ਐਲਗਾਰ ਪ੍ਰੀਸ਼ਦ ਕੇਸ: ਸੁਪਰੀਮ ਕੋਰਟ ਵੱਲੋਂ ਮਹੇਸ਼ ਰਾਊਤ ਨੂੰ ਮੈਡੀਕਲ ਅਧਾਰ ’ਤੇ ਜ਼ਮਾਨਤ
ਸੁਪਰੀਮ ਕੋਰਟ ਨੇ ਐਲਗਾਰ ਪ੍ਰੀਸ਼ਦ ਭੀਮਾ ਕੋਰੇਗਾਓਂ ਕੇਸ ਵਿਚ ਮੁਲਜ਼ਮ ਮਹੇਸ਼ ਰਾਊਤ ਨੂੰ ਮੈਡੀਕਲ ਅਧਾਰ’ਤੇ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਐੱਮਐੱਮ.ਸੁੰਦਰੇਸ਼ ਤੇ ਜਸਟਿਸ ਸਤੀਸ਼ ਚੰਦਰਾ ਸ਼ਰਮਾ ਦਾ ਬੈਂਚ ਬੰਬੇ ਹਾਈ ਕੋਰਟ ਵੱਲੋਂ ਜ਼ਮਾਨਤ ਦੇਣ ਦੇ ਬਾਵਜੂਦ ਰਾਊਤ ਨੂੰ ਜੇਲ੍ਹ ਵਿਚ...
Advertisement
ਸੁਪਰੀਮ ਕੋਰਟ ਨੇ ਐਲਗਾਰ ਪ੍ਰੀਸ਼ਦ ਭੀਮਾ ਕੋਰੇਗਾਓਂ ਕੇਸ ਵਿਚ ਮੁਲਜ਼ਮ ਮਹੇਸ਼ ਰਾਊਤ ਨੂੰ ਮੈਡੀਕਲ ਅਧਾਰ’ਤੇ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਐੱਮਐੱਮ.ਸੁੰਦਰੇਸ਼ ਤੇ ਜਸਟਿਸ ਸਤੀਸ਼ ਚੰਦਰਾ ਸ਼ਰਮਾ ਦਾ ਬੈਂਚ ਬੰਬੇ ਹਾਈ ਕੋਰਟ ਵੱਲੋਂ ਜ਼ਮਾਨਤ ਦੇਣ ਦੇ ਬਾਵਜੂਦ ਰਾਊਤ ਨੂੰ ਜੇਲ੍ਹ ਵਿਚ ਰੱਖਣ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਪਟੀਸ਼ਨ ’ਤੇ ਸੁਣਵਾਈ ਕਰ ਰਿਹਾ ਸੀ।
ਸਿਖਰਲੀ ਅਦਾਲਤ ਨੇ ਰਾਊਤ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਸੀਯੂ ਸਿੰਘ ਦੀ ਇਸ ਦਲੀਲ ਦਾ ਨੋਟਿਸ ਲਿਆ ਕਿ ਮੁਲਜ਼ਮ ਗਠੀਏ ਤੋਂ ਪੀੜਤ ਹੈ। ਬੈਂਚ ਨੇ ਕਿਹਾ, ‘‘ਬਿਨੈਕਾਰ ਡਾਕਟਰੀ ਆਧਾਰ ’ਤੇ ਅੰਤਰਿਮ ਜ਼ਮਾਨਤ ਦੀ ਮੰਗ ਕਰ ਰਿਹਾ ਹੈ ਅਤੇ ਇਸ ਤੱਥ ਦੇ ਨਾਲ ਕਿ ਉਸ ਨੂੰ ਅਸਲ ਵਿੱਚ (ਬੰਬੇ ਹਾਈ ਕੋਰਟ ਵੱਲੋਂ) ਜ਼ਮਾਨਤ ਦਿੱਤੀ ਗਈ ਸੀ, ਅਸੀਂ ਛੇ ਹਫ਼ਤਿਆਂ ਦੀ ਮਿਆਦ ਲਈ ਮੈਡੀਕਲ ਅਧਾਰ ’ਤੇ ਜ਼ਮਾਨਤ ਦੇਣ ਲਈ ਤਿਆਰ ਹਾਂ।’’
Advertisement
ਹਾਈ ਕੋਰਟ ਨੇ ਰਾਊਤ ਦੀ ਜ਼ਮਾਨਤ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਪਰ ਕੌਮੀ ਜਾਂਚ ਏਜੰਸੀ (ਐਨਆਈਏ) ਦੀ ਬੇਨਤੀ ’ਤੇ ਆਪਣੇ ਹੁਕਮਾਂ ਉੱਤੇ ਇੱਕ ਹਫ਼ਤੇ ਲਈ ਰੋਕ ਲਗਾ ਦਿੱਤੀ ਸੀ।
Advertisement