ਮੈਡੀਕਲ ਕਾਲਜ ’ਚ ਦਾਖ਼ਲੇ ਦਾ ਆਧਾਰ ਯੋਗਤਾ: ਉਮਰ
ਦਾਖ਼ਲਿਆਂ ਵਿੱਚ ਧਰਮ ਆਧਾਰਿਤ ਪੱਖਪਾਤ ਦੀ ਆਲੋਚਨਾ
Advertisement
ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸ੍ਰੀਮਾਤਾ ਵੈਸ਼ਨੋ ਦੇਵੀ ਇੰਸਟੀਚਿਊਟ ਆਫ ਮੈਡੀਕਲ ਐਕਸੀਲੈਂਸ (ਐੱਸ ਐੱਮ ਵੀ ਡੀ ਆਈ ਐੱਮ ਈ) ਵਿੱਚ ਯੋਗਤਾ ਆਧਾਰਿਤ ਦਾਖ਼ਲੇ ਦਾ ਬਚਾਅ ਕਰਦਿਆਂ ਕਿਹਾ ਕਿ ਸੰਵਿਧਾਨ ਤਹਿਤ ਧਰਮ ਦੇ ਆਧਾਰ ਸੀਟਾਂ ਨਹੀਂ ਦਿੱਤੀਆਂ ਜਾ ਸਕਦੀਆਂ। ਮੁੱਖ ਮੰਤਰੀ ਨੇ ਕਾਲਜ ਦੇ ਦਾਖ਼ਲਿਆਂ ਵਿੱਚ ਧਾਰਮਿਕ ਆਧਾਰ ’ਤੇ ਪੱਖਪਾਤ ਦੀਆਂ ਕੋਸ਼ਿਸ਼ਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਿਰਫ਼ ਯੋਗਤਾ ਹੀ ਚੋਣ ਦਾ ਆਧਾਰ ਹੈ।ਸ੍ਰੀ ਅਬਦੁੱਲਾ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ‘‘ਜਦੋਂ ਯੂਨੀਵਰਸਿਟੀ ਵਿੱਚ ਮੈਡੀਕਲ ਕਾਲਜ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ ਤਾਂ ਇਹ ਪਹਿਲਾਂ ਤੋਂ ਹੀ ਪਤਾ ਸੀ ਕਿ ਧਰਮ ਦੇ ਆਧਾਰ ’ਤੇ ਸੀਟਾਂ ਅਲਾਟ ਨਹੀਂ ਕੀਤੀਆਂ ਜਾ ਸਕਦੀਆਂ। ਪ੍ਰਵਾਨਗੀ ਨੀਟ ਦੇ ਆਧਾਰ ’ਤੇ ਦਿੱਤੀ ਗਈ ਸੀ। ਕੌਮੀ ਯੋਗਤਾ ਤੇ ਦਾਖ਼ਲਾ ਪ੍ਰੀਖਿਆ (ਨੀਟ) ਹੀ ਇਕਲੌਤਾ ਯੋਗਤਾ ਮਾਪਦੰਡ ਹੈ।’’
ਸ੍ਰੀਨਗਰ ਤੋਂ ਪੁਣਛ ਅਤੇ ਰਾਜੌਰੀ ਰਾਹੀਂ ਜੰਮੂ ਜਾ ਰਹੇ ਨੈਸ਼ਨਲ ਕਾਨਫਰੰਸ ਦੇ ਨੇਤਾ ਨੇ ਕਿਹਾ ਕਿ ਜਿਹੜੇ ਵਿਦਿਆਰਥੀਆਂ ਨੇ ਨੀਟ ਰਾਹੀਂ ਦਾਖ਼ਲਾ ਲਿਆ ਹੈ, ਉਨ੍ਹਾਂ ਨੂੰ ਹੁਣ ਉਨ੍ਹਾਂ ਦੇ ਧਰਮ ਕਾਰਨ ਸਜ਼ਾ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ, ‘‘ਨਾ ਤਾਂ ਕਾਨੂੰਨ ਅਤੇ ਨਾ ਹੀ ਸੰਵਿਧਾਨ ਇਸਦੀ ਇਜਾਜ਼ਤ ਦਿੰਦਾ ਹੈ, ਅਤੇ ਨਾ ਹੀ ਯੂਨੀਵਰਸਿਟੀ ਨੀਤੀ ਇਸ ਆਧਾਰ ’ਤੇ ਦਾਖ਼ਲੇ ਤੋਂ ਇਨਕਾਰ ਕਰਨ ਦੀ ਇਜਾਜ਼ਤ ਦਿੰਦੀ ਹੈ।’’
Advertisement
Advertisement
