ਈਡੀ ਵੱਲੋਂ ਹਵਾਲਾ ਆਪਰੇਟਰਾਂ ਵਿਰੁੱਧ ਦਿੱਲੀ ਅਤੇ ਗੋਆ ਵਿੱਚ ਛਾਪੇ
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਸ਼ੁੱਕਰਵਾਰ ਨੂੰ ਦੁਬਈ ਵਿੱਚ ‘ਅਣਐਲਾਨੀ’ ਜਾਇਦਾਦ ਰੱਖਣ ਵਾਲੇ ਭਾਰਤੀਆਂ ਵਿਰੁੱਧ ਜਾਂਚ ਦੇ ਹਿੱਸੇ ਵਜੋਂ ਦਿੱਲੀ ਅਤੇ ਗੋਆ ਵਿੱਚ ਹਵਾਲਾ ਆਪਰੇਟਰਾਂ ਦੇ ਅਹਾਤਿਆਂ 'ਤੇ ਤਲਾਸ਼ੀ ਲਈ। ਉਨ੍ਹਾਂ ਕਿਹਾ ਕਿ ਇਹ ਜਾਂਚ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (FEMA) ਦੇ...
Advertisement
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਸ਼ੁੱਕਰਵਾਰ ਨੂੰ ਦੁਬਈ ਵਿੱਚ ‘ਅਣਐਲਾਨੀ’ ਜਾਇਦਾਦ ਰੱਖਣ ਵਾਲੇ ਭਾਰਤੀਆਂ ਵਿਰੁੱਧ ਜਾਂਚ ਦੇ ਹਿੱਸੇ ਵਜੋਂ ਦਿੱਲੀ ਅਤੇ ਗੋਆ ਵਿੱਚ ਹਵਾਲਾ ਆਪਰੇਟਰਾਂ ਦੇ ਅਹਾਤਿਆਂ 'ਤੇ ਤਲਾਸ਼ੀ ਲਈ।
ਉਨ੍ਹਾਂ ਕਿਹਾ ਕਿ ਇਹ ਜਾਂਚ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (FEMA) ਦੇ ਤਹਿਤ ਕੀਤੀ ਜਾ ਰਹੀ ਹੈ। ਸੰਘੀ ਜਾਂਚ ਏਜੰਸੀ ਨੇ ਦੁਬਈ ਵਿੱਚ ਭਾਰਤੀਆਂ ਵੱਲੋਂ ਰੱਖੀ ਗਈ ਅਣਐਲਾਨੀ ਜਾਇਦਾਦਾਂ ਬਾਰੇ ਡਾਟਾ ਤਿਆਰ ਕੀਤਾ ਹੈ ਅਤੇ ਤਲਾਸ਼ੀਆਂ ਦਾ ਮੰਤਵ ਇਨ੍ਹਾਂ ਦੋਸ਼ਾਂ ਨੂੰ ਸਾਬਤ ਕਰਨ ਲਈ ਹੋਰ ਸਬੂਤ ਇਕੱਠੇ ਕਰਨਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਹਵਾਲਾ ਸੰਚਾਲਕ ਦੇਸ਼ ਦੇ ਅੰਦਰ ਅਤੇ ਵਿਦੇਸ਼ਾਂ ਵਿੱਚ ਗੈਰ-ਕਾਨੂੰਨੀ ਢੰਗ ਨਾਲ ਪੈਸਾ ਟ੍ਰਾਂਸਫਰ ਕਰਦੇ ਹਨ, ਮੁੱਖ ਤੌਰ 'ਤੇ ਨਕਦੀ ਦਾ ਵਪਾਰ ਕਰਦੇ ਹਨ।
Advertisement
Advertisement
