ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਿੱਖਿਆ ਨੇ ਕੇਰਲਾ ਨੂੰ ਮੋਹਰੀ ਸੂਬਾ ਬਣਾਇਆ: ਮੁਰਮੂ

ਸਿੱਖਿਆ ਨੂੰ ਪ੍ਰਗਤੀ ਦਾ ਰਾਹ ਦੱਸਿਆ; ਸ੍ਰੀ ਨਾਰਾਇਣ ਗੁਰੂ ਦੀ ਯਾਦ ’ਚ ਕਰਵਾੲੇ ਸਮਾਗਮਾਂ ’ਚ ਸ਼ਮੂਲੀਅਤ
ਰਾਸ਼ਟਰਪਤੀ ਦਰੋਪਦੀ ਮੁਰਮੂ ਕੇਰਲਾ ਵਿੱਚ ਸਮਾਗਮ ਦਾ ਉਦਘਾਟਨ ਕਰਦੇ ਹੋਏ। - ਫ਼ੋਟੋ: ਪੀਟੀਆਈ
Advertisement
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਸਾਖਰਤਾ, ਸਿੱਖਿਆ ਤੇ ਗਿਆਨ ਦੀ ਸ਼ਕਤੀ ਕਾਰਨ ਕੇਰਲ ਕਈ ਮਨੁੱਖੀ ਵਿਕਾਸ ਦੇ ਪੈਮਾਨਿਆਂ ਦੇ ਆਧਾਰ ’ਤੇ ਮੋਹਰੀ ਰਾਜਾਂ ’ਚ ਸ਼ਾਮਲ ਹੋਇਆ ਹੈ। ਉਹ ਇੱਥੇ ਸੇਂਟ ਥਾਮਸ ਕਾਲਜ, ਪਾਲ ਦੇ ਕੌਸਤੁਭ ਜੈਅੰਤੀ ਸਮਾਗਮ ਨੂੰ ਸੰਬੋਧਨ ਕਰ ਰਹੇ ਹਨ।

ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਮਹਾਨ ਸੰਤ, ਸਮਾਜ ਸੁਧਾਰਕ ਤੇ ਕਵੀ ਸ੍ਰੀ ਨਾਰਾਇਣ ਗੁਰੂ ਅਨੁਸਾਰ ਸਿੱਖਿਆ ਰਾਹੀਂ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ, ‘‘ਜਿੱਥੇ ਸਿੱਖਿਆ ਦੀ ਘਾਟ ਹੈ, ਉਹ ਹਨੇਰੇ ਨਾਲ ਭਰਿਆ ਖਿੱਤਾ ਬਣ ਕੇ ਰਹਿ ਜਾਂਦਾ ਹੈ। ਸਿੱਖਿਆ ਦੀ ਰੌਸ਼ਨੀ ਵਿਅਕਤੀਗਤ ਤੇ ਸਮੂਹਿਕ ਪ੍ਰਗਤੀ ਦਾ ਰਾਹ ਦਿਖਾਉਂਦੀ ਹੈ।’’ ਰਾਸ਼ਟਰਪਤੀ ਨੇ ‘ਸਿੱਖਿਆ ਦਾ ਪ੍ਰਕਾਸ਼ ਫੈਲਾਉਣ’ ਲਈ ਕਾਲਜ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਾਬਕਾ ਰਾਸ਼ਟਰਪਤੀ ਕੇ ਆਰ ਨਾਰਾਇਣਨ ਦਾ ਜਨਮ ਕੋਟਿਯਮ ਦੇ ਛੋਟੇ ਜਿਹੇ ਪਿੰਡ ’ਚ ਹੋਇਆ ਸੀ ਅਤੇ ਸਾਧਾਰਨ ਪਿਛੋਕੜ ਤੋਂ ਦੇਸ਼ ਦੇ ਸਭ ਤੋਂ ਉੱਚੇ ਅਹੁਦੇ ਤੱਕ ਉਨ੍ਹਾਂ ਦੀ ਯਾਤਰਾ ‘ਵਿਲੱਖਣ ਸਮਰੱਥਾ ਤੇ ਭਾਰਤ ਦੀ ਜਮਹੂਰੀ ਭਾਵਨਾ’ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ, ‘‘21ਵੀਂ ਸਦੀ ‘ਗਿਆਨ ਦੀ ਸਦੀ’ ਕਹੀ ਜਾਂਦੀ ਹੈ। ਨਵੀਆਂ ਖੋਜਾਂ ਨੂੰ ਉਤਸ਼ਾਹਿਤ ਕਰਨ ਵਾਲਾ ਗਿਆਨ ਸਮਾਜ ਨੂੰ ਅੱਗੇ ਵਧਾਉਂਦਾ ਹੈ ਅਤੇ ਉਸ ਨੂੰ ਆਤਮ ਨਿਰਭਰ ਬਣਾਉਂਦਾ ਹੈ। ਸਾਖਰਤਾ, ਸਿੱਖਿਆ ਤੇ ਗਿਆਨ ਦੀ ਸ਼ਕਤੀ ਨੇ ਕੇਰਲ ਨੂੰ ਮਨੁੱਖੀ ਵਿਕਾਸ ਦੇ ਕਈ ਪੈਮਾਨਿਆਂ ’ਤੇ ਮੋਹਰੀ ਸੂਬਿਆਂ ’ਚ ਸ਼ਾਮਲ ਕੀਤਾ ਹੈ।’’ ਇਸ ਮਗਰੋਂ ਰਾਸ਼ਟਰਪਤੀ ਨੇ ਕੇਰਲ ਦੇ ਵਰਕਲਾ ਸਥਿਤ ਸ਼ਿਵਗਿਰੀ ਮੱਠ ’ਚ ਸ੍ਰੀ ਨਾਰਾਇਣ ਗੁਰੂ ਦੇ ਮਹਾ ਸਮਾਧੀ ਸ਼ਤਾਬਦੀ ਸਮਾਗਮ ਨੂੰ ਵੀ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਰਾਸ਼ਟਰਪਤੀ ਮੁਰਮੂ ਦਾ ਕਾਫਲਾ ਸ਼ਿਵਗਿਰੀ ਮੱਠ ਜਾਂਦੇ ਸਮੇਂ ਅਚਾਨਕ ਰੁਕਿਆ ਤੇ ਉਹ ਵਰਕਲਾ ਮਾਡਲ ਹਾਇਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਮਿਲਣ ਲਈ ਉਤਰ ਗਏ। ਰਾਸ਼ਟਰਪਤੀ ਨੂੰ ਅਚਾਨਕ ਆਪਣੇ ਕੋਲ ਦੇਖ ਕੇ ਵਿਦਿਆਰਥੀਆਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ।

Advertisement

 

ਕੇ ਆਰ ਨਾਰਾਇਣਨ ਦੇ ਬੁੱਤ ਦਾ ਉਦਘਾਟਨ

ਤਿਰੂਵਨੰਤਪੁਰਮ: ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕੇਰਲ ਦੇ ਰਾਜ ਭਵਨ ਕੰਪਲੈਕਸ ’ਚ ਸਾਬਕਾ ਰਾਸ਼ਟਰਪਤੀ ਕੇ ਆਰ ਨਾਰਾਇਣਨ ਦੇ ਬੁੱਤ ਦਾ ਉਦਘਾਟਨ ਕੀਤਾ। ਸਰਕਾਰ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਦਲਿਤ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਪਹਿਲੇ ਰਾਸ਼ਟਰਪਤੀ ਦੇ ਸਨਮਾਨ ’ਚ ਸਥਾਪਤ ਕੀਤੇ ਗਏ ਇਸ ਬੁੱਤ ਦੇ ਉਦਘਾਟਨ ਮੌਕੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ, ਬਿਹਾਰ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਅਤੇ ਕੇਰਲ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਆਰਲੇਕਰ ਹਾਜ਼ਰ ਸਨ।

 

 

Advertisement
Show comments