ਜਾਅਲੀ ਬੈਂਕ ਗਾਰੰਟੀ ਮਾਮਲੇ ’ਚ ਈ ਡੀ ਵੱਲੋਂ ਨੇ ਰਿਲਾਇੰਸ ਪਾਵਰ ਅਤੇ ਸਹਾਇਕ ਕੰਪਨੀਆਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ
ਪ੍ਰੋਸੀਕਿਊਸ਼ਨ ਸ਼ਿਕਾਇਤ ਵਿੱਚ ਨਾਮਜ਼ਦ ਕੀਤੇ ਗਏ ਹੋਰ ਦੋਸ਼ੀਆਂ ਵਿੱਚ ਰਿਲਾਇੰਸ ਪਾਵਰ ਦੇ ਸਾਬਕਾ ਸੀ.ਐੱਫ.ਓ. ਅਸ਼ੋਕ ਕੁਮਾਰ ਪਾਲ, ਰਿਲਾਇੰਸ ਐਨ.ਯੂ. ਬੀ.ਈ.ਐੱਸ.ਐੱਸ. ਲਿਮਟਿਡ ਅਤੇ ਰੋਜ਼ਾ ਪਾਵਰ ਸਪਲਾਈ ਕੰਪਨੀ ਲਿਮਟਿਡ (ਰਿਲਾਇੰਸ ਪਾਵਰ ਦੀਆਂ ਸਹਾਇਕ ਕੰਪਨੀਆਂ), ਓਡੀਸ਼ਾ-ਅਧਾਰਤ "ਸ਼ੈੱਲ" ਕੰਪਨੀ ਬਿਸਵਾਲ ਟ੍ਰੇਡਲਿੰਕ ਪ੍ਰਾਈਵੇਟ ਲਿਮਟਿਡ, ਇਸਦੇ ਐੱਮ.ਡੀ. ਪਾਥਾ ਸਾਰਥੀ ਬਿਸਵਾਲ, ਬਾਇਓਥੇਨ ਕੈਮੀਕਲਜ਼ ਪ੍ਰਾਈਵੇਟ ਲਿਮਟਿਡ ਅਤੇ ਵਪਾਰ ਵਿੱਤ ਸਲਾਹਕਾਰ ਅਮਰ ਨਾਥ ਦੱਤਾ ਸ਼ਾਮਲ ਹਨ।
ਏਜੰਸੀ ਅਨੁਸਾਰ ਕੁਝ ਹੋਰ ਦੋਸ਼ੀਆਂ ਵਿੱਚ ਰਵਿੰਦਰ ਪਾਲ ਸਿੰਘ ਚੱਢਾ, ਮਨੋਜ ਭਾਈਸਾਹੇਬ ਪੌਂਗਡੇ ਅਤੇ ਪੁਨੀਤ ਨਰਿੰਦਰ ਗਰਗ ਸ਼ਾਮਲ ਹਨ।
ਅਧਿਕਾਰੀਆਂ ਅਨੁਸਾਰ ਸ਼ੁੱਕਰਵਾਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਪ੍ਰੀਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ (ਪੀ.ਐੱਮ.ਐੱਲ.ਏ.) ਦੀਆਂ ਵਿਵਸਥਾਵਾਂ ਤਹਿਤ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ।
ਇਹ ਮਾਮਲਾ ਰਿਲਾਇੰਸ ਪਾਵਰ ਦੀ ਸੂਚੀਬੱਧ ਸਹਾਇਕ ਕੰਪਨੀ ਰਿਲਾਇੰਸ ਐਨ.ਯੂ. ਬੀ.ਈ.ਐੱਸ.ਐੱਸ. ਲਿਮਟਿਡ ਦੀ ਤਰਫੋਂ ਸੋਲਰ ਐਨਰਜੀ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ (ਐੱਸ.ਈ.ਸੀ.ਆਈ.) ਤੋਂ ਟੈਂਡਰ ਸੁਰੱਖਿਅਤ ਕਰਨ ਲਈ ਜਮ੍ਹਾਂ ਕਰਵਾਈ ਗਈ 68.2 ਕਰੋੜ ਰੁਪਏ ਦੀ ਬੈਂਕ ਗਾਰੰਟੀ ਨਾਲ ਸਬੰਧਤ ਹੈ। ਕੰਪਨੀ (ਰਿਲਾਇੰਸ ਐਨ.ਯੂ. ਬੀ.ਈ.ਐੱਸ.ਐੱਸ.) ਨੂੰ ਪਹਿਲਾਂ ਮਹਾਰਾਸ਼ਟਰ ਐਨਰਜੀ ਜਨਰੇਸ਼ਨ ਲਿਮਟਿਡ ਵਜੋਂ ਜਾਣਿਆ ਜਾਂਦਾ ਸੀ।
