ਵਾਤਾਵਰਨ ਕਾਰਕੁਨ ਸੋਨਮ ਵਾਗਚੁਕ ਲੱਦਾਖ ’ਚ ਗ੍ਰਿਫ਼ਤਾਰ
ਲੱਦਾਖ ਦੇ ਲੇਹ ਜ਼ਿਲ੍ਹੇ ਵਿੱਚ ਹਿੰਸਾ ਦੇ ਦਿਨ ਬਾਅਦ ਹੋੲੀ ਗ੍ਰਿਫ਼ਤਾਰੀ
Advertisement
ਲੱਦਾਖ ਦੇ ਲੇਹ ਜ਼ਿਲ੍ਹੇ ਵਿੱਚ ਹਿੰਸਕ ਪ੍ਰਦਰਸ਼ਨ ਦੌਰਾਨ ਚਾਰ ਪ੍ਰਦਰਸ਼ਨਕਾਰੀਆਂ ਦੇ ਮਾਰੇ ਜਾਣ ਤੋਂ ਦੋ ਦਿਨ ਬਾਅਦ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਲੇਹ ਐਪੈਕਸ ਬਾਡੀ (LAB) ਦੇ ਮੈਂਬਰ ਚੇਰਿੰਗ ਦੋਰਜੇ ਲਾਕਰੂਕ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਇਸ ਨੂੰ ਮੰਦਭਾਗਾ ਦੱਸਿਆ। ਇਹ ਗ੍ਰਿਫ਼ਤਾਰੀ ਅੱਜ ਦੁਪਹਿਰ ਸਮੇਂ ਲੇਹ ਜ਼ਿਲ੍ਹੇ ਵਿੱਚ ਹੋਈ, ਜਦੋਂ LAB ਦੇ ਪ੍ਰਤੀਨਿਧੀ, ਜੋ ਲਗਭਗ ਚਾਰ ਸਾਲਾਂ ਤੋਂ ਛੇਵੀਂ ਸ਼ਡਿਊਲ ਅਤੇ ਰਾਜ ਦਾ ਦਰਜਾ ਮੰਗ ਰਹੇ ਹਨ, ਇੱਕ ਪ੍ਰੈਸ ਕਾਨਫਰੰਸ ਕਰਨ ਵਾਲੇ ਸਨ।
Advertisement
ਅੱਜ ਸਵੇਰ ਤੋਂ ਹੀ ਖਦਸ਼ਾ ਸੀ ਕਿ ਵਾਂਗਚੁਕ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਬੁੱਧਵਾਰ ਨੂੰ ਹਿੰਸਕ ਵਿਰੋਧ ਪ੍ਰਦਰਸ਼ਨ ਨੌਜਵਾਨਾਂ ਦੇ ਇੱਕ ਸਮੂਹ ਵੱਲੋਂ ਲੇਹ ਵਿੱਚ ਭਾਜਪਾ ਦਫ਼ਤਰ ਅਤੇ ਹਿੱਲ ਕੌਂਸਲ ਦੀ ਇਮਾਰਤ ਨੂੰ ਅੱਗ ਲਗਾਉਣ ਤੋਂ ਬਾਅਦ ਹੋਇਆ, ਜਿਸ ਕਾਰਨ ਪੁਲੀਸ ਨੂੰ ਪ੍ਰਦਰਸ਼ਨਕਾਰੀਆਂ ’ਤੇ ਗੋਲੀਬਾਰੀ ਕਰਨੀ ਪਈ। ਵਾਂਗਚੁਕ 35 ਦਿਨਾਂ ਦੀ ਭੁੱਖ ਹੜਤਾਲ ’ਤੇ ਸਨ, ਜੋ ਕਿ ਲੇਹ ਸ਼ਹਿਰ ਵਿੱਚ ਹਿੰਸਾ ਤੋਂ ਤੁਰੰਤ ਬਾਅਦ ਖਤਮ ਹੋ ਗਈ। ਪੁਲੀਸ ਨੇ ਅਜੇ ਤੱਕ ਅਧਿਕਾਰਤ ਤੌਰ ’ਤੇ ਘਟਨਾਕ੍ਰਮ ਦੀ ਪੁਸ਼ਟੀ ਨਹੀਂ ਕੀਤੀ ਹੈ।
Advertisement