ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚੋਣ ਕਮਿਸ਼ਨ ਵੱਲੋਂ ਪੱਛਮੀ ਬੰਗਾਲ ’ਚ ਨਿਯੁਕਤੀਆਂ

ਭਾਰਤੀ ਚੋਣ ਕਮਿਸ਼ਨ (ਈ ਸੀ ਆਈ) ਨੇ ਅਰੁਣ ਪ੍ਰਸਾਦ ਨੂੰ ਪੱਛਮੀ ਬੰਗਾਲ ਦਾ ਨਵਾਂ ਵਧੀਕ ਮੁੱਖ ਚੋਣ ਅਧਿਕਾਰੀ (ਏ ਸੀ ਈ ਓ) ਅਤੇ ਹਰੀਸ਼ੰਕਰ ਪਾਨੀਕਰ ਨੂੰ ਪੱਛਮੀ ਬੰਗਾਲ ਦਾ ਸੰਯੁਕਤ ਮੁੱਖ ਚੋਣ ਅਧਿਕਾਰੀ (ਜੇ ਸੀ ਈ ਓ) ਨਿਯੁਕਤ ਕੀਤਾ ਹੈ।...
Advertisement

ਭਾਰਤੀ ਚੋਣ ਕਮਿਸ਼ਨ (ਈ ਸੀ ਆਈ) ਨੇ ਅਰੁਣ ਪ੍ਰਸਾਦ ਨੂੰ ਪੱਛਮੀ ਬੰਗਾਲ ਦਾ ਨਵਾਂ ਵਧੀਕ ਮੁੱਖ ਚੋਣ ਅਧਿਕਾਰੀ (ਏ ਸੀ ਈ ਓ) ਅਤੇ ਹਰੀਸ਼ੰਕਰ ਪਾਨੀਕਰ ਨੂੰ ਪੱਛਮੀ ਬੰਗਾਲ ਦਾ ਸੰਯੁਕਤ ਮੁੱਖ ਚੋਣ ਅਧਿਕਾਰੀ (ਜੇ ਸੀ ਈ ਓ) ਨਿਯੁਕਤ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਇਹ ਨਿਯੁਕਤੀਆਂ ਅਕਤੂਬਰ ਵਿੱਚ ਪੱਛਮੀ ਬੰਗਾਲ ਵਿੱਚ ਚੋਣ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸ ਆਈ ਆਰ) ਤੋਂ ਪਹਿਲਾਂ ਕੀਤੀਆਂ ਗਈਆਂ ਹਨ। ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਸਰਕਾਰ ਤੋਂ ਇਨ੍ਹਾਂ ਦੋਵਾਂ ਅਹੁਦਿਆਂ ਲਈ ਨਾਵਾਂ ਦਾ ਪੈਨਲ ਮੰਗਿਆ ਸੀ। ਅਰੁਣ ਪ੍ਰਸਾਦ ਪੱਛਮੀ ਬੰਗਾਲ ਕੇਡਰ ਦੇ 2011 ਬੈਚ ਦੇ ਆਈ ਏ ਐਸ ਅਧਿਕਾਰੀ ਹਨ, ਜਦੋਂ ਕਿ ਪਾਨੀਕਰ 2013 ਬੈਚ ਦੇ ਹਨ। -ਪੀਟੀਆਈ

Advertisement
Advertisement
Show comments