਦਿੱਲੀ, 16 ਜੂਨ

ਰਿਟਾਇਰਮੈਂਟ ਫੰਡ ਸੰਸਥਾ EPFO ਨੇ ਸੋਮਵਾਰ ਨੂੰ ਆਪਣੇ ਮੈਂਬਰਾਂ ਨੂੰ ਤੀਜੀ-ਧਿਰ ਏਜੰਟਾਂ ਤੋਂ ਮਦਦ ਲੈਣ ਵਿਰੁੱਧ ਖ਼ਬਰਦਾਰ ਕੀਤਾ ਹੈ ਅਤੇ ਆਪਣੇ ਮੁੱਖ ਵੇਰਵਿਆਂ ਸਬੰਧੀ ਜੋਖਮ ਤੋਂ ਬਚਣ ਲਈ ਆਪਣੇ ਪ੍ਰਾਵੀਡੈਂਟ ਖ਼ਾਤਿਆਂ ਨਾਲ ਸਬੰਧਤ ਸੇਵਾਵਾਂ ਵਾਸਤੇ ਔਨਲਾਈਨ ਪੋਰਟਲ ਦੀ ਵਰਤੋਂ ਕਰਨ ਦੀ ਅਤੇ ਏਜੰਟਾਂ ਰਾਹੀਂ ਕੰਮ ਕਰਾਉਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ।

Advertisement

ਕੇਂਦਰੀ ਕਿਰਤ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਐਂਪਲਾਈਜ਼ ਪ੍ਰਾਵੀਡੈਂਟ ਫੰਡ ਆਰਗੇਨਾਈਜ਼ੇਸ਼ਨ (Employees' Provident Fund Organization - EPFO) ਨੇ ਆਪਣੇ ਸਾਰੇ ਹਿੱਸੇਦਾਰਾਂ ਲਈ ਸੇਵਾਵਾਂ ਨੂੰ ਤੇਜ਼, ਪਾਰਦਰਸ਼ੀ ਅਤੇ ਖ਼ਪਤਕਾਰ ਪੱਖੀ ਅਨੁਕੂਲ ਬਣਾਉਣ ਲਈ ਕਈ ਸੁਧਾਰ ਕੀਤੇ ਹਨ।

ਗ਼ੌਰਤਲਬ ਹੈ ਕਿ EPFO ਦੇ 7 ਕਰੋੜ ਤੋਂ ਵੱਧ ਮੈਂਬਰ ਹਨ ਜੋ ਵੱਖ-ਵੱਖ ਨਿੱਜੀ ਅਤੇ ਜਨਤਕ ਖੇਤਰ ਦੇ ਉੱਦਮਾਂ ਦੇ ਮੌਜੂਦਾ ਜਾਂ ਸਾਬਕਾ ਮੁਲਾਜ਼ਮ ਹਨ। ਦੇਖਿਆ ਗਿਆ ਹੈ ਕਿ ਕਈ ਸਾਈਬਰ ਕੈਫੇ ਆਪਰੇਟਰ/ਫਿਨਟੈਕ ਕੰਪਨੀਆਂ EPFO ਮੈਂਬਰਾਂ ਤੋਂ ਅਧਿਕਾਰਤ ਤੌਰ 'ਤੇ ਮੁਫਤ ਸੇਵਾਵਾਂ ਲਈ ਵੱਡੀ ਰਕਮ ਵਸੂਲ ਰਹੀਆਂ ਹਨ। ਬਹੁਤ ਸਾਰੇ ਮਾਮਲਿਆਂ ਵਿੱਚ, ਇਹ ਆਪਰੇਟਰ ਸਿਰਫ਼ EPFO ਦੇ ਔਨਲਾਈਨ ਸ਼ਿਕਾਇਤ ਪੋਰਟਲ ਦੀ ਵਰਤੋਂ ਕਰਦੇ ਹਨ, ਜੋ ਕੋਈ ਵੀ ਮੈਂਬਰ ਆਪਣੇ ਆਪ ਮੁਫ਼ਤ ਕਰ ਸਕਦਾ ਹੈ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਮੈਂਬਰਾਂ/ਹਿੱਸੇਦਾਰਾਂ ਨੂੰ EPFO ਨਾਲ ਸਬੰਧਤ ਸੇਵਾਵਾਂ ਲਈ ਤੀਜੀ-ਧਿਰ ਕੰਪਨੀਆਂ ਜਾਂ ਏਜੰਟਾਂ ਕੋਲ ਜਾਣ ਜਾਂ ਉਨ੍ਹਾਂ ਨਾਲ ਜੁੜਨ ਤੋਂ ਚੌਕਸ ਕੀਤਾ ਜਾਂਦਾ ਹੈ ਕਿਉਂਕਿ ਇਹ ਉਨ੍ਹਾਂ ਦੇ ਵਿੱਤੀ ਡੇਟਾ ਦਾ ਖੁਲਾਸਾ ਕਰ ਸਕਦਾ ਹੈ, ਇਹ ਬਾਹਰੀ ਸੰਸਥਾਵਾਂ EPFO ਦੁਆਰਾ ਅਧਿਕਾਰਤ ਨਹੀਂ ਹਨ।

ਬਿਆਨ ਵਿੱਚ ਹੋਰ ਕਿਹਾ ਗਿਆ ਹੈ ਕਿ EPFO ਕੋਲ ਮਜ਼ਬੂਤ ਸ਼ਿਕਾਇਤ ਨਿਗਰਾਨੀ ਅਤੇ ਨਿਬੇੜਾ ਪ੍ਰਣਾਲੀ ਹੈ, ਜਿੱਥੇ ਮੈਂਬਰਾਂ ਦੀਆਂ ਸ਼ਿਕਾਇਤਾਂ CPGRAMS ਜਾਂ EPFiGMS ਪੋਰਟਲਾਂ 'ਤੇ ਰਜਿਸਟਰ ਕੀਤੀਆਂ ਜਾਂਦੀਆਂ ਹਨ ਅਤੇ ਸਮਾਂਬੱਧ ਢੰਗ ਨਾਲ ਉਨ੍ਹਾਂ ਦੇ ਹੱਲ ਹੋਣ ਤੱਕ ਨਿਗਰਾਨੀ ਕੀਤੀ ਜਾਂਦੀ ਹੈ। ਇਸ ਮੁਤਾਬਕ ਮਾਲੀ ਸਾਲ 2025 (FY25) ਵਿੱਚ EPFiGMS ਵਿੱਚ ਕੁੱਲ 16,01,202 ਸ਼ਿਕਾਇਤਾਂ ਅਤੇ CPGRAMS ਵਿੱਚ 1,74,328 ਸ਼ਿਕਾਇਤਾਂ ਪ੍ਰਾਪਤ ਹੋਈਆਂ।

ਇਹਨਾਂ ਵਿੱਚੋਂ 98 ਫ਼ੀਸਦੀ ਸ਼ਿਕਾਇਤਾਂ ਦਾ ਸਮਾਂ ਸੀਮਾ ਦੇ ਅੰਦਰ ਨਿਬੇੜਾ ਕੀਤਾ ਗਿਆ। EPFO ਆਪਣੇ ਸਾਰੇ ਮੈਂਬਰਾਂ, ਮਾਲਕਾਂ ਅਤੇ ਪੈਨਸ਼ਨਰਾਂ ਨੂੰ EPFO ਪੋਰਟਲ ਅਤੇ UMANG ਐਪ ਰਾਹੀਂ ਉਪਲਬਧ ਔਨਲਾਈਨ ਸੇਵਾਵਾਂ ਦੀ ਵਰਤੋਂ ਕਰਨ ਦੀ ਜ਼ੋਰਦਾਰ ਸਲਾਹ ਦਿੰਦਾ ਹੈ। ਇਸ ਤੋਂ ਇਲਾਵਾ, ਮੈਂਬਰ ਕਿਸੇ ਵੀ ਮੁੱਦੇ ਲਈ ਅਧਿਕਾਰਤ ਵੈੱਬਸਾਈਟ (www.epfindia.gov.in) 'ਤੇ ਸੂਚੀਬੱਧ ਖੇਤਰੀ ਦਫ਼ਤਰਾਂ ਵਿੱਚ EPFO ਹੈਲਪਡੈਸਕ/PRO ਨਾਲ ਸੰਪਰਕ ਕਰ ਸਕਦੇ ਹਨ। -ਪੀਟੀਆਈ

Advertisement