Encroachments along Ganga: ਗੰਗਾ ਕਿਨਾਰਿਉਂ ਕਬਜ਼ੇ ਹਟਾਉਣ ਲਈ ਕੀ ਕਦਮ ਚੁੱਕੇ ਗਏ ਹਨ: ਸੁਪਰੀਮ ਕੋਰਟ
ਸਰਵਉਚ ਅਦਾਲਤ ਨੇ ਕੇਂਦਰ ਤੇ ਬਿਹਾਰ ਸਰਕਾਰ ਤੋਂ ਮੰਗਿਆ ਜਵਾਬ
Advertisement
ਨਵੀਂ ਦਿੱਲੀ, 11 ਅਪਰੈਲ
SC asks Centre, Bihar: ਸੁਪਰੀਮ ਕੋਰਟ ਨੇ ਅੱਜ ਕੇਂਦਰ ਅਤੇ ਬਿਹਾਰ ਸਰਕਾਰ ਨੂੰ ਗੰਗਾ ਕਿਨਾਰਿਆਂ ’ਤੇ ਗੈਰ-ਕਾਨੂੰਨੀ ਉਸਾਰੀਆਂ ਨੂੰ ਹਟਾਉਣ ਲਈ ਚੁੱਕੇ ਗਏ ਕਦਮਾਂ ਬਾਰੇ ਸਥਿਤੀ ਰਿਪੋਰਟ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਸਟਿਸ ਜੇ ਬੀ ਪਾਰਦੀਵਾਲਾ ਅਤੇ ਕੇ ਵੀ ਵਿਸ਼ਵਨਾਥਨ ਦੇ ਬੈਂਚ ਨੇ ਅਧਿਕਾਰੀਆਂ ਤੋਂ ਪੁੱਛਿਆ ਕਿ ਇਸ ਵੇਲੇ ਗੰਗਾ ਕਿਨਾਰੇ ਕਿੰਨੇ ਜਣਿਆਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਤੇ ਇਹ ਕਬਜ਼ੇ ਕਦੋਂ ਤਕ ਹਟਾਏ ਜਾਣਗੇ।
Advertisement
ਬੈਂਚ ਨੇ ਕਿਹਾ, ‘ਅਸੀਂ ਜਾਣਨਾ ਚਾਹੁੰਦੇ ਹਾਂ ਕਿ ਗੰਗਾ ਨਦੀ ਦੇ ਕਿਨਾਰੇ ਅਜਿਹੇ ਸਾਰੇ ਕਬਜ਼ਿਆਂ ਨੂੰ ਹਟਾਉਣ ਲਈ ਅਧਿਕਾਰੀਆਂ ਨੇ ਕੀ ਕਦਮ ਚੁੱਕੇ ਹਨ।’
ਇਸ ਤੋਂ ਪਹਿਲਾਂ 2 ਅਪਰੈਲ ਨੂੰ ਅਦਾਲਤ ਨੇ ਬਿਹਾਰ ਦੀ ਸਰਕਾਰ ਅਤੇ ਕੇਂਦਰ ਦੋਵਾਂ ਨੂੰ ਇੱਕ ਢੁਕਵੀਂ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਸਬੰਧੀ ਪਟਨਾ ਨਿਵਾਸੀ ਅਸ਼ੋਕ ਕੁਮਾਰ ਸਿਨਹਾ ਨੇ 30 ਜੂਨ, 2020 ਦੇ ਐਨਜੀਟੀ ਦੇ ਆਦੇਸ਼ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ।
Advertisement