ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚੋਣ ਕਮਿਸ਼ਨ ਦਾ ਪਲਟਵਾਰ: ਕਾਂਗਰਸ ਦੇ ਪੋਲਿੰਗ ਏਜੰਟਾਂ ਨੇ ਕਥਿਤ ਡੁਪਲੀਕੇਟ ਵੋਟਰਾਂ ’ਤੇ ਇਤਰਾਜ਼ ਕਿਉਂ ਨਹੀਂ ਕੀਤਾ?

ਰਾਹੁਲ ਗਾਂਧੀ ਵੱਲੋਂ ਹਰਿਆਣਾ ਅਸੈਂਬਲੀ ਚੋਣਾਂ ਵਿਚ ਭਾਜਪਾ ਦੀ ਮਦਦ ਕਰਨ ਦੇ ਲਾਏ ਦੋਸ਼ਾਂ ਬਾਰੇ ਚੋਣ ਕਮਿਸ਼ਨ (EC) ਨੇ ਆਪਣੀ ਸਫਾਈ ਦਿੰਦਿਆਂ ਸਵਾਲ ਕੀਤਾ ਕਿ ਕਾਂਗਰਸ ਦੇ ਪੋਲਿੰਗ ਏਜੰਟਾਂ ਨੇ ਵੋਟਰ ਸੂਚੀਆਂ ਵਿਚ ਕਥਿਤ ਡੁਪਲੀਕੇਟ ਵੋਟਰਾਂ ਬਾਰੇ ਇਤਰਾਜ਼ ਕਿਉਂ...
Advertisement

ਰਾਹੁਲ ਗਾਂਧੀ ਵੱਲੋਂ ਹਰਿਆਣਾ ਅਸੈਂਬਲੀ ਚੋਣਾਂ ਵਿਚ ਭਾਜਪਾ ਦੀ ਮਦਦ ਕਰਨ ਦੇ ਲਾਏ ਦੋਸ਼ਾਂ ਬਾਰੇ ਚੋਣ ਕਮਿਸ਼ਨ (EC) ਨੇ ਆਪਣੀ ਸਫਾਈ ਦਿੰਦਿਆਂ ਸਵਾਲ ਕੀਤਾ ਕਿ ਕਾਂਗਰਸ ਦੇ ਪੋਲਿੰਗ ਏਜੰਟਾਂ ਨੇ ਵੋਟਰ ਸੂਚੀਆਂ ਵਿਚ ਕਥਿਤ ਡੁਪਲੀਕੇਟ ਵੋਟਰਾਂ ਬਾਰੇ ਇਤਰਾਜ਼ ਕਿਉਂ ਨਹੀਂ ਦਰਜ ਕੀਤਾ। ਅਧਿਕਾਰੀਆਂ ਨੇ ਕਿਹਾ, ‘‘ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਵਿਰੁੱਧ ਇਸ ਸਮੇਂ ਹਾਈ ਕੋਰਟ ਵਿੱਚ ਸਿਰਫ਼ 22 ਚੋਣ ਪਟੀਸ਼ਨਾਂ ਲੰਬਿਤ ਹਨ।’’ਚੌਣ ਕਮਿਸ਼ਨ ਦੇ ਅਧਿਕਾਰੀਆਂ ਨੇ ਪੁੱਛਿਆ, ‘‘ਕਾਂਗਰਸ ਦੇ ਪੋਲਿੰਗ ਏਜੰਟ ਪੋਲਿੰਗ ਸਟੇਸ਼ਨਾਂ ’ਤੇ ਕੀ ਕਰ ਰਹੇ ਸਨ? ਕਾਨੂੰਨ ਅਧੀਨ ਸਥਾਪਿਤ ਪ੍ਰਕਿਰਿਆ ਇਹ ਹੈ ਕਿ ਜੇ ਵੋਟਰ ਪਹਿਲਾਂ ਹੀ ਵੋਟ ਪਾ ਚੁੱਕਾ ਹੈ ਜਾਂ ਜੇ ਪੋਲਿੰਗ ਏਜੰਟ ਨੂੰ ਵੋਟਰ ਦੀ ਪਛਾਣ ’ਤੇ ਸ਼ੱਕ ਹੈ ਤਾਂ ਉਨ੍ਹਾਂ ਨੂੰ ਇਤਰਾਜ਼ ਕਰਨਾ ਚਾਹੀਦਾ ਹੈ।’’ਉਨ੍ਹਾਂ ਨੇ ਇਹ ਵੀ ਪੁੱਛਿਆ ਕਿ ਕੀ ਰਾਹੁਲ ਗਾਂਧੀ ਹੁਣ ਜਾਅਲੀ ਵੋਟਰਾਂ ਨੂੰ ਬਾਹਰ ਕੱਢਣ ਅਤੇ ਯੋਗ ਵੋਟਰਾਂ ਨੂੰ ਸ਼ਾਮਲ ਕਰਨ ਲਈ ਦੇਸ਼ ਵਿਆਪੀ ਐੱਸਆਈਆਰ ਦਾ ਸਮਰਥਨ ਕਰ ਰਹੇ ਹਨ। ਅਧਿਕਾਰੀਆਂ ਨੇ ਸਵਾਲ ਕੀਤਾ, ‘‘ਕੀ ਰਾਹੁਲ ਗਾਂਧੀ SIR ਦਾ ਸਮਰਥਨ ਕਰ ਰਹੇ ਹਨ ਜੋ ਨਾਗਰਿਕਤਾ ਦੀ ਪੁਸ਼ਟੀ ਦੇ ਨਾਲ-ਨਾਲ ਡੁਪਲੀਕੇਟ, ਮ੍ਰਿਤਕ ਅਤੇ ਸ਼ਿਫਟ ਹੋਏ ਵੋਟਰਾਂ ਨੂੰ ਹਟਾਉਂਦੀ ਹੈ ਜਾਂ ਉਹ ਇਸ ਦਾ ਵਿਰੋਧ ਕਰ ਰਹੇ ਹਨ?’’ਕਮਿਸ਼ਨ ਨੇ ਕਿਹਾ, ‘ਕਈ ਨਾਵਾਂ ਤੋਂ ਬਚਣ ਲਈ ਸੁਧਾਈ ਦੌਰਾਨ INC ਦੇ BLAs ਵੱਲੋਂ ਕੋਈ ਅਪੀਲ ਕਿਉਂ ਨਹੀਂ ਦਾਇਰ ਕੀਤੀ ਗਈ? ਕੋਈ ਕਹਿ ਰਿਹਾ ਹੈ ਕਿ ਇਹ ਕਥਿਤ ਡੁਪਲੀਕੇਟ ਵੋਟਰ INC ਲਈ ਵੋਟ ਪਾ ਗਏ। ਰਾਹੁਲ ਗਾਂਧੀ ਨੂੰ ਕਿਵੇਂ ਪਤਾ ਹੈ ਕਿ ਉਨ੍ਹਾਂ ਨੇ ਭਾਜਪਾ ਨੂੰ ਵੋਟ ਦਿੱਤੀ? ਬੈਲੇਟ ਗੁਪਤ ਹੁੰਦੇ ਹਨ।"

Advertisement

ਘਰ ਨੰਬਰ ਜ਼ੀਰੋ ਹੋਣ ਦੇ ਇਲਜ਼ਾਮਾਂ ਦੇ ਜਵਾਬ ਵਿੱਚ ਕਮਿਸ਼ਨ ਨੇ ਕਿਹਾ, ‘‘ਘਰ ਨੰਬਰ ਜ਼ੀਰੋ ਉਨ੍ਹਾਂ ਘਰਾਂ ਲਈ ਵੀ ਹੈ ਜਿਨ੍ਹਾਂ ਨੂੰ ਪੰਚਾਇਤਾਂ ਅਤੇ ਨਗਰ ਪਾਲਿਕਾਵਾਂ ਨੇ ਘਰ ਨੰਬਰ ਨਹੀਂ ਦਿੱਤੇ ਹਨ। ਰਾਹੁਲ ਗਾਂਧੀ ਵੱਲੋਂ ਦਿਖਾਈ ਗਈ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਵੀਡੀਓ ਕਲਿੱਪ ਅਧੂਰੀ ਹੈ।"

EC ਸੂਤਰਾਂ ਨੇ ਰਾਹੁਲ ਦੇ ਉਸ ਸੰਕੇਤ ’ਤੇ ਵੀ ਪ੍ਰਤੀਕਿਰਿਆ ਦਿੱਤੀ ਕਿ ਹੁਣ ਬਿਹਾਰ ਵਿੱਚ ਵੀ ਇਸੇ ਤਰ੍ਹਾਂ ਦੀ ਵੋਟ ਚੋਰੀ ਹੋ ਸਕਦੀ ਹੈ ਅਤੇ ਪੁੱਛਿਆ, "ਬਿਹਾਰ ਵਿੱਚ SIR ਦੌਰਾਨ 1 ਅਗਸਤ ਤੋਂ 15 ਅਕਤੂਬਰ ਤੱਕ INC ਵੱਲੋਂ ਕੋਈ ਅਪੀਲ ਕਿਉਂ ਨਹੀਂ ਦਾਇਰ ਕੀਤੀ ਗਈ?"

ਇਹ ਵੀ ਪੜ੍ਹੋ:

ਹਰਿਆਣਾ ਅਸੈਂਬਲੀ ਚੋਣਾਂ ’ਚ ਬ੍ਰਾਜ਼ੀਲੀਅਨ ਮਾਡਲ ਸਣੇ 25 ਲੱਖ ਨੇ ਫ਼ਰਜ਼ੀ ਵੋਟਾਂ ਪਾਈਆਂ; ਚੋਣ ਕਮਿਸ਼ਨ ਨੇ ਜਿੱਤ ’ਚ ਭਾਜਪਾ ਦੀ ਮਦਦ ਕੀਤੀ: ਰਾਹੁਲ ਗਾਂਧੀ

ਸਾਬਕਾ ਕੇਂਦਰੀ ਮੰਤਰੀ ਖਿਲਾਫ਼ ਇਤਰਾਜ਼ਯੋਗ ਟਿੱਪਣੀ: ਪੰਜਾਬ ਕਾਂਗਰਸ ਪ੍ਰਧਾਨ ਤੇ ਐੱਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ਼ ਕੇਸ ਦਰਜ

‘ਇੱਕ ਪਲ ਆਉਂਦਾ ਹੈ’: ਮਮਦਾਨੀ ਨੇ ਇਤਿਹਾਸਕ ਜਿੱਤ ਤੋਂ ਬਾਅਦ ਨਹਿਰੂ ਦਾ ਹਵਾਲਾ ਦਿੱਤਾ

 

Advertisement
Tags :
#SIRRevisionBiharElections2024BJPvsCongressElectionCommissionElectoralRollsHaryanaElectionHouseNumberZeroControversyINCClaimsRahulGandhiVoterFraudAllegationsਇਲੈਕਸ਼ਨ ਕਮਿਸ਼ਨਰਾਹੁਲ ਗਾਂਧੀ ਵਵੋਟ ਚੋਰੀ
Show comments