ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਜ਼ੁਰਗ ਦੀ ਦੇਖਭਾਲ ਕਰਨ ਵਾਲੀ ਨੇ ਛੇ ਕਰੋੜ ਦੀ ਜਾਇਦਾਦ ਹੜੱਪੀ

ਮੁੰਬਈ: ਮੁੰਬਈ ਪੁਲੀਸ ਨੇ 82 ਸਾਲਾ ਸੇਵਾਮੁਕਤ ਆਈਆਈਟੀ ਪ੍ਰੋਫੈਸਰ ਦੀਆਂ ਸਾਰੀਆਂ ਜਾਇਦਾਦਾਂ ਆਪਣੇ ਨਾਮ ਕਰਵਾ ਕੇ ਉਸ ਨੂੰ ਬਿਰਧ ਆਸ਼ਰਮ ਭੇਜਣ ਦੇ ਦੋਸ਼ ਹੇਠ ਔਰਤ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰੋਫੈਸਰ ਦੀ ਦੇਖਭਾਲ ਕਰਨ...
Advertisement

ਮੁੰਬਈ: ਮੁੰਬਈ ਪੁਲੀਸ ਨੇ 82 ਸਾਲਾ ਸੇਵਾਮੁਕਤ ਆਈਆਈਟੀ ਪ੍ਰੋਫੈਸਰ ਦੀਆਂ ਸਾਰੀਆਂ ਜਾਇਦਾਦਾਂ ਆਪਣੇ ਨਾਮ ਕਰਵਾ ਕੇ ਉਸ ਨੂੰ ਬਿਰਧ ਆਸ਼ਰਮ ਭੇਜਣ ਦੇ ਦੋਸ਼ ਹੇਠ ਔਰਤ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰੋਫੈਸਰ ਦੀ ਦੇਖਭਾਲ ਕਰਨ ਦੇ ਬਹਾਨੇ ਔਰਤ ਨੇ ਉਸ ਦੀ ਪੂਰੀ ਜਾਇਦਾਦ ਆਪਣੇ ਨਾਮ ਕਰ ਲਈ, ਜਿਸ ਵਿੱਚ ਤਿੰਨ ਫਲੈਟ ਵੀ ਸ਼ਾਮਲ ਹਨ। ਇਨ੍ਹਾਂ ਫਲੈਟਾਂ ਅਤੇ ਹੋਰ ਜਾਇਦਾਦਾਂ ਦੀ ਕੁੱਲ ਕੀਮਤ 6 ਕਰੋੜ ਰੁਪਏ ਹੈ। ਪੋਵਈ ਥਾਣੇ ਦੇ ਅਧਿਕਾਰੀ ਨੇ ਕਿਹਾ, ‘ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਆਈਆਈਟੀ ਦੇ ਸੇਵਾਮੁਕਤ ਪ੍ਰੋਫੈਸਰ ਦਾ ਪੁੱਤਰ ਪਿਛਲੇ ਮਹੀਨੇ ਆਪਣੇ ਪਿਤਾ ਨੂੰ ਮਿਲਣ ਲਈ ਮੁੰਬਈ ਆਇਆ ਸੀ ਪਰ ਉਸ ਨੇ ਦੇਖਿਆ ਕਿ ਉਸ ਦਾ ਪਿਤਾ ਘਰ ਵਿੱਚ ਹੀ ਨਹੀਂ ਹੈ। ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਪਿਤਾ ਨੂੰ ਫਰਵਰੀ 2025 ਵਿੱਚ ਔਰਤ ਨੇ ਬਿਰਧ ਆਸ਼ਰਮ ’ਚ ਭੇਜ ਦਿੱਤਾ ਹੈ, ਤਾਂ ਉਹ ਉੱਥੇ ਗਿਆ ਤੇ ਉਸ ਨੂੰ ਮਿਲਿਆ। -ਪੀਟੀਆਈ

Advertisement
Advertisement