ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਈ ਡੀ ਵੱਲੋਂ ਫਰਜ਼ੀ ਸੰਮਨ ਘੁਟਾਲੇ ਬਾਰੇ ਚੇਤਾਵਨੀ ਜਾਰੀ; ਤਸਦੀਕ ਪ੍ਰਣਾਲੀ ਲਾਗੂ ਕੀਤੀ

ਡਿਜੀਟਲ ਅਰੈਸਟ ਅਤੇ ਦੇਸ਼ ਦੀਆਂ ਪ੍ਰਮੁੱਖ ਏਜੰਸੀਆਂ ਨਾਲ ਸਬੰਧਤ ਹੋਣ ਦਾ ਦਾਅਵਾ ਕਰਦਿਆਂ ਧੋਖੇਬਾਜ਼ਾਂ ਵੱਲੋਂ ਆਮ ਲੋਕਾਂ ਨੂੰ ਵੱਡੇ ਪੱਧਰ ’ਤੇ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਸ ਸਬੰਧੀ ਧੋਖੇਬਾਜ਼ਾਂ ਵੱਲੋਂ ਫਰਜ਼ੀ ਸੰਮਨ ਜਾਰੀ ਕਰਨ ਦੇ ਵਧਦੇ ਮਾਮਲਿਆਂ ਦੇ ਵਿਚਕਾਰ...
Advertisement
ਡਿਜੀਟਲ ਅਰੈਸਟ ਅਤੇ ਦੇਸ਼ ਦੀਆਂ ਪ੍ਰਮੁੱਖ ਏਜੰਸੀਆਂ ਨਾਲ ਸਬੰਧਤ ਹੋਣ ਦਾ ਦਾਅਵਾ ਕਰਦਿਆਂ ਧੋਖੇਬਾਜ਼ਾਂ ਵੱਲੋਂ ਆਮ ਲੋਕਾਂ ਨੂੰ ਵੱਡੇ ਪੱਧਰ ’ਤੇ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਸ ਸਬੰਧੀ ਧੋਖੇਬਾਜ਼ਾਂ ਵੱਲੋਂ ਫਰਜ਼ੀ ਸੰਮਨ ਜਾਰੀ ਕਰਨ ਦੇ ਵਧਦੇ ਮਾਮਲਿਆਂ ਦੇ ਵਿਚਕਾਰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਬੁੱਧਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਅਜਿਹੀਆਂ ਘਟਨਾਵਾਂ ਤੋਂ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਹੈ।

ਅਕਸਰ ਨੌਸਰਬਾਜ਼ ਈ.ਡੀ. ਸਮੇਤ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਕਥਿਤ ਤੌਰ ’ਤੇ ਜਾਰੀ ਕੀਤੇ ਗਏ ਫਰਜ਼ੀ ਗ੍ਰਿਫ਼ਤਾਰੀ ਹੁਕਮਾਂ ਨੂੰ ਦਿਖਾਉਂਦੇ ਹਨ। ਈ.ਡੀ. ਅਧਿਕਾਰੀਆਂ ਦਾ ਰੂਪ ਧਾਰ ਕੇ ਡਿਜੀਟਲ ਗ੍ਰਿਫ਼ਤਾਰੀ ਦੇ ਨਾਮ ’ਤੇ ਆਮ ਜਨਤਾ ਨੂੰ ਧੋਖਾ ਦੇ ਰਹੇ ਹਨ।

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਈ.ਡੀ. ਵੱਲੋਂ ਕੀਤੀਆਂ ਗਈਆਂ ਗ੍ਰਿਫ਼ਤਾਰੀਆਂ ਸਹੀ ਪ੍ਰਕਿਰਿਆ ਦੀ ਪਾਲਣਾ ਕਰਨ ਤੋਂ ਬਾਅਦ ਕੀਤੀਆਂ ਜਾਂਦੀਆਂ ਹਨ ਅਤੇ ਵਿਅਕਤੀਗਤ ਤੌਰ 'ਤੇ ਸਰੀਰਕ ਤੌਰ 'ਤੇ ਕੀਤੀਆਂ ਜਾਂਦੀਆਂ ਹਨ। ਈ.ਡੀ. ਨੇ ਸਪੱਸ਼ਟ ਕੀਤਾ ਕਿ ਮਨੀ ਲਾਂਡਰਿੰਗ ਰੋਕੂ ਐਕਟ, 2002 ਦੇ ਤਹਿਤ ਡਿਜੀਟਲ ਗ੍ਰਿਫ਼ਤਾਰੀ ਜਾਂ ਆਨਲਾਈਨ ਗ੍ਰਿਫ਼ਤਾਰੀ ਦੀ ਕੋਈ ਧਾਰਨਾ ਨਹੀਂ ਹੈ।

Advertisement

ਕੀ ਹੈ ਅਸਲੀਅਤ ਦੀ ਪੁਸ਼ਟੀ ਕਰਨ ਦਾ ਤਰੀਕਾ ?

ਇੱਕ ਜਾਂਚ ਦੇ ਦੌਰਾਨ ਈ.ਡੀ. ਮਨੀ ਲਾਂਡਰਿੰਗ ਰੋਕੂ ਐਕਟ, 2002 (PMLA) ਦੀ ਧਾਰਾ 50(2) ਅਤੇ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ, 1999 (FEMA) ਦੀ ਧਾਰਾ 37 ਦੇ ਪ੍ਰਬੰਧਾਂ ਦੇ ਤਹਿਤ ਸੰਮਨ ਜਾਰੀ ਕਰਦਾ ਹੈ।

ਮਨੀ ਲਾਂਡਰਿੰਗ ਵਿਰੋਧੀ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ, "ਈ.ਡੀ. ਦੇ ਧਿਆਨ ਵਿੱਚ ਕਈ ਅਜਿਹੇ ਮਾਮਲੇ ਆਏ ਹਨ ਜਿੱਥੇ ਕੁਝ 'ਬੇਈਮਾਨ' ਵਿਅਕਤੀਆਂ (ਠੱਗਾਂ) ਨੇ ਧੋਖਾਧੜੀ ਜਾਂ ਜਬਰੀ ਵਸੂਲੀ ਦੇ ਇਰਾਦੇ ਨਾਲ ਲੋਕਾਂ ਨੂੰ ਸੰਮਨ ਭੇਜੇ ਹਨ। ਇਹ ਫਰਜ਼ੀ ਸੰਮਨ ਅਕਸਰ ਈ.ਡੀ. ਦੁਆਰਾ ਜਾਰੀ ਕੀਤੇ ਗਏ ਅਸਲੀ ਸੰਮਨਾਂ ਦੇ ਸਮਾਨ ਹੁੰਦੇ ਹਨ।"

ਵਿਅਕਤੀਆਂ ਨੂੰ ਉਨ੍ਹਾਂ ਨੂੰ ਮਿਲੇ ਸੰਮਨ ਦੀ ਅਸਲੀਅਤ ਦੀ ਤਸਦੀਕ ਕਰਨ ਦੀ ਇਜਾਜ਼ਤ ਦੇਣ ਲਈ ਈ.ਡੀ. ਨੇ ਇੱਕ ਪ੍ਰਣਾਲੀ ਲਾਗੂ ਕੀਤੀ ਹੈ ਜਿਸ ਵਿੱਚ ਸੰਮਨ ਦੇ ਹੇਠਾਂ QR ਕੋਡ ਅਤੇ ਇੱਕ ਵਿਲੱਖਣ ਪਾਸਕੋਡ ਸ਼ਾਮਲ ਹੁੰਦਾ ਹੈ। ਏਜੰਸੀ ਨੇ ਦੱਸਿਆ ਕਿ ਈ.ਡੀ. ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਖਾਸ ਵਿਸ਼ੇਸ਼ ਹਾਲਾਤਾਂ ਨੂੰ ਛੱਡ ਕੇ, ਸਿਰਫ਼ ਇਸ ਪ੍ਰਣਾਲੀ ਰਾਹੀਂ ਹੀ ਸੰਮਨ ਜਾਰੀ ਕਰਨ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਵੀ ਨੋਟ ਕੀਤਾ ਜਾਵੇ ਕਿ ਪ੍ਰਣਾਲੀ ਤੋਂ ਤਿਆਰ ਕੀਤੇ ਗਏ ਸੰਮਨ ’ਤੇ ਸੰਮਨ ਜਾਰੀ ਕਰਨ ਵਾਲੇ ਅਧਿਕਾਰੀ ਦੇ ਬਕਾਇਦਾ ਦਸਤਖਤ ਅਤੇ ਮੋਹਰ ਲੱਗੀ ਹੋਵੇਗੀ ਅਤੇ ਇਸ ਵਿੱਚ ਪੱਤਰ-ਵਿਹਾਰ ਦੇ ਉਦੇਸ਼ਾਂ ਲਈ ਉਨ੍ਹਾਂ ਦੀ ਅਧਿਕਾਰਤ ਈਮੇਲ ਆਈ.ਡੀ. ਅਤੇ ਫ਼ੋਨ ਨੰਬਰ ਵੀ ਸ਼ਾਮਲ ਹੋਵੇਗਾ।

QR ਕੋਡ ਨੂੰ ਸਕੈਨ ਕਰਕੇ ਕੀਤੀ ਜਾ ਸਕਦੀ ਹੈ ਤਸਦੀਕ

ਸੰਮਨ ਪ੍ਰਾਪਤ ਕਰਨ ਵਾਲਾ ਇਸ ਦੀ ਪ੍ਰਮਾਣਿਕਤਾ ਦੀ ਤਸਦੀਕ QR ਕੋਡ ਨੂੰ ਸਕੈਨ ਕਰਕੇ ਕਰ ਸਕਦਾ ਹੈ। ਪ੍ਰਣਾਲੀ-ਤਿਆਰ ਸੰਮਨ ਦੀ ਤਸਦੀਕ ਈ.ਡੀ. ਦੀ ਅਧਿਕਾਰਤ ਵੈੱਬਸਾਈਟ 'ਤੇ ਸੰਮਨ ਦੇ ਵੇਰਵੇ ਦਰਜ ਕਰਕੇ ਵੀ ਕੀਤੀ ਜਾ ਸਕਦੀ ਹੈ।

ਪ੍ਰਣਾਲੀ-ਤਿਆਰ ਸੰਮਨ ਦੀ ਅਸਲੀਅਤ ਦੀ ਤਸਦੀਕ ਸੰਮਨ ਜਾਰੀ ਹੋਣ ਦੀ ਮਿਤੀ ਤੋਂ 24 ਘੰਟੇ ਬਾਅਦ (ਜਨਤਕ ਛੁੱਟੀਆਂ, ਸ਼ਨੀਵਾਰ ਅਤੇ ਐਤਵਾਰ ਨੂੰ ਛੱਡ ਕੇ) ਕੀਤੀ ਜਾ ਸਕਦੀ ਹੈ। ਜੋ ਸੰਮਨ ਪ੍ਰਣਾਲੀ ਰਾਹੀਂ ਤਿਆਰ ਨਹੀਂ ਕੀਤੇ ਜਾ ਸਕੇ, ਉਨ੍ਹਾਂ ਦੀ ਤਸਦੀਕ ਨਿਰਧਾਰਤ ਸੰਪਰਕ ਅਧਿਕਾਰੀ ਨਾਲ ਟੈਲੀਫੋਨ ਜਾਂ ਈਮੇਲ ਰਾਹੀਂ ਸੰਪਰਕ ਕਰਕੇ ਕੀਤੀ ਜਾ ਸਕਦੀ ਹੈ।

Advertisement
Show comments