ਕੁਲਗਾਮ ਮੁਕਾਬਲੇ ਵਿਚ ਅਣਪਛਾਤਾ ਦਹਿਸ਼ਤਗਰਦ ਹਲਾਕ, ਜੇਸੀਓ ਜ਼ਖ਼ਮੀ
ਤਲਾਸ਼ੀ ਮੁਹਿੰਮ ਮੁਕਾਬਲੇ ਵਿਚ ਤਬਦੀਲ ਹੋਈ
Advertisement
ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਹੋਏ ਮੁਕਾਬਲੇ ਦੌਰਾਨ ਇਕ ਅਣਪਛਾਤਾ ਦਹਿਸ਼ਤਗਰਦ ਮਾਰਿਆ ਗਿਆ ਜਦੋਂਕਿ ਸੁਰੱਖਿਆ ਬਲਾਂ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਗੁਦਰ ਦੇ ਜੰਗਲਾਤ ਖੇਤਰ ਵਿੱਚ ਦਹਿਸ਼ਤਗਰਦਾਂ ਦੀ ਮੌਜੂਦਗੀ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਤਲਾਸ਼ੀ ਮੁਹਿੰਮ ਵਿੱਢੀ ਸੀ। ਇਸ ਦੌਰਾਨ ਇਕ ਥਾ ਲੁਕੇ ਅਤਿਵਾਦੀਆਂ ਵੱਲੋਂ ਸੁਰੱਖਿਆ ਬਲਾਂ ’ਤੇ ਗੋਲੀਬਾਰੀ ਕਰਨ ਤੋਂ ਬਾਅਦ ਤਲਾਸ਼ੀ ਮੁਹਿੰਮ ਮੁਕਾਬਲੇ ਵਿੱਚ ਬਦਲ ਗਈ।
Advertisement
ਫੌਜ ਦੀ ਸ੍ਰੀਨਗਰ ਅਧਾਰਿਤ ਚਿਨਾਰ ਕੋਰ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਇਕ ਖ਼ੁਫੀਆ ਤੇ ਸਟੀਕ ਜਾਣਕਾਰੀ ਦੇ ਅਧਾਰ ’ਤੇ ਜੰਮੂ ਕਸ਼ਮੀਰ ਪੁਲੀਸ ਤੇ ਭਾਰਤੀ ਥਲ ਸੈਨਾ ਵੱਲੋਂ ਸਾਂਝੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਦੌਰਾਨ ਹੋਏ ਮੁਕਾਬਲੇ ਵਿਚ ਇਕ ਦਹਿਸ਼ਤਗਰਦ ਨੂੰ ਮਾਰ ਮੁਕਾਇਆ ਜਦੋਂਕਿ ਇਕ ਜੇਸੀਓ ਜ਼ਖ਼ਮੀ ਹੋ ਗਿਆ।’ ਚਿਨਾਰ ਕੋਰ ਨੇ ਕਿਹਾ ਕਿ ਅਪਰੇਸ਼ਨ ਅਜੇ ਜਾਰੀ ਹੈ।
Advertisement