ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੇਸ਼ ’ਚ ਚੋਣ ਪ੍ਰਣਾਲੀ ‘ਪਹਿਲਾਂ ਹੀ ਮਰ ਚੁੱਕੀ’ ਹੈ: ਰਾਹੁਲ ਗਾਂਧੀ

ਕਾਂਗਰਸੀ ਆਗੂ ਨੇ 2024 ਦੀਆਂ ਲੋਕ ਸਭਾ ਚੋਣਾਂ ‘ਧਾਂਦਲੀ’ ਹੋਣ ਦਾ ਦਾਅਵਾ ਕੀਤਾ
Advertisement

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ’ਤੇ ਇੱਕ ਹੋਰ ਵੱਡਾ ਹਮਲਾ ਕਰਦਿਆਂ ਕਿਹਾ ਕਿ ਦੇਸ਼ ਦੀ ਚੋਣ ਪ੍ਰਣਾਲੀ 'ਪਹਿਲਾਂ ਹੀ ਮਰ' ਚੁੱਕੀ ਹੈ ਅਤੇ ਸਾਲ 2024 ਦੀਆਂ ਲੋਕ ਸਭ ਚੋਣਾਂ ’ਚ ਧਾਂਦਲੀ ਹੋਈ ਸੀ। ਉਨ੍ਹਾਂ ਇਹ ਟਿੱਪਣੀ ‘ਸੰਵਿਧਾਨਕ ਚੁਣੌਤੀਆਂ’ ਵਿਸ਼ੇ 'ਤੇ ਇੱਕ ਰੋਜ਼ਾ ਕਾਨੂੰਨੀ ਸੰਮੇਲਨ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ‘ਘੱੱਟ ਬਹੁਮਤ’ ਨਾਲ ਆਪਣੀ ਕੁਰਸੀ 'ਤੇ ਬੈਠੇ ਹਨ ਅਤੇ ਜੇਕਰ ਕੁਝ ਕੁ ਸੀਟਾਂ ਦਾ ਅੰਤਰ ਹੁੰਦਾ ਤਾਂ ਉਹ ਉੱਥੇ ਨਾ ਹੁੰਦੇ।

Advertisement

ਉਨ੍ਹਾਂ ਕਰਨਾਟਕ ਦੇ ਇੱਕ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੁਆਰਾ ਇਕੱਠੇ ਕੀਤੇ ਅੰਕੜਿਆਂ ਦਾ ਹਵਾਲਾ ਦਿੱਤਾ, ਜਿੱਥੇ ਪਾਰਟੀ ਨੇ ਵੋਟਰਾਂ ਦੀਆਂ ਫੋਟੋਆਂ ਅਤੇ ਨਾਵਾਂ ਦੀ ਜਾਂਚ ਕੀਤੀ ਅਤੇ ਕਥਿਤ ਤੌਰ 'ਤੇ ਪਦਾ ਲੱਗਾ ਕਿ ਕੁੱਲ 6.5 ਲੱਖ ਵੋਟਰਾਂ ਵਿੱਚੋਂ 1.5 ਲੱਖ ਵੋਟਾਂ 'ਜਾਅਲੀ' ਸਨ।

ਉਨ੍ਹਾਂ ਅੱਗੇ ਕਿਹਾ, "ਜਦੋਂ ਅਸੀਂ ਇਹ ਅੰਕੜਾ ਜਾਰੀ ਕਰਾਂਗੇ ਤਾਂ ਤੁਸੀਂ ਚੋਣ ਪ੍ਰਣਾਲੀ ਵਿੱਚ ਇੱਕ ਹੋਰ ਝਟਕਾ ਦੇਖੋਗੇ। ਇਹ ਇੱਕ ‘ਐਟਮ ਬੰਬ’ ਵਾਂਗ ਹੈ। ਸੱਚਾਈ ਇਹ ਹੈ ਕਿ ਭਾਰਤ ਵਿੱਚ ਚੋਣ ਪ੍ਰਣਾਲੀ ਪਹਿਲਾਂ ਹੀ ਮਰ ਚੁੱਕੀ ਹੈ। ਕਿਰਪਾ ਕਰਕੇ ਇੱਕ ਗੱਲ ਯਾਦ ਰੱਖੋ ਕਿ ਭਾਰਤ ਦੇ ਪ੍ਰਧਾਨ ਮੰਤਰੀ ਕੋਲ ਬਹੁਤ ਘੱਟ ਬਹੁਮਤ ਹੈ। ਜੇਕਰ 10-15 ਸੀਟਾਂ ’ਤੇ ਧਾਂਦਲੀ ਹੁੰਦੀ ਅਤੇ ਸਾਨੂੰ ਸ਼ੱਕ ਹੈ ਕਿ ਅਸਲ ਅੰਕੜੇ 70-80 ਤੋਂ 100 ਦੇ ਨੇੜੇ ਹੁੰਦੇ ਤਾਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਾ ਹੁੰਦੇ।’’

ਚੋਣ ਕਮਿਸ਼ਨ ਬਾਰੇ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ, "ਇਹ ਬਹੁਤ ਸਪੱਸ਼ਟ ਹੈ ਕਿ ਇਸ (ਸੰਵਿਧਾਨ) ਦੀ ਰੱਖਿਆ ਕਰਨ ਵਾਲੀ ਸੰਸਥਾ ਨੂੰ ਮਿਟਾ ਦਿੱਤਾ ਗਿਆ ਹੈ ਅਤੇ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਮੇਰੇ ਕੋਲ ਪਹਿਲਾਂ ਸਬੂਤ ਨਹੀਂ ਸਨ ਅਤੇ ਇਸੇ ਲਈ ਮੈਂ ਪਹਿਲਾਂ ਅਜਿਹੇ ਬਿਆਨ ਨਹੀਂ ਦੇ ਸਕਦਾ ਸੀ ਪਰ ਮੈਂ ਹੁਣ ਇਹ ਬਿਆਨ ਵਿਸ਼ਵਾਸ ਨਾਲ ਦੇ ਰਿਹਾ ਹਾਂ ਕਿਉਂਕਿ ਮੇਰੇ ਕੋਲ 100 ਪ੍ਰਤੀਸ਼ਤ ਸਬੂਤ ਹਨ।"

Advertisement
Tags :
Bihar SIRElection Commission DelhiElection Commission of IndiaParliament sessionPM Narendra ModiRahul GandhiRahul Gandhi on Election Comission