ਮੁਲਾਜ਼ਮਾਂ ਦਾ ਖੇਡਾਂ ’ਚ ਸ਼ਾਮਲ ਹੋਣ ਦਾ ਸਮਾਂ ‘ਡਿਊਟੀ’ ਮੰਨਿਆ ਜਾਵੇਗਾ
ਉੱਤਰ ਪ੍ਰਦੇਸ਼ ਸਰਕਾਰ ਨੇ ਸੂਬੇ ਦੇ ਕੌਮਾਂਤਰੀ ਤਗਮਾ ਜੇਤੂ, ਸਰਕਾਰੀ ਨਿਯੁਕਤੀ ਵਾਲੇ ਖਿਡਾਰੀਆਂ ਨੂੰ ਵੱਡੀ ਰਾਹਤ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਹੁਣ ਉਨ੍ਹਾਂ ਦੇ ਕੌਮੀ ਤੇ ਕੌਮਾਂਤਰੀ ਖੇਡ ਮੁਕਾਬਲਿਆਂ, ਸਿਖਲਾਈ ਕੈਂਪਾਂ ਤੇ ਸਬੰਧਤ ਸਰਗਰਮੀਆਂ ਵਿੱਚ ਸ਼ਾਮਲ ਹੋਣ ਦੇ ਪੂਰੇ ਸਮੇਂ...
Advertisement
ਉੱਤਰ ਪ੍ਰਦੇਸ਼ ਸਰਕਾਰ ਨੇ ਸੂਬੇ ਦੇ ਕੌਮਾਂਤਰੀ ਤਗਮਾ ਜੇਤੂ, ਸਰਕਾਰੀ ਨਿਯੁਕਤੀ ਵਾਲੇ ਖਿਡਾਰੀਆਂ ਨੂੰ ਵੱਡੀ ਰਾਹਤ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਹੁਣ ਉਨ੍ਹਾਂ ਦੇ ਕੌਮੀ ਤੇ ਕੌਮਾਂਤਰੀ ਖੇਡ ਮੁਕਾਬਲਿਆਂ, ਸਿਖਲਾਈ ਕੈਂਪਾਂ ਤੇ ਸਬੰਧਤ ਸਰਗਰਮੀਆਂ ਵਿੱਚ ਸ਼ਾਮਲ ਹੋਣ ਦੇ ਪੂਰੇ ਸਮੇਂ ਨੂੰ ‘ਡਿਊਟੀ’ ਮੰਨਿਆ ਜਾਵੇਗਾ।ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਹੇਠ ਹੋਈ ਸੂਬਾ ਕੈਬਨਿਟ ਮੀਟਿੰਗ ’ਚ ਕੀਤੇ ਇਸ ਅਹਿਮ ਫ਼ੈਸਲੇ ਨਾਲ ਖਿਡਾਰੀਆਂ ਨੂੰ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਦੀ ਆਗਿਆ ਲੈਣ ਵਿੱਚ ਦਰਪੇਸ਼ ਮੁਸ਼ਕਲਾਂ ਖਤਮ ਹੋ ਜਾਣਗੀਆਂ। ਵਿੱਤ ਮੰਤਰੀ ਸੁਰੇਸ਼ ਖੰਨਾ ਨੇ ਕੈਬਨਿਟ ਮੀਟਿੰਗ ਮਗਰੋਂ ਕਿਹਾ ਕਿ ਹੁਣ ਤੱਕ, ‘ਕੌਮਾਂਤਰੀ ਤਗ਼ਮਾ ਜੇਤੂ ਸਿੱਧੀ ਭਰਤੀ ਨਿਯਮ-2022’ ਵਿੱਚ ਇਸ ਦਾ ਕੋਈ ਸਪੱਸ਼ਟ ਪ੍ਰਬੰਧ ਨਹੀਂ ਸੀ। ਸੇਵਾ ਨੇਮਾਂ ’ਚ ਛੁੱਟੀ ਸਬੰਧੀ ਪ੍ਰਬੰਧਾਂ ਦੀ ਅਣਹੋਂਦ ਕਾਰਨ ਖਿਡਾਰੀਆਂ ਨੂੰ ਮੁਕਾਬਲਿਆਂ ਅਤੇ ਸਿਖਲਾਈ ਕੈਂਪਾਂ ਵਿੱਚ ਹਿੱਸਾ ਲੈਣ ਦੀ ਆਗਿਆ ਲੈਣ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਸਰਕਾਰ ਨਵੀਂ ਪ੍ਰਣਾਲੀ ਲਾਗੂ ਕਰ ਰਹੀ ਹੈ ਜਿਸ ਵਿੱਚ ਸਪੱਸ਼ਟ ਪ੍ਰਬੰਧ ਹੋਵੇਗਾ ਕਿ ਨਿਯੁਕਤ ਖਿਡਾਰੀ ਜਦੋਂ ਵੀ ਕਿਸੇ ਕੌਮੀ/ਕੌਮਾਂਤਰੀ ਮੁਕਾਬਲੇ, ਕੈਂਪ ਜਾਂ ਸਿਖਲਾਈ ਪ੍ਰੋਗਰਾਮ ਵਿੱਚ ਹਿੱਸਾ ਲਵੇਗਾ ਤਾਂ ਉਸ (ਸਮੇਂ) ਨੂੰ ਡਿਊਟੀ ਮੰਨਿਆ ਜਾਵੇਗਾ। ਇਸ ਵਿੱਚ ਆਉਣ-ਜਾਣ ਦਾ ਪੂਰਾ ਸਮਾਂ ਵੀ ਸ਼ਾਮਲ ਹੈ।
ਸ੍ਰੀ ਖੰਨਾ ਨੇ ਕਿਹਾ ਕਿ ਇਸ ਨਾਲ ਨਾ ਸਿਰਫ਼ ਅਥਲੀਟਾਂ ਨੂੰ ਆਪਣੇ ਖੇਡ ਕਰੀਅਰ ’ਚ ਅੱਗੇ ਵਧਣ ਦਾ ਮੌਕਾ ਮੁਹੱਈਆ ਕਰੇਗਾ ਬਲਕਿ ਰਾਜ ਦੀ ਨੁਮਾਇੰਦਗੀ ਵੀ ਮਜ਼ਬੂਤ ਹੋਵੇਗੀ।
Advertisement
Advertisement
