ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ED ਨੇ ਕਰਨਾਟਕ ਦੇ ਕਾਂਗਰਸੀ ਵਿਧਾਇਕ ਦੇ ਘਰੋਂ 1.41 ਕਰੋੜ ਰੁਪਏ ਤੇ 6.7 ਕਿਲੋ ਸੋਨਾ ਜ਼ਬਤ

ਮਨੀ ਲਾਂਡਰਿੰਗ ਮਾਮਲੇ ਤਹਿਤ ਕਾਰਵਾੲੀ
Advertisement
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਇੱਥੇ ਦੱਸਿਆ ਕਿ ਜਾਂਚ ਏਜੰਸੀ ਨੇ ਮਨੀ ਲਾਂਡਰਿੰਗ ਮਾਮਲੇ ਤਹਿਤ ਕਰਨਾਟਕ ਦੇ ਕਾਂਗਰਸੀ ਵਿਧਾਇਕ ਸਤੀਸ਼ ਕ੍ਰਿਸ਼ਨ ਸੇਲ ਦੇ ਘਰੋਂ 1.41 ਕਰੋੜ ਰੁਪਏ ਨਕਦ ਅਤੇ ਉਨ੍ਹਾਂ ਦੇ ਪਰਿਵਾਰ ਦੇ ਬੈਂਕ ਲਾਕਰਾਂ ਤੋਂ 6.75 ਕਿਲੋ ਸੋਨੇ ਦੇ ਗਹਿਣੇ ਅਤੇ ਸੋਨਾ ਜ਼ਬਤ ਕੀਤਾ ਹੈ।

ਇਹ ਮਾਮਲਾ 59 ਸਾਲਾ ਵਿਧਾਇਕ ਨਾਲ ਕਥਿਤ ਤੌਰ ’ਤੇ ਜੁੜੀ ਇੱਕ ਕੰਪਨੀ ਦੁਆਰਾ ਲੋਹੇ ਦੇ ਕਥਿਤ ਗੈਰ-ਕਾਨੂੰਨੀ ਨਿਰਯਾਤ ਨਾਲ ਸਬੰਧਤ ਹੈ।

Advertisement

ਸਤੀਸ਼ ਕ੍ਰਿਸ਼ਨ ਉੱਤਰ ਕੰਨੜ ਜ਼ਿਲ੍ਹੇ ਦੇ ਕਾਰਵਾਰ ਤੋਂ ਵਿਧਾਇਕ ਹਨ। ਜਾਂਚ ਏਜੰਸੀ ਨੇ ਇਸ ਮਾਮਲੇ ਵਿੱਚ 13-14 ਅਗਸਤ ਨੂੰ ਕਾਰਵਾਰ, ਗੋਆ, ਮੁੰਬਈ ਅਤੇ ਦਿੱਲੀ ਵਿੱਚ ਤਲਾਸ਼ੀ ਲਈ ਸੀ।

ਈਡੀ ਅਨੁਸਾਰ ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਉਪਬੰਧਾਂ ਤਹਿਤ ਜਿਨ੍ਹਾਂ ਹੋਰ ਸੰਸਥਾਵਾਂ ਦੀ ਤਲਾਸ਼ੀ ਲਈ ਗਈ, ਉਨ੍ਹਾਂ ਵਿੱਚ ਆਸ਼ਾਪੁਰਾ ਮਾਈਨਕੇਮ, ਸ੍ਰੀ ਲਾਲ ਮਹਿਲ, ਸਵਾਸਤਿਕ ਸਟੀਲਜ਼ (ਹੋਸਪੇਟ), ਆਈਐੱਲਸੀ ਇੰਡਸਟਰੀਜ਼ ਅਤੇ ਸ੍ਰੀ ਲਕਸ਼ਮੀ ਵੈਂਕਟੇਸ਼ਵਰ ਮਿਨਰਲਜ਼ ਵਰਗੀਆਂ ਕੰਪਨੀਆਂ ਸ਼ਾਮਲ ਹਨ।

ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਤੀਸ਼ ਕ੍ਰਿਸ਼ਨ ਸਣੇ ਇਨ੍ਹਾਂ ਸਾਰੀਆਂ ਸੰਸਥਾਵਾਂ ਨੂੰ ਬੰਗਲੁਰੂ ਵਿੱਚ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਲਈ ਵਿਸ਼ੇਸ਼ ਅਦਾਲਤ ਨੇ ਮਲਿਕਾਰਜੁਨ ਸ਼ਿਪਿੰਗ ਪ੍ਰਾਈਵੇਟ ਲਿਮਟਿਡ ਵੱਲੋਂ ਦੂਜਿਆਂ ਨਾਲ ਮਿਲੀਭੁਗਤ ਨਾਲ ਕੀਤੇ ਗਏ ਲੋਹੇ ਦੇ ‘ਗੈਰ-ਕਾਨੂੰਨੀ’ ਨਿਰਯਾਤ ਲਈ ਦੋਸ਼ੀ ਠਹਿਰਾਇਆ ਸੀ।

ਮਲਿਕਾਰਜੁਨ ਸ਼ਿਪਿੰਗ ਸਤੀਸ਼ ਕ੍ਰਿਸ਼ਨ ਦੀ ਇੱਕ ਕੰਪਨੀ ਦੱਸੀ ਜਾਂਦੀ ਹੈ।

ਈਡੀ ਨੇ ਕਿਹਾ ਕਿ ਵਿਧਾਇਕ ਅਤੇ ਹੋਰਾਂ ਖ਼ਿਲਾਫ਼ ਜਾਂਚ ਵਿਸ਼ੇਸ਼ ਅਦਾਲਤ ਦੁਆਰਾ ਜਾਰੀ ਕੀਤੇ ਗਏ ਇਸ ਦੋਸ਼ੀ ਠਹਿਰਾਉਣ ਦੇ ਹੁਕਮ ’ਤੇ ਆਧਾਰਤ ਹੈ।

 

 

Advertisement