ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਚੋਣਾਂ ਦੇ ਚੌਕੀਦਾਰ’ ਨੇ ‘ਵੋਟ ਚੋਰਾਂ’ ਨੂੰ ਬਚਾਇਆ: ਰਾਹੁਲ

ਕਾਂਗਰਸ ਆਗੂ ਨੇ ਚੋਣ ਕਮਿਸ਼ਨ ਨੂੰ ਚੌਕੀਦਾਰ ਆਖਦਿਆਂ ਕੱਸਿਆ ਤਨਜ਼
Advertisement

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ‘ਵੋਟ ਚੋਰੀ’ ਦੇ ਆਪਣੇ ਦੋਸ਼ਾਂ ਨੂੰ ਦੁਹਰਾਉਂਦਿਆਂ ਚੋਣ ਕਮਿਸ਼ਨ ’ਤੇ ਮੁੜ ਨਿਸ਼ਾਨਾ ਸੇਧਿਆ ਹੈ। ਰਾਹੁਲ ਨੇ ਚੋਣ ਕਮਿਸ਼ਨ ਨੂੰ ‘ਚੋਣ ਚੌਕੀਦਾਰ’ ਕਿਹਾ, ਜੋ ‘ਜਾਗਦੇ ਹੋਏ ਵੀ ਚੋਰੀ ਹੁੰਦੀ ਦੇਖਦਾ ਰਿਹਾ ਅਤੇ ਚੋਰਾਂ ਦੀ ਰਾਖੀ ਕਰਦਾ ਰਿਹਾ।’ ਉਨ੍ਹਾਂ ਦੀ ਇਹ ਟਿੱਪਣੀ ਵੋਟ ਚੋਰੀ ਦੇ ਮੁੱਦੇ ’ਤੇ ਮੁੱਖ ਚੋਣ ਕਮਿਸ਼ਨਰ ਤੇ ਚੋਣ ਕਮਿਸ਼ਨ ਨੂੰ ਮੁੜ ਘੇਰਨ ਤੋਂ ਇਕ ਦਿਨ ਬਾਅਦ ਆਈ ਹੈ। ਰਾਹੁਲ ਨੇ ਬੀਤੇ ਦਿਨ ਪ੍ਰੈੱਸ ਕਾਨਫਰੰਸ ਵਿਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ’ਤੇ ‘ਲੋਕਤੰਤਰ ਨੂੰ ਤਬਾਹ ਕਰਨ’ ਵਾਲਿਆਂ ਤੇ ‘ਵੋਟ ਚੋਰਾਂ’ ਨੂੰ ਬਚਾਉਣ ਦਾ ਦੋਸ਼ ਲਾਇਆ ਸੀ। ਉਨ੍ਹਾਂ ਆਪਣੇ ਦੋਸ਼ਾਂ ਦੀ ਹਮਾਇਤ ਵਿਚ ਕਰਨਾਟਕ ਦੇ ਇਕ ਵਿਧਾਨ ਸਭਾ ਹਲਕੇ ਦੇ ਡੇਟਾ ਦਾ ਹਵਾਲਾ ਦਿੱਤਾ ਸੀ। ਉਨ੍ਹਾਂ ਕਾਂਗਰਸੀ ਸਮਰਥਕਾਂ ਦੀਆਂ ਵੋਟਾਂ ਕੱਟੀਆਂ ਜਾਣ ਦਾ ਦਾਅਵਾ ਕੀਤਾ ਸੀ। ਹਾਲਾਂਕਿ ਚੋਣ ਕਮਿਸ਼ਨ ਨੇ ਇਨ੍ਹਾਂ ਦੋਸ਼ਾਂ ਨੂੰ ‘ਗਲਤ ਅਤੇ ਬੇਬੁਨਿਆਦ’ ਕਰਾਰ ਦਿੱਤਾ। ਰਾਹੁਲ ਨੇ ਅੱਜ ਐਕਸ ’ਤੇ ਕਿਹਾ, ‘ਸਵੇਰੇ 4 ਵਜੇ ਉੱਠੋ। 36 ਸੈਕਿੰਡਾਂ ਵਿੱਚ ਦੋ ਵੋਟਰਾਂ ਨੂੰ ਹਟਾਓ, ਫਿਰ ਵਾਪਸ ਸੌਂ ਜਾਓ - ਇਸ ਤਰ੍ਹਾਂ ਵੋਟ ਚੋਰੀ ਹੁੰਦੀ ਹੈ!’ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਨੇ ਦੋਸ਼ ਲਗਾਇਆ, ‘ਚੁਨਾਵ ਕਾ ਚੌਕੀਦਾਰ ਜਾਗਤਾ ਰਹਾ, ਚੋਰੀ ਦੇਖਤਾ ਰਿਹਾ, ਚੋਰੋਂ ਕੋ ਬਚਾਤਾ ਰਹਾ।’ ਰਾਹੁਲ ਨੇ ਪ੍ਰੈੱਸ ਕਾਨਫਰੰਸ ਦੌਰਾਨ 36 ਸੈਕਿੰਡ ਦੀ ਵੀਡੀਓ ਵੀ ਸਾਂਝੀ ਕੀਤੀ, ਜਿਸ ਵਿੱਚ ਉਹ ਕਥਿਤ ‘ਵੋਟ ਚੋਰੀ’ ਦੇ ਢੰਗ-ਤਰੀਕੇ ਬਾਰੇ ਦੱਸ ਰਹੇ ਹਨ।

ਹਾਰ ਸਵੀਕਾਰ ਕਰੋ, ਸੰਸਥਾਵਾਂ ’ਤੇ ਦੋਸ਼ ਨਾ ਲਾਓ: ਰਿਜਿਜੂ

ਨਵੀਂ ਦਿੱਲੀ: ਕੇਂਦਰੀ ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜਿਜੂ ਨੇ ਅੱਜ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਸੰਸਥਾਵਾਂ ’ਤੇ ਦੋਸ਼ ਲਾਉਣ ਦੀ ਜਗ੍ਹਾ ਚੋਣਾਂ ਵਿੱਚ ਹਾਰ ਸਵੀਕਾਰ ਕਰ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਦੇ ਬਿਆਨ ਅਕਸਰ ਭਾਰਤ-ਵਿਰੋਧੀ ਪ੍ਰਚਾਰ ਵਰਗੇ ਹੁੰਦੇ ਹਨ। ਉਨ੍ਹਾਂ ਕਿਹਾ, ‘ਜੋ ਬਿਰਤਾਂਤ ਪਾਕਿਸਤਾਨ ਸਿਰਜਦਾ ਹੈ, ਉਹੀ ਬਿਰਤਾਂਤ ਰਾਹੁਲ ਅਤੇ ਉਨ੍ਹਾਂ ਦੇ ਸਾਥੀ ਫੈਲਾਉਂਦੇ ਹਨ।’ -ਪੀਟੀਆਈ

Advertisement

 

ਲੋਕਤੰਤਰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਰਾਹੁਲ: ਰਵੀ ਸ਼ੰਕਰ ਪ੍ਰਸਾਦ

ਪਟਨਾ: ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅੱਜ ਦੋਸ਼ ਲਾਇਆ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਚੋਣ ਕਮਿਸ਼ਨ ’ਤੇ ‘ਵੋਟ ਚੋਰੀ’ ਦੇ ਝੂਠੇ ਦੋਸ਼ ਲਗਾ ਕੇ ‘ਯੋਜਨਾਬੱਧ ਢੰਗ ਨਾਲ ਦੇਸ਼ ਦੇ ਲੋਕਤੰਤਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।’ ਪ੍ਰਸਾਦ ਨੇ ਕਿਹਾ, ‘ਰਾਹੁਲ ਨੌਜਵਾਨਾਂ ਨੂੰ ‘ਵੋਟ ਚੋਰੀ’ ਰੋਕਣ ਲਈ ਉਕਸਾ ਕੇ ਹਿੰਸਾ ਨੂੰ ਉਤਸ਼ਾਹਿਤ ਕਰ ਰਹੇ ਹਨ, ਜੋ ਬਹੁਤ ਹੀ ਨਿੰਦਣਯੋਗ ਹੈ।’ -ਪੀਟੀਆਈ

Advertisement
Show comments