ਈਡੀ ਵੱਲੋਂ ਕਾਂਗਰਸ ਵਿਧਾਇਕ ਤੇ ਹੋਰਾਂ ਦੇ ਟਿਕਾਣਿਆਂ ’ਤੇ ਛਾਪੇ
ਨਵੀਂ ਦਿੱਲੀ: ਈਡੀ ਨੇ 1392 ਕਰੋੜ ਰੁਪਏ ਦੇ ਕਥਿਤ ਕਰਜ਼ਾ ਘੁਟਾਲੇ ਨਾਲ ਸਬੰਧਤ ਕੇਸ ’ਚ ਅੱਜ ਹਰਿਆਣਾ ਕਾਂਗਰਸ ਦੇ ਵਿਧਾਇਕ ਰਾਓ ਦਾਨ ਸਿੰਘ, ਇੱਕ ਮੈਟਲ ਫੈਬਰੀਕੇਟਿੰਗ ਕੰਪਨੀ ਤੇ ਇਸ ਦੇ ਪ੍ਰੋਮੋਟਰਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਹਨ। ਜਾਂਚ ਏਜੰਸੀ ਵੱਲੋਂ...
Advertisement
ਨਵੀਂ ਦਿੱਲੀ:
ਈਡੀ ਨੇ 1392 ਕਰੋੜ ਰੁਪਏ ਦੇ ਕਥਿਤ ਕਰਜ਼ਾ ਘੁਟਾਲੇ ਨਾਲ ਸਬੰਧਤ ਕੇਸ ’ਚ ਅੱਜ ਹਰਿਆਣਾ ਕਾਂਗਰਸ ਦੇ ਵਿਧਾਇਕ ਰਾਓ ਦਾਨ ਸਿੰਘ, ਇੱਕ ਮੈਟਲ ਫੈਬਰੀਕੇਟਿੰਗ ਕੰਪਨੀ ਤੇ ਇਸ ਦੇ ਪ੍ਰੋਮੋਟਰਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਹਨ। ਜਾਂਚ ਏਜੰਸੀ ਵੱਲੋਂ ਦਿੱਲੀ, ਹਰਿਆਣਾ ’ਚ ਮਹਿੰਦਰਗੜ੍ਹ, ਬਹਾਦੁਰਗੜ੍ਹ ਤੇ ਗੁਰੂਗ੍ਰਾਮ ਅਤੇ ਝਾਰਖੰਡ ਦੇ ਜਮਸ਼ੇਦਪੁਰ ਸਮੇਤ 15 ਥਾਵਾਂ ’ਤੇ ਛਾਪੇ ਮਾਰੇ ਗਏ ਹਨ। ਸੂਤਰਾਂ ਮੁਤਾਬਕ ਏਜੰਸੀ ਨੇ ਵਿਧਾਇਕ ਦੀ ਰਿਹਾਇਸ਼, ਰੇਵਾੜੀ ਸਥਿਤ ਫਾਰਮ ਹਾਊਸ, ਪੁੱਤਰ ਅਕਸ਼ਤ ਸਿੰਘ ਦੇ ਟਿਕਾਣਿਆਂ, ਕੰਪਨੀ ਅਲਾਇਡ ਸਟ੍ਰਿਪਜ਼ ਲਿਮਿਟਡ ਤੇ ਇਸ ਦੇ ਪ੍ਰੋਮੋਟਰਾਂ ਮੋਹਿੰਦਰ ਅਗਰਵਾਲ, ਗੌਰਵ ਅਗਰਵਾਲ ਤੇ ਹੋਰਾਂ ਦੇ ਟਿਕਾਣਿਆਂ ’ਤੇ ਕਾਰਵਾਈ ਕੀਤੀ ਹੈ। -ਪੀਟੀਆਈ
Advertisement
Advertisement