ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚੋਣ ਕਮਿਸ਼ਨ ਦਾ ਵਿਰੋਧੀ ਪਾਰਟੀਆਂ ਨਾਲ ਮਨਮਰਜ਼ੀ ਦਾ ਰਵੱਈਆ, ਇਸ ਨਾਲ ਲੋਕਤੰਤਰ ਕਮਜ਼ੋਰ ਹੋਵੇਗਾ: ਕਾਂਗਰਸ

ਨਵੀਂ ਦਿੱਲੀ, 3 ਜੁਲਾਈ ਕਾਂਗਰਸ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਚੋਣ ਕਮਿਸ਼ਨ ਨੇ ਬਿਹਾਰ ਵਿੱਚ ਵੋਟਰ ਸੂਚੀ ਦੇ ਵਿਸ਼ੇਸ਼ ਗੰਭੀਰ ਮੁੜ-ਮੁਲਾਂਕਣ (ਐੱਸ.ਆਈ.ਆਰ.) ਦਾ ਵਿਰੋਧ ਕਰਨ ਲਈ ਉਸ ਨਾਲ ਮੁਲਾਕਾਤ ਕਰਨ ਗਏ ਇੰਡੀਆ ਗੱਠਜੋੜ ਦੇ ਭਾਗੀਦਾਰ ਦਲਾਂ ਦੇ ਨੇਤਾਵਾਂ ਨਾਲ...
Advertisement

ਨਵੀਂ ਦਿੱਲੀ, 3 ਜੁਲਾਈ

ਕਾਂਗਰਸ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਚੋਣ ਕਮਿਸ਼ਨ ਨੇ ਬਿਹਾਰ ਵਿੱਚ ਵੋਟਰ ਸੂਚੀ ਦੇ ਵਿਸ਼ੇਸ਼ ਗੰਭੀਰ ਮੁੜ-ਮੁਲਾਂਕਣ (ਐੱਸ.ਆਈ.ਆਰ.) ਦਾ ਵਿਰੋਧ ਕਰਨ ਲਈ ਉਸ ਨਾਲ ਮੁਲਾਕਾਤ ਕਰਨ ਗਏ ਇੰਡੀਆ ਗੱਠਜੋੜ ਦੇ ਭਾਗੀਦਾਰ ਦਲਾਂ ਦੇ ਨੇਤਾਵਾਂ ਨਾਲ ਮਨਮਰਜ਼ੀ ਦਾ ਰਵੱਈਆ ਦਿਖਾਇਆ ਅਤੇ ਉਸ ਦਾ ਇਹ ਵਤੀਰਾ ਲੋਕਤੰਤਰ ਦੀ ਬੁਨਿਆਦੀ ਸੰਰਚਨਾ ਨੂੰ ਕਮਜ਼ੋਰ ਕਰਦਾ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਵਿਅੰਗ ਕਰਦਿਆਂ ਕਿਹਾ ਕਿ ਆਖ਼ਰ ਇਸ ਕਮਿਸ਼ਨ ਦੇ ਅਜੇ ਕਿੰਨੇ ‘ਮਾਸਟਰ ਸਟ੍ਰੋਕ’ ਦੇਖਣੇ ਬਾਕੀ ਹਨ।

Advertisement

ਰਮੇਸ਼ ਨੇ ਦਾਅਵਾ ਕੀਤਾ ਕਿ ਹਰੇਕ ਪਾਰਟੀ ਤੋਂ ਸਿਰਫ਼ ਦੋ ਪ੍ਰਤੀਨਿਧੀਆਂ ਨੂੰ ਹੀ ਮਿਲਣ ਦੀ ਇਜਾਜ਼ਤ ਦਿੱਤੀ ਗਈ, ਜਿਸ ਨਾਲ ਕਈ ਨੇਤਾ ਕਮਿਸ਼ਨ ਦੇ ਮੈਂਬਰਾਂ ਨਾਲ ਮੁਲਾਕਾਤ ਨਹੀਂ ਕਰ ਸਕੇ ਅਤੇ ਉਹ ਖ਼ੁਦ ਲਗਭਗ ਦੋ ਘੰਟੇ ਤੱਕ ਉਡੀਕ ਕਮਰੇ ਵਿੱਚ ਬੈਠੇ ਰਹੇ। ਉਧਰ ਚੋਣ ਕਮਿਸ਼ਨ ਨੇ ਕਿਹਾ ਕਿ ਕਮਿਸ਼ਨ ਨੇ ਸਾਰੀਆਂ ਪਾਰਟੀਆਂ ਦੇ ਦੋ-ਦੋ ਪ੍ਰਤੀਨਿਧੀਆਂ ਨਾਲ ਮਿਲਣ ਦਾ ਫ਼ੈਸਲਾ ਕੀਤਾ ਤਾਂ ਜੋ ਸਾਰਿਆਂ ਦੇ ਵਿਚਾਰਾਂ ਨੂੰ ਸੁਣਿਆ ਜਾ ਸਕੇ।

ਇੰਡੀਆ ਗੱਠਜੋੜ ਦੇ ਕਈ ਭਾਗੀਦਾਰ ਦਲਾਂ ਦੇ ਨੇਤਾਵਾਂ ਨੇ ਬਿਹਾਰ ਵਿੱਚ ਜਾਰੀ ਵੋਟਰ ਸੂਚੀ ਦੇ ਵਿਸ਼ੇਸ਼ ਗੰਭੀਰ ਮੁੜ-ਮੁਲਾਂਕਣ (ਐੱਸ.ਆਈ.ਆਰ.) ਨੂੰ ਲੈ ਕੇ ਬੁੱਧਵਾਰ ਨੂੰ ਚੋਣ ਕਮਿਸ਼ਨ ਦਾ ਰੁਖ਼ ਕਰਦਿਆਂ ਉਸ ਨੂੰ ਆਪਣੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ ਸੀ ਅਤੇ ਇਸ ਕਵਾਇਦ ਦੇ ਸਮੇਂ ਨੂੰ ਲੈ ਕੇ ਸਵਾਲ ਚੁੱਕਿਆ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਪ੍ਰਕਿਰਿਆ ਨਾਲ ਬਿਹਾਰ ਦੇ 20 ਫੀਸਦੀ ਵੋਟਰਾਂ ਨੂੰ ਵੋਟ ਪਾਉਣ ਤੋਂ ਵਾਂਝੇ ਹੋਣਾ ਪੈ ਸਕਦਾ ਹੈ।

ਜੈਰਾਮ ਰਮੇਸ਼ ਨੇ ‘ਐਕਸ’ (ਪਹਿਲਾਂ ਟਵਿੱਟਰ) ’ਤੇ ਲਿਖਿਆ, ‘‘ਇੰਡੀਆ ਗੱਠਜੋੜ ਦੇ ਵਫ਼ਦ ਨੇ ਬਿਹਾਰ ਵਿੱਚ ਵੋਟਰ ਸੂਚੀ ਦੇ ਵਿਸ਼ੇਸ਼ ਗੰਭੀਰ ਮੁੜ-ਮੁਲਾਂਕਣ (ਐੱਸ.ਆਈ.ਆਰ.) ਨੂੰ ਲੈ ਕੇ ਚੋਣ ਕਮਿਸ਼ਨ ਨਾਲ ਕੱਲ੍ਹ ਸ਼ਾਮ ਮੁਲਾਕਾਤ ਕੀਤੀ। ਪਹਿਲਾਂ ਕਮਿਸ਼ਨ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ, ਪਰ ਅੰਤ ਵਿੱਚ ਦਬਾਅ ਹੇਠ ਆ ਕੇ ਵਫ਼ਦ ਨੂੰ ਬੁਲਾਇਆ ਗਿਆ।’’

ਉਨ੍ਹਾਂ ਕਿਹਾ, ‘‘ਕਮਿਸ਼ਨ ਨੇ ਮਨਮਾਨੇ ਢੰਗ ਨਾਲ ਹਰੇਕ ਪਾਰਟੀ ਤੋਂ ਸਿਰਫ਼ ਦੋ ਪ੍ਰਤੀਨਿਧੀਆਂ ਨੂੰ ਹੀ ਇਜਾਜ਼ਤ ਦਿੱਤੀ, ਜਿਸ ਨਾਲ ਸਾਡੇ ਵਿੱਚੋਂ ਕਈ ਲੋਕ ਕਮਿਸ਼ਨ ਨਾਲ ਮੁਲਾਕਾਤ ਨਹੀਂ ਕਰ ਸਕੇ। ਮੈਂ ਖ਼ੁਦ ਲਗਭਗ ਦੋ ਘੰਟੇ ਤੱਕ ਉਡੀਕ ਕਮਰੇ ਵਿੱਚ ਬੈਠਾ ਰਿਹਾ।’’

ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਛੇ ਮਹੀਨਿਆਂ ਵਿੱਚ ਕਮਿਸ਼ਨ ਦਾ ਰਵੱਈਆ ਲਗਾਤਾਰ ਅਜਿਹਾ ਰਿਹਾ ਹੈ, ਜੋ "ਸਾਡੇ ਲੋਕਤੰਤਰ ਦੀ ਬੁਨਿਆਦੀ ਸੰਰਚਨਾ ਨੂੰ ਕਮਜ਼ੋਰ ਕਰਦਾ ਹੈ।" ਕਾਂਗਰਸੀ ਆਗੂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਚੋਣ ਕਮਿਸ਼ਨ ਇੱਕ ਸੰਵਿਧਾਨਕ ਸੰਸਥਾ ਹੈ ਅਤੇ ਇਹ ਵਿਰੋਧ ਦੇ ਸੁਣਵਾਈ ਦੇ ਬੇਨਤੀਆਂ ਨੂੰ ਨਿਯਮਿਤ ਰੂਪ ਨਾਲ ਅਸਵੀਕਾਰ ਨਹੀਂ ਕਰ ਸਕਦਾ। -ਪੀਟੀਆਈ

 

Advertisement
Tags :
Chief Election CommissionerCongressIndia BlockPunjabi Tribune
Show comments