ਅਤਿਵਾਦ ਦੇ ਟਾਕਰੇ ਲਈ ਅਸਰਦਾਰ ਕਾਰਜ ਯੋਜਨਾ ’ਤੇ ਜ਼ੋਰ
ਨਵੀਂ ਦਿੱਲੀ: ਵਿਦੇਸ਼ੀ ਮਾਮਲਿਆਂ ਬਾਰੇ ਸੰਸਦੀ ਕਮੇਟੀ ਨੇ ਅੱਜ ਕਿਹਾ ਕਿ ਸਰਕਾਰ ਨੂੰ ਪਾਕਿਸਤਾਨ ਦੀ ਪੁਸ਼ਤਪਨਾਹੀ ਵਾਲੇ ਅਤਿਵਾਦ ਦੇ ਟਾਕਰੇ ਲਈ ਅਸਰਦਾਰ ਕਾਰਜ ਯੋਜਨਾ (ਐਕਸ਼ਨ ਪਲਾਨ) ਬਣਾਉਣੀ ਚਾਹੀਦੀ ਹੈ ਕਿਉਂਕਿ ਭਾਰਤ ’ਚ ਦਹਿਸ਼ਤੀ ਹਮਲਿਆਂ ਨੂੰ ਸਿਰਫ ਦਹਿਸ਼ਤੀ ਨੈੱਟਵਰਕ ਅਤੇ ਸੁਰੱਖਿਅਤ...
Advertisement
ਨਵੀਂ ਦਿੱਲੀ:
ਵਿਦੇਸ਼ੀ ਮਾਮਲਿਆਂ ਬਾਰੇ ਸੰਸਦੀ ਕਮੇਟੀ ਨੇ ਅੱਜ ਕਿਹਾ ਕਿ ਸਰਕਾਰ ਨੂੰ ਪਾਕਿਸਤਾਨ ਦੀ ਪੁਸ਼ਤਪਨਾਹੀ ਵਾਲੇ ਅਤਿਵਾਦ ਦੇ ਟਾਕਰੇ ਲਈ ਅਸਰਦਾਰ ਕਾਰਜ ਯੋਜਨਾ (ਐਕਸ਼ਨ ਪਲਾਨ) ਬਣਾਉਣੀ ਚਾਹੀਦੀ ਹੈ ਕਿਉਂਕਿ ਭਾਰਤ ’ਚ ਦਹਿਸ਼ਤੀ ਹਮਲਿਆਂ ਨੂੰ ਸਿਰਫ ਦਹਿਸ਼ਤੀ ਨੈੱਟਵਰਕ ਅਤੇ ਸੁਰੱਖਿਅਤ ਪਨਾਹਾਂ ਖਤਮ ਕਰਕੇ ਹੀ ਰੋਕਿਆ ਜਾ ਸਕਦਾ ਹੈ। ਸੰਸਦੀ ਕਮੇਟੀ ਨੇ ਲੋਕ ਸਭਾ ’ਚ ਪੇਸ਼ ਰਿਪੋਰਟ ’ਚ ਕਿਹਾ ਕਿ ਭਾਰਤ ਨੂੰ ਗੁਆਂਢੀ ਮੁਲਕਾਂ ’ਚੋਂ ਅਤਿਵਾਦ ਦੇ ਬੁਨਿਆਦੀ ਢਾਂਚੇ ਨੂੰ ਜੜ੍ਹੋਂ ਖਤਮ ਕਰਨ ਲਈ ਆਲਮੀ ਪੱਧਰ ’ਤੇ ਤਾਲਮੇਲ ਨਾਲ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਮੇਟੀ ਮੁਤਾਬਕ ਭਾਰਤ ਨੂੰ ਹਰ ਪਲੈਟਫਾਰਮ ’ਤੇ ‘ਪਾਕਿਸਤਾਨ ਦੀਆਂ ਨਾਪਾਕ ਸਰਗਰਮੀਆਂ ਅਤੇ ਵੱਖ-ਵੱਖ ਦਹਿਸ਼ਤੀ ਗੁੱਟਾਂ ਨਾਲ ਸਬੰਧਾਂ ਨੂੰ ਨਸ਼ਰ ਕਰਨ ਲਈ ਆਪਣੀਆਂ ਕੂਟਨੀਤਕ ਕੋਸ਼ਿਸ਼ਾਂ ਜਾਰੀ ਰੱਖਣੀਆਂ ਚਾਹੀਦੀਆਂ ਹਨ। -ਪੀਟੀਆਈ
Advertisement
Advertisement