ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਈਡੀ ਵੱਲੋਂ ਮਨੀ ਲਾਂਡਰਿੰਗ ਮਾਮਲੇ ਵਿਚ ਯੂਟਿਊਬਰ ਐਲਵਿਸ਼ ਯਾਦਵ ਨੂੰ ਸਮਨ

ਲਖਨਊ, 10 ਜੁਲਾਈ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਯੂਟਿਊਬਰ ਸਿਦਾਰਥ ਯਾਦਵ ਉਰਫ਼ ਐਲਵਿਸ਼ ਯਾਦਵ ਨੂੰ ਉਸ ਵੱਲੋਂ ਆਯੋਜਿਤ ਪਾਰਟੀਆਂ ਵਿਚ ਨਸ਼ੇ ਲਈ ਸੱਪਾਂ ਦੇ ਜ਼ਹਿਰ ਦੀ ਵਰਤੋਂ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਪੁੱਛਗਿੱਛ ਲਈ 23 ਜੁਲਾਈ ਨੂੰ ਤਲਬ ਕੀਤਾ ਹੈ। ਅਧਿਕਾਰਤ...
Advertisement

ਲਖਨਊ, 10 ਜੁਲਾਈ

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਯੂਟਿਊਬਰ ਸਿਦਾਰਥ ਯਾਦਵ ਉਰਫ਼ ਐਲਵਿਸ਼ ਯਾਦਵ ਨੂੰ ਉਸ ਵੱਲੋਂ ਆਯੋਜਿਤ ਪਾਰਟੀਆਂ ਵਿਚ ਨਸ਼ੇ ਲਈ ਸੱਪਾਂ ਦੇ ਜ਼ਹਿਰ ਦੀ ਵਰਤੋਂ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਪੁੱਛਗਿੱਛ ਲਈ 23 ਜੁਲਾਈ ਨੂੰ ਤਲਬ ਕੀਤਾ ਹੈ। ਅਧਿਕਾਰਤ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਪ੍ਰਾਪਤ ਹੋਈ ਹੈ। ਕੇਂਦਰੀ ਏਜੰਸੀ ਨੇ ਇਸ ਮਾਮਲੇ ਨੂੰ ਲੈ ਕੇ 23 ਜੁਲਾਈ ਨੂੰ ਕੇਸ ਦਰਜ ਕੀਤਾ ਗਿਆ ਸੀ ਅਤੇ ਗੋਤਮ ਬੁੱਧ ਨਗਰ ਜ਼ਿਲ੍ਹੇ ਵਿਚ ਪੁਲੀਸ ਵੱਲੋਂ ਮੁਢਲੀ ਜਾਂਚ ਦੌਰਾਨ ਐਲਵਿਸ਼ ਯਾਦਵ ਸਮੇਤ ਹੋਰਾਂ ‘ਤੇ ਮਨੀ ਲਾਂਡਰਿੰਗ ਦੇ ਤਹਿਤ ਦੋਸ਼ ਲਾਏ ਗਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਐਲਵਿਸ਼ ਯਾਦਵ ਨੂੰ ਈਡੀ ਦੇ ਲਖਨਉ ਸਥਿਤ ਦਫ਼ਤਰ ਵਿਖੇ ਇਸ ਹਫ਼ਤੇ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਵਿਦੇਸ਼ ਯਾਤਰਾ ਅਤੇ ਹੋਰ ਕਾਰਨਾਂ ਕਾਰਨ ਉਸ ਵੱਲੋਂ ਸਮਾਂ ਮੰਗਿਆ ਗਿਆ ਸੀ। -ਪੀਟੀਆਈ

Advertisement

Advertisement
Tags :
EDElvish yadavEnforcement DirectorateLakhnowMoney Laundering CaseUPUttar Pradesh
Show comments