ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚੋਣ ਕਮਿਸ਼ਨ ਦਾ ਕਮਾਲ, ਸਾਰੇ ਪਿੰਡ ਦੀਆਂ ਵੋਟਾਂ ਇੱਕ ਹੀ ਘਰ ’ਚ: ਰਾਹੁਲ

ਵਿਰੋਧੀ ਧਿਰ ਦੇ ਨੇਤਾ ਵੱਲੋਂ ਦਾਅਵਾ; ਵੋਟਰ ਸੂਚੀ ’ਤੇ ਸਵਾਲ ਚੁੱਕੇ
ਬੇਤੀਆ ’ਚ ਰਾਹੁਲ ਗਾਂਧੀ ਦੇ ਸਿਰ ’ਤੇ ਸਾਫ਼ਾ ਬੰਨ੍ਹਦਾ ਹੋਇਆ ਇਕ ਵਿਅਕਤੀ। -ਫੋਟੋ: ਏਐੱਨਆਈ
Advertisement

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ’ਤੇ ਤਾਜ਼ਾ ਹਮਲਾ ਬੋਲਦਿਆਂ ਦਾਅਵਾ ਕੀਤਾ ਕਿ ਬਿਹਾਰ ਦੇ ਗਯਾ ਜ਼ਿਲ੍ਹੇ ਵਿੱਚ ਖਰੜਾ ਵੋਟਰ ਸੂਚੀ ਵਿੱਚ ਪੂਰੇ ਪਿੰਡ ਨੂੰ ‘ਇੱਕ ਹੀ ਘਰ ਦੇ ਵਸਨੀਕ’ ਦਿਖਾਇਆ ਗਿਆ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਬਿਹਾਰ ਵਿੱਚ ‘ਵੋਟਰ ਅਧਿਕਾਰ ਯਾਤਰਾ’ ਕਰ ਰਹੇ ਹਨ। ਉਨ੍ਹਾਂ ਨੇ ਵੀਰਵਾਰ ਨੂੰ ਸਾਂਝੀ ਕੀਤੀ ਆਪਣੀ ਪਾਰਟੀ ਦੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, ‘ਚੋਣ ਕਮਿਸ਼ਨ ਦਾ ਜਾਦੂ ਦੇਖੋ। ਪੂਰਾ-ਸੂਰਾ ਪਿੰਡ ਇੱਕ ਹੀ ਘਰ ਵਿੱਚ ਵਸ ਗਿਆ।’’

ਰਾਹੁਲ ਨੇ ‘ਐਕਸ’ ’ਤੇ ਕਾਂਗਰਸ ਦੀ ਪੋਸਟ ਵਿੱਚ ਕਿਹਾ ਕਿ ਗਯਾ ਜ਼ਿਲ੍ਹੇ ਦੇ ਬਾਰਾਚੱਟੀ ਵਿਧਾਨ ਸਭਾ ਹਲਕੇ ਦੇ ਨਿਦਾਨੀ ਪਿੰਡ ਵਿੱਚ ਇੱਕ ਬੂਥ ਦੇ ਸਾਰੇ 947 ਵੋਟਰਾਂ ਨੂੰ ਘਰ ਨੰਬਰ 6 ਦੇ ਵਸਨੀਕ ਦਿਖਾਇਆ ਗਿਆ ਹੈ। ਪਾਰਟੀ ਨੇ ਕਿਹਾ, ‘‘ਇਹ ਤਾਂ ਸਿਰਫ਼ ਇੱਕ ਪਿੰਡ ਦੀ ਗੱਲ ਹੈ। ਸੂਬੇ ਅਤੇ ਕੌਮੀ ਪੱਧਰ ’ਤੇ ਬੇਨਿਯਮੀਆਂ ਦੇ ਪੱਧਰ ਦਾ ਤਾਂ ਅਸੀਂ ਸਿਰਫ਼ ਕਿਆਸ ਹੀ ਲਗਾ ਸਕਦੇ ਹਾਂ।’’ ਹਾਲਾਂਕਿ, ਬਿਹਾਰ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਨੇ ਗਯਾ ਦੇ ਜ਼ਿਲ੍ਹਾ ਮੈਜਿਸਟਰੇਟ ਦੇ ‘ਐਕਸ ਹੈਂਡਲ’ ’ਤੇ ਸਪੱਸ਼ਟੀਕਰਨ ਜਾਰੀ ਕੀਤਾ ਹੈ।

Advertisement

ਜ਼ਿਲ੍ਹਾ ਮੈਜਿਸਟਰੇਟ ਨੇ ਦਾਅਵਾ ਕੀਤਾ, ‘‘ਜਿੰਨ੍ਹਾਂ ਪਿੰਡਾਂ ਜਾਂ ਝੁੱਗੀਆਂ-ਝੌਂਪੜੀਆਂ ਵਿੱਚ ਘਰਾਂ ’ਤੇ ਕੋਈ ਅਸਲ ਸੀਰੀਅਲ ਨੰਬਰ ਨਹੀਂ ਹਨ, ਉੱਥੇ ਅੰਦਾਜ਼ਨ ਘਰ ਨੰਬਰ ਦਿੱਤੇ ਜਾਂਦੇ ਹਨ। ਅਜਿਹਾ ਵੋਟਰਾਂ ਦੀ ਸੂਚੀ ਬਣਾਉਣ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਕੀਤਾ ਜਾਂਦਾ ਹੈ।’’

 

ਬਿਹਾਰ ਐੱਸਆਈਆਰ: ਸ਼ੱਕੀ ਨਾਗਰਿਕਤਾ ਨੂੰ ਲੈ ਕੇ ਤਿੰਨ ਲੱਖ ਵੋਟਰਾਂ ਨੂੰ ਨੋਟਿਸ ਜਾਰੀ

ਨਵੀਂ ਦਿੱਲੀ: ਬਿਹਾਰ ਵਿੱਚ ਚੋਣ ਅਧਿਕਾਰੀਆਂ ਨੇ ‘ਸ਼ੱਕੀ ਨਾਗਰਿਕਤਾ’ ਨੂੰ ਲੈ ਕੇ ਲਗਪਗ ਤਿੰਨ ਲੱਖ ਵੋਟਰਾਂ ਨੂੰ ਨੋਟਿਸ ਜਾਰੀ ਕੀਤੇ ਹਨ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ ਤਿੰਨ ਲੱਖ ਵੋਟਰ ਉਨ੍ਹਾਂ 7.24 ਕਰੋੜ ਲੋਕਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਦੇ ਨਾਮ ਵੋਟਰ ਸੂਚੀਆਂ ਦੀ ਵਿਸ਼ੇਸ਼ ਪੜਤਾਲ ਤਹਿਤ 1 ਅਗਸਤ ਨੂੰ ਪ੍ਰਕਾਸ਼ਿਤ ਖਰੜਾ ਵੋਟਰ ਸੂਚੀ ਵਿੱਚ ਹਨ। ਅਧਿਕਾਰੀਆਂ ਨੇ ਰਿਪੋਰਟਾਂ ਦੇ ਹਵਾਲੇ ਨਾਲ ਆਖਿਆ ਕਿ ਜਿਨ੍ਹਾਂ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਉਨ੍ਹਾਂ ਦੇ ਬੰਗਲਾਦੇਸ਼, ਨੇਪਾਲ, ਮਿਆਂਮਾਰ ਤੇ ਅਫ਼ਗਾਨਿਸਤਾਨ ਤੋਂ ਆਏ ਹੋਣ ਦਾ ਸ਼ੱਕ ਹੈ। ਸੁਪਰੀਮ ਕੋਰਟ ਰਾਸ਼ਟਰੀ ਜਨਤਾ ਦਲ ਅਤੇ ਏਆਈਐੱਮਆਈਐੱਮ ਦੀਆਂ ਐੱਸਆਈਆਰ ’ਚ ਦਾਅਵੇ ਅਤੇ ਇਤਰਾਜ਼ ਦਰਜ ਕਰਾਉਣ ਦੀ ਸਮਾਂ-ਹੱਦ ਵਧਾਏ ਬਾਰੇ ਅਰਜ਼ੀਆਂ ’ਤੇ 8 ਸਤੰਬਰ ਨੂੰ ਸੁਣਵਾਈ ਲਈ ਰਾਜ਼ੀ ਹੋ ਗਿਆ ਹੈ। -ਪੀਟੀਆਈ

Advertisement
Show comments