ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ED: ਮਨੁੱਖੀ ਤਸਕਰੀ: ਕੈਨੇਡੀਅਨ ਕਾਲਜਾਂ ਅਤੇ ਭਾਰਤੀ ਸੰਸਥਾਵਾਂ ਦੀ ਭੂਮਿਕਾ ਦੀ ਜਾਂਚ ਕਰਨ ਲੱਗੀ ਈਡੀ

ਜਾਂਚ ਏਜੰਸੀ ਨੇ ਮੁੱਖ ਮੁਲਜ਼ਮ ਖ਼ਿਲਾਫ਼ ਅਹਿਮਦਾਬਾਦ ਵਿੱਚ ਦਰਜ ਐੱਫਆਈਆਰ ਦਾ ਨੋਟਿਸ ਲਿਆ
Advertisement

ਨਵੀਂ ਦਿੱਲੀ, 25 ਦਸੰਬਰ

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਕੈਨੇਡਾ ਦੀ ਸਰਹੱਦ ਤੋਂ ਅਮਰੀਕਾ ਵਿਚ ਭਾਰਤੀਆਂ ਦੀ ਤਸਕਰੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਕੁਝ ਕੈਨੇਡੀਅਨ ਕਾਲਜਾਂ ਅਤੇ ਭਾਰਤੀ ਸੰਸਥਾਵਾਂ ਦੀ ਕਥਿਤ ਸ਼ਮੂਲੀਅਤ ਦੀ ਜਾਂਚ ਕਰ ਰਿਹਾ ਹੈ। ਇਹ ਜਾਂਚ ਗੁਜਰਾਤ ਦੇ ਡਿੰਗੁਚਾ ਪਿੰਡ ਦੇ ਰਹਿਣ ਵਾਲੇ ਚਾਰ ਮੈਂਬਰੀ ਭਾਰਤੀ ਪਰਿਵਾਰ ਦੀ ਮੌਤ ਨਾਲ ਜੁੜੀ ਹੈ। 19 ਜਨਵਰੀ 2022 ਨੂੰ ਕੈਨੇਡਾ-ਅਮਰੀਕਾ ਸਰਹੱਦ ਨੂੰ ਗੈਰਕਾਨੂੰਨੀ ਢੰਗ ਨਾਲ ਪਾਰ ਕਰਨ ਦੀ ਕੋਸ਼ਿਸ਼ ਕਰਦਿਆਂ ਜ਼ਿਆਦਾ ਠੰਢ ਕਾਰਨ ਇਕੋ ਪਰਿਵਾਰ ਦੇ ਚਾਰਾਂ ਮੈਂਬਰਾਂ ਦੀ ਮੌਤ ਹੋ ਗਈ ਸੀ। ਈਡੀ ਨੇ ਕਿਹਾ ਕਿ ਉਸ ਨੇ ਇਸ ਮਾਮਲੇ ਦੇ ਮੁੱਖ ਮੁਲਜ਼ਮ ਭਾਵੇਸ਼ ਅਸ਼ੋਕਭਾਈ ਪਟੇਲ ਖ਼ਿਲਾਫ਼ ਅਹਿਮਦਾਬਾਦ ਪੁਲੀਸ ਵੱਲੋਂ ਦਰਜ ਐੱਫਆਈਆਰ ਅਤੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐੱਮਐੱਲਏ) ਦੀਆਂ ਅਪਰਾਧਿਕ ਧਾਰਾਵਾਂ ਤਹਿਤ ਸ਼ਿਕਾਇਤ ਦਰਜ ਕਰਵਾਉਣ ਦਾ ਨੋਟਿਸ ਲਿਆ ਹੈ। ਪਟੇਲ ਅਤੇ ਹੋਰਾਂ’ਤੇ ਦੋਸ਼ ਹੈ ਕਿ ਭਾਰਤੀਆਂ ਨੂੰ ਗੈਰਕਾਨੂੰਨੀ ਢੰਗ ਨਾਲ ਕੈਨੇਡਾ ਰਾਹੀਂ ਅਮਰੀਕਾ ਭੇਜਣ ਦੀ ਸਾਜ਼ਿਸ਼ ਰਚੀ ਗਈ। ਏਜੰਸੀ ਨੇ ਪਹਿਲਾਂ ਜਾਂਚ ਦੌਰਾਨ ਪਾਇਆ ਸੀ ਕਿ ਗਰੋਹ ਦੇ ਹਿੱਸੇ ਵਜੋਂ ਮੁਲਜ਼ਮ ਨੇ ਕੈਨੇਡਾ ਸਥਿਤ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਦੇ ਚਾਹਵਾਨ ਲੋਕਾਂ ਲਈ ਦਾਖਲੇ ਦਾ ਪ੍ਰਬੰਧ ਕੀਤਾ ਸੀ। ਏਜੰਸੀ ਨੇ ਬਿਆਨ ਵਿੱਚ ਕਿਹਾ ਕਿ ਅਜਿਹੇ ਲੋਕਾਂ ਲਈ ਕੈਨੇਡੀਅਨ ਵਿਦਿਆਰਥੀ ਵੀਜ਼ਾ ਅਪਲਾਈ ਕੀਤਾ ਗਿਆ ਸੀ ਅਤੇ ਇੱਕ ਵਾਰ ਜਦੋਂ ਉਹ ਉਸ ਦੇਸ਼ ਵਿੱਚ ਪਹੁੰਚ ਗਏ ਤਾਂ ਕਾਲਜ ਵਿੱਚ ਦਾਖ਼ਲ ਹੋਣ ਦੀ ਬਜਾਏ ਉਨ੍ਹਾਂ ਨੇ “ਗੈਰਕਾਨੂੰਨੀ” ਤੌਰ ’ਤੇ ਅਮਰੀਕਾ-ਕੈਨੇਡਾ ਸਰਹੱਦ ਪਾਰ ਕੀਤੀ। ਈਡੀ ਨੇ ਦੋਸ਼ ਲਾਇਆ ਕਿ “ਇਸ ਦੇ ਮੱਦੇਨਜ਼ਰ, ਕੈਨੇਡਾ ਸਥਿਤ ਕਾਲਜਾਂ ਵੱਲੋਂ ਪ੍ਰਾਪਤ ਕੀਤੀ ਗਈ ਫੀਸ ਵਿਅਕਤੀਆਂ ਦੇ ਖਾਤੇ ਵਿੱਚ ਵਾਪਸ ਭੇਜ ਦਿੱਤੀ ਗਈ ਸੀ। ਇਸ ਗਰੋਹ ਵੱਲੋਂ ਭਾਰਤੀਆਂ ਨੂੰ ਲੁਭਾ ਕੇ ਪ੍ਰਤੀ ਵਿਅਕਤੀ 55-60 ਲੱਖ ਰੁਪਏ ਵਸੂਲੇ ਗਏ।      -ਪੀਟੀਆਈ

Advertisement

ਕਮਿਸ਼ਨ ਦੇ ਅਧਾਰ ਉੱਤੇ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਸਮਝੌਤਾ

ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁੰਬਈ ਅਤੇ ਨਾਗਪੁਰ ਨਾਲ ਸਬੰਧਤ ਦੋ ਇਕਾਈਆਂ ਵਿੱਚ ਕਮਿਸ਼ਨ ਦੇ ਅਧਾਰ ’ਤੇ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਭਾਰਤੀਆਂ ਦੇ ਦਾਖਲੇ ਲਈ ਸਮਝੌਤਾ ਹੋਇਆ ਹੈ। ਸਾਲਾਨਾ ਕਰੀਬ 25,000 ਵਿਦਿਆਰਥੀਆਂ ਨੂੰ ਸੰਸਥਾ ਵੱਲੋਂ ਅਤੇ 10,000 ਤੋਂ ਵੱਧ ਵਿਦਿਆਰਥੀਆਂ ਨੂੰ ਹੋਰਾਂ ਵੱਲੋਂ ਭਾਰਤ ਤੋਂ ਬਾਹਰ ਵੱਖ-ਵੱਖ ਕਾਲਜਾਂ ਵਿੱਚ ਭੇਜਿਆ ਜਾਂਦਾ ਹੈ। ਰਿਪੋਰਟ ਅਨੁਸਾਰ ਗੁਜਰਾਤ ਵਿੱਚ ਕਰੀਬ 1,700 ਏਜੰਟ ਹਨ ਅਤੇ ਪੂਰੇ ਭਾਰਤ ਵਿੱਚ ਕਰੀਬ 3,500 ਏਜੰਟ ਹਨ, ਜਿਨ੍ਹਾਂ ਵਿੱਚੋਂ ਕਰੀਬ 800 ਸਰਗਰਮ ਹਨ। ਕੈਨੇਡਾ ’ਚ ਕਰੀਬ 112 ਕਾਲਜ ਇੱਕ ਇਕਾਈ ਨਾਲ ਤੇ 150 ਤੋਂ ਵੱਧ ਕਿਸੇ ਹੋਰ ਸੰਸਥਾ ਨਾਲ ਸਮਝੌਤਾਬੱਧ ਹਨ। ਹਾਲਾਂਕਿ ਤਤਕਾਲੀ ਮਾਮਲੇ ਵਿਚ ਉਨ੍ਹਾਂ ਦੀ ਸ਼ਮੂਲੀਅਤ ਦੀ ਜਾਂਚ ਕੀਤੀ ਜਾ ਰਹੀ ਹੈ। ਏਜੰਸੀ ਨੂੰ ਸ਼ੱਕ ਹੈ ਕਿ ਕੈਨੇਡਾ ਵਿਚ ਅਜਿਹੇ ਕੁੱਲ 262 ਕਾਲਜਾਂ ਵਿਚੋਂ ਕੁਝ, ਕੈਨੇਡਾ-ਅਮਰੀਕਾ ਸਰਹੱਦ ਨੇੜੇ ਹਨ, ਭਾਰਤੀਆਂ ਦੀ ਤਸਕਰੀ ’ਚ ਸ਼ਾਮਲ ਹਨ।     -ਪੀਟੀਆਈ

Advertisement