ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚੋਣ ਕਮਿਸ਼ਨ ਨੇ ਕੇਸਾਂ ਦੀ ਸਮੀਖਿਆ ਰਿਪੋਰਟ ਮੰਗੀ

ਚੋਣ ਕਮਿਸ਼ਨ ਨੇ ਤਰਨ ਤਾਰਨ ਹਲਕੇ ’ਚ ਦਰਜ ਹੋਏ ਕੇਸਾਂ ਦੀ ਸਮੀਖਿਆ ਰਿਪੋਰਟ ਦੇਣ ਲਈ ਪੰਜਾਬ ਪੁਲੀਸ ਨੂੰ 24 ਘੰਟੇ ਦੀ ਮੋਹਲਤ ਦਿੱਤੀ ਹੈ। ਤਰਨ ਤਾਰਨ ਹਲਕੇ ’ਚ ਚੋਣ ਜ਼ਾਬਤਾ ਲੱਗਣ ਮਗਰੋਂ ਦਰਜ ਹੋਏ ਕੇਸਾਂ ਦੀ ਸਮੀਖਿਆ ਰਿਪੋਰਟ 36 ਘੰਟਿਆਂ...
Advertisement

ਚੋਣ ਕਮਿਸ਼ਨ ਨੇ ਤਰਨ ਤਾਰਨ ਹਲਕੇ ’ਚ ਦਰਜ ਹੋਏ ਕੇਸਾਂ ਦੀ ਸਮੀਖਿਆ ਰਿਪੋਰਟ ਦੇਣ ਲਈ ਪੰਜਾਬ ਪੁਲੀਸ ਨੂੰ 24 ਘੰਟੇ ਦੀ ਮੋਹਲਤ ਦਿੱਤੀ ਹੈ। ਤਰਨ ਤਾਰਨ ਹਲਕੇ ’ਚ ਚੋਣ ਜ਼ਾਬਤਾ ਲੱਗਣ ਮਗਰੋਂ ਦਰਜ ਹੋਏ ਕੇਸਾਂ ਦੀ ਸਮੀਖਿਆ ਰਿਪੋਰਟ 36 ਘੰਟਿਆਂ ’ਚ ਚੋਣ ਕਮਿਸ਼ਨ ਨੂੰ ਦੇਣ ’ਚ ਪੁਲੀਸ ਅਸਫਲ ਰਹੀ ਹੈ। ਪੰਜਾਬ ਪੁਲੀਸ ਦੀ ਮੰਗ ’ਤੇ ਚੋਣ ਕਮਿਸ਼ਨ ਨੇ ਹੁਣ ਸਮੀਖਿਆ ਰਿਪੋਰਟ 13 ਨਵੰਬਰ ਸ਼ਾਮ ਪੰਜ ਵਜੇ ਤੱਕ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਚੇਤੇ ਰਹੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਕੋਲ ਤਰਨ ਤਾਰਨ ਹਲਕੇ ਵਿੱਚ ਅਕਾਲੀ ਆਗੂਆਂ ਅਤੇ ਵਰਕਰਾਂ ’ਤੇ ਝੂਠੇ ਪੁਲੀਸ ਕੇਸ ਦਰਜ ਕੀਤੇ ਜਾਣ ਦੀ ਸ਼ਿਕਾਇਤ ਕੀਤੀ ਸੀ। ਚੋਣ ਕਮਿਸ਼ਨ ਨੇ ਡੀ ਜੀ ਪੀ ਨੂੰ ਦਰਜ ਕੇਸਾਂ ਦੀ ਸਮੀਖਿਆ ਰਿਪੋਰਟ 36 ਘੰਟਿਆਂ ’ਚ ਦੇਣ ਦੇ ਨਿਰਦੇਸ਼ ਦਿੱਤੇ ਸਨ। ਡੀ ਜੀ ਪੀ ਨੇ ਏ ਡੀ ਜੀ ਪੀ ਰਾਮ ਸਿੰਘ ਨੂੰ ਇਨ੍ਹਾਂ ਕੇਸਾਂ ਦੀ ਸਮੀਖਿਆ ਕਰਨ ਲਈ ਤਾਇਨਾਤ ਕੀਤਾ ਸੀ। ਜਾਣਕਾਰੀ ਮੁਤਾਬਕ ਚੋਣ ਕਮਿਸ਼ਨ ਨੇ ਅੰਮ੍ਰਿਤਸਰ, ਮੋਗਾ ਤੇ ਬਟਾਲਾ ’ਚ ਦਰਜ ਹੋਏ ਕੇਸਾਂ ਬਾਰੇ ਵੀ ਵੇਰਵੇ ਮੰਗੇ ਸਨ।

Advertisement
Advertisement
Show comments